Biblica® Open Punjabi Contemporary Version 2025
ਜ਼ਬੂਰਾਂ 13
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਮੈਨੂੰ ਸਦਾ ਲਈ ਭੁੱਲ ਜਾਵੇਂਗਾ?
ਕਦ ਤੱਕ ਤੂੰ ਮੈਥੋਂ ਆਪਣਾ ਮੂੰਹ ਲੁਕਾਵੇਂਗਾ?
ਕਿੰਨਾ ਚਿਰ ਮੈਂ ਆਪਣੇ ਮਨ ਦੇ ਵਿਚਾਰਾਂ ਨਾਲ ਲੜਦਾ ਰਹਾਂਗਾ
ਅਤੇ ਦਿਨੋਂ-ਦਿਨ ਦਿਲ ਵਿੱਚ ਉਦਾਸ ਰਹਾਂਗਾ?
ਕਦੋਂ ਤੱਕ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਪ੍ਰਾਪਤ ਕਰਦਾ ਰਹੇਗਾ?
ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੇਰੇ ਵੱਲ ਵੇਖ ਕੇ ਉੱਤਰ ਦੇ।
ਮੇਰੀਆਂ ਅੱਖਾਂ ਨੂੰ ਚਾਨਣ ਕਰ, ਕਿਤੇ ਅਜਿਹਾ ਨਾ ਹੋਵੇ ਮੈਂ ਮੌਤ ਦੀ ਨੀਂਦ ਸੌ ਜਾਵਾਂ,
ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, “ਮੈਂ ਉਸ ਨੂੰ ਜਿੱਤ ਲਿਆ ਹੈ,”
ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।
ਪਰ ਮੈਨੂੰ ਤੁਹਾਡੇ ਅਥਾਹ ਪਿਆਰ ਵਿੱਚ ਭਰੋਸਾ ਹੈ;
ਮੇਰਾ ਦਿਲ ਤੇਰੀ ਮੁਕਤੀ ਵਿੱਚ ਆਨੰਦ ਹੁੰਦਾ ਹੈ।
ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.