Biblica® Open Punjabi Contemporary Version 2025
ਜ਼ਬੂਰਾਂ 11
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜ਼ਬੂਰ।
ਯਾਹਵੇਹ ਵਿੱਚ ਮੈਂ ਪਨਾਹ ਲੈਂਦਾ ਹਾਂ।
ਤਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ:
“ਪੰਛੀ ਵਾਂਗੂੰ ਆਪਣੇ ਪਹਾੜ ਵੱਲ ਨੂੰ ਉੱਡ ਜਾ।
ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ;
ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ,
ਕਿ ਅੰਧਕਾਰ ਵਿੱਚੋਂ
ਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।
ਜੇ ਨੀਹਾਂ ਢਾਹੀਆਂ ਜਾਣ,
ਤਾਂ ਧਰਮੀ ਕੀ ਕਰ ਸਕਦਾ ਹੈ?”
ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ;
ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ।
ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ;
ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।
ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ,
ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।
ਉਹ ਦੁਸ਼ਟਾਂ ਉੱਤੇ ਬਲਦੇ ਕੋਲਿਆਂ ਅਤੇ ਬਲਦੀ ਗੰਧਕ ਦੀ ਵਰਖਾ ਕਰੇਗਾ।
ਇੱਕ ਝੁਲਸਣ ਵਾਲੀ ਹਵਾ ਉਹਨਾਂ ਦੀ ਥਾਂ ਹੋਵੇਗੀ।
ਕਿਉਂਕਿ ਯਾਹਵੇਹ ਧਰਮੀ ਹੈ, ਉਹ ਨਿਆਂ ਨੂੰ ਪਿਆਰ ਕਰਦਾ ਹੈ;
ਸਿੱਧੇ ਲੋਕ ਉਸਦਾ ਚਿਹਰਾ ਵੇਖਣਗੇ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.