Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 14

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦੁਆਰਾ ਲਿਖਿਆ ਹੋਇਆ ਜ਼ਬੂਰ।

ਮੂਰਖ1 ਆਪਣੇ ਮਨ ਵਿੱਚ ਆਖਦਾ ਹੈ,

“ਕੋਈ ਪਰਮੇਸ਼ਵਰ ਨਹੀਂ ਹੈ।”

ਉਹ ਭ੍ਰਿਸ਼ਟ ਹਨ, ਉਹਨਾਂ ਦੇ ਕੰਮ ਮਾੜੇ ਹਨ।

ਭਲਾ ਕਰਨ ਵਾਲਾ ਕੋਈ ਨਹੀਂ ਹੈ।

ਯਾਹਵੇਹ ਸਾਰੀ ਮਨੁੱਖਜਾਤੀ ਨੂੰ

ਸਵਰਗ ਤੋਂ ਹੇਠਾਂ ਵੇਖਦਾ ਹੈ

ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ,

ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।

ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਸਾਰੇ ਭ੍ਰਿਸ਼ਟ ਹੋ ਗਏ ਹਨ;

ਕੋਈ ਵੀ ਭਲਾਈ ਨਹੀਂ ਕਰਦਾ,

ਇੱਕ ਵੀ ਨਹੀਂ।

ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ?

ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ।

ਉਹ ਕਦੇ ਵੀ ਯਾਹਵੇਹ ਦਾ ਨਾਮ ਨਹੀਂ ਲੈਂਦੇ।

ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ,

ਕਿਉਂਕਿ ਪਰਮੇਸ਼ਵਰ ਧਰਮੀਆਂ ਦੀ ਸੰਗਤ ਵਿੱਚ ਮੌਜੂਦ ਹੈ।

ਤੁਸੀਂ ਕੁਕਰਮੀ ਗਰੀਬਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦੇ ਹੋ,

ਪਰ ਯਾਹਵੇਹ ਉਹਨਾਂ ਦੀ ਪਨਾਹ ਹੈ।

ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ!

ਜਦੋਂ ਯਾਹਵੇਹ ਆਪਣੇ ਲੋਕਾਂ ਨੂੰ ਬਹਾਲ ਕਰੇਗਾ,

ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!

Source notes (1)
  1. Footnote ਮੂਰਖ ਜ਼ਬੂਰਾਂ ਵਿੱਚ ਉਸ ਵਿਅਕਤੀ ਨੂੰ ਦਰਸਾਇਆ ਗਿਆ ਹੈ ਜੋ ਨੈਤਿਕ ਤੌਰ ਤੇ ਕਮਜ਼ੋਰ ਹੈ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.