Biblica® Open Punjabi Contemporary Version 2025
ਜ਼ਬੂਰਾਂ 15
ਦਾਵੀਦ ਦਾ ਜ਼ਬੂਰ।
ਹੇ ਯਾਹਵੇਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਰਹਿ ਸਕਦਾ ਹੈ?
ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਾਸ ਕਰ ਸਕਦਾ ਹੈ?
ਉਹ ਜਿਸ ਦੀ ਚਾਲ ਨਿਰਦੋਸ਼ ਹੈ,
ਜੋ ਧਰਮੀ ਹੈ,
ਜੋ ਆਪਣੇ ਦਿਲੋਂ ਸੱਚ ਬੋਲਦਾ ਹੈ;
ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ,
ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ,
ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;
ਜੋ ਇੱਕ ਘਟੀਆ ਵਿਅਕਤੀ ਨੂੰ ਤੁੱਛ ਸਮਝਦਾ ਹੈ
ਪਰ ਯਾਹਵੇਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ;
ਜੋ ਦੁੱਖੀ ਹੋਣ ਦੇ ਬਾਵਜੂਦ ਵੀ ਸਹੁੰ ਪੂਰੀ ਕਰਦਾ ਹੈ,
ਅਤੇ ਆਪਣਾ ਮਨ ਨਹੀਂ ਬਦਲਦਾ;
ਜੋ ਗਰੀਬਾਂ ਨੂੰ ਬਿਨਾਂ ਵਿਆਜ ਦੇ ਪੈਸੇ ਉਧਾਰ ਦਿੰਦਾ ਹੈ;
ਜੋ ਨਿਰਦੋਸ਼ਾਂ ਵਿਰੁੱਧ ਰਿਸ਼ਵਤ ਨਹੀਂ ਲੈਂਦਾ।
ਜੋ ਕੋਈ ਵੀ ਇਹ ਗੱਲਾਂ ਕਰਦਾ ਹੈ
ਉਹ ਕਦੇ ਵੀ ਨਹੀਂ ਡੋਲੇਗਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.