Biblica® Open Punjabi Contemporary Version 2025
ਜ਼ਬੂਰਾਂ 12
ਸੰਗੀਤ ਦੇ ਨਿਰਦੇਸ਼ਕ ਲਈ। ਸ਼ੇਮਿਨੀਥ ਦੇ ਅਨੁਸਾਰ। ਦਾਵੀਦ ਦਾ ਇੱਕ ਜ਼ਬੂਰ।
ਹੇ ਯਾਹਵੇਹ, ਮਦਦ ਕਰੋ, ਕਿਉਂਕਿ ਕੋਈ ਵੀ ਹੁਣ ਵਫ਼ਾਦਾਰ ਨਹੀਂ ਰਿਹਾ;
ਜਿਹੜੇ ਵਫ਼ਾਦਾਰ ਸਨ ਉਹ ਮਨੁੱਖਜਾਤੀ ਵਿੱਚੋਂ ਅਲੋਪ ਹੋ ਗਏ ਹਨ।
ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ;
ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨ
ਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।
ਯਾਹਵੇਹ ਸਾਰੇ ਚਾਪਲੂਸ ਬੁੱਲ੍ਹਾਂ ਨੂੰ
ਅਤੇ ਹਰ ਘੁਮੰਡੀ ਜੀਭ ਨੂੰ ਕੱਟ ਸੁੱਟੇਗਾ
ਜਿਹੜੇ ਕਹਿੰਦੇ ਹਨ,
“ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ;
ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?”
“ਕਿਉਂਕਿ ਗਰੀਬ ਲੁੱਟੇ ਜਾਂਦੇ ਹਨ ਅਤੇ ਲੋੜਵੰਦ ਹੌਂਕੇ ਮਾਰਦੇ ਹਨ,
ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ।
“ਮੈਂ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਬਚਾਵਾਂਗਾ ਜੋ ਉਹਨਾਂ ਨੂੰ ਬਦਨਾਮ ਕਰਦੇ ਹਨ।”
ਅਤੇ ਯਾਹਵੇਹ ਦੇ ਬਚਨ ਸ਼ੁੱਧ ਹਨ, ਜਿਵੇਂ ਕਿ ਉਸ ਚਾਂਦੀ ਵਾਂਗ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ,
ਅਤੇ ਜਿਵੇਂ ਸੋਨਾ ਸੱਤ ਵਾਰ ਸ਼ੁੱਧ ਕੀਤਾ ਗਿਆ ਹੋਵੇ।
ਹੇ ਯਾਹਵੇਹ, ਤੁਸੀਂ ਲੋੜਵੰਦਾਂ ਦੀ ਰੱਖਿਆ ਕਰੋਗੇ
ਅਤੇ ਦੁਸ਼ਟਾਂ ਤੋਂ ਸਦਾ ਲਈ ਸਾਨੂੰ ਬਚਾਓਗੇ,
ਜਦੋਂ ਮਨੁੱਖਾਂ ਵਿੱਚ ਬੁਰਾਈ ਦਾ ਆਦਰ ਹੁੰਦਾ ਹੈ,
ਤਾਂ ਦੁਸ਼ਟ ਇਧਰ-ਉਧਰ ਭਟਕਦੇ ਹਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.