Biblica® Open Punjabi Contemporary Version 2025
ਜ਼ਬੂਰਾਂ 123
ਯਾਤਰਾ ਦਾ ਗੀਤ।
ਮੈਂ ਆਪਣੀਆਂ ਅੱਖਾਂ ਤੇਰੇ ਵੱਲ ਚੁੱਕਦਾ ਹਾਂ,
ਤੇਰੇ ਵੱਲ ਜੋ ਸਵਰਗ ਵਿੱਚ ਬਿਰਾਜਮਾਨ ਹੈ।
ਜਿਵੇਂ ਨੌਕਰਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥ ਵੱਲ ਵੇਖਦੀਆਂ ਹਨ,
ਜਿਵੇਂ ਇੱਕ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਵੇਖਦੀਆਂ ਹਨ,
ਉਸੇ ਤਰ੍ਹਾਂ ਸਾਡੀਆਂ ਅੱਖਾਂ ਸਾਡੇ ਯਾਹਵੇਹ ਪਰਮੇਸ਼ਵਰ ਵੱਲ ਲੱਗੀਆਂ ਰਹਿਣਗੀਆਂ।
ਜਦ ਤੱਕ ਉਹ ਸਾਡੇ ਉੱਤੇ ਆਪਣੀ ਦਯਾ ਨਹੀਂ ਦਰਸਾਉਂਦਾ।
ਸਾਡੇ ਉੱਤੇ ਦਯਾ ਕਰ, ਹੇ ਯਾਹਵੇਹ, ਸਾਡੇ ਉੱਤੇ ਦਯਾ ਕਰ,
ਕਿਉਂਕਿ ਅਸੀਂ ਨਿਰਾਦਰ ਨਾਲ ਬਹੁਤ ਭਰ ਗਏ ਹਾਂ।
ਅਸੀਂ ਹੰਕਾਰੀ ਦੇ ਮਜ਼ਾਕ ਦਾ ਅੰਤ ਨਹੀਂ,
ਅਤੇ ਹੰਕਾਰੀ ਦੀ ਨਫ਼ਰਤ
ਸਹਿੰਦੇ ਥੱਕ ਗਏ ਹਾਂ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.