Biblica® Open Punjabi Contemporary Version 2025
ਜ਼ਬੂਰਾਂ 124
ਦਾਵੀਦ ਦਾ ਯਾਤਰਾ ਦਾ ਗੀਤ।
ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ,
ਇਸਰਾਏਲ ਇਹ ਆਖੇ।
ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ,
ਜਦੋਂ ਲੋਕ ਸਾਡੇ ਵਿਰੁੱਧ ਉੱਠੇ ਸਨ,
ਜਦੋਂ ਉਹਨਾਂ ਦਾ ਕ੍ਰੋਧ ਸਾਡੇ ਵਿਰੁੱਧ ਭੜਕਿਆ,
ਤਾਂ ਉਹ ਸਾਨੂੰ ਜਿਉਂਦੇ ਹੀ ਨਿਗਲ ਜਾਂਦੇ।
ਹੜ੍ਹ ਨੇ ਸਾਨੂੰ ਘੇਰ ਲਿਆ ਹੁੰਦਾ,
ਝੱਖੜ ਸਾਡੇ ਉੱਤੇ ਵਹਿ ਜਾਂਦਾ,
ਤੇਜ਼ ਪਾਣੀ
ਸਾਨੂੰ ਵਹਾ ਲੈ ਗਿਆ ਹੁੰਦਾ।
ਯਾਹਵੇਹ ਦੀ ਉਸਤਤ ਹੋਵੇ,
ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।
ਅਸੀਂ ਪੰਛੀਆਂ ਵਾਂਗੂੰ,
ਪੰਛੀਆਂ ਦੇ ਫੰਦੇ ਵਿੱਚੋਂ ਬਚ ਨਿਕਲੇ ਹਾਂ।
ਫੰਦਾ ਟੁੱਟ ਗਿਆ ਹੈ,
ਅਤੇ ਅਸੀਂ ਬਚ ਗਏ ਹਾਂ।
ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ,
ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.