Biblica® Open Punjabi Contemporary Version 2025
ਜ਼ਬੂਰਾਂ 125
ਚੜ੍ਹਾਈ ਦਾ ਗੀਤ।
ਜਿਹੜੇ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਪਰਬਤ ਵਰਗੇ ਹਨ,
ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਉਹ ਸਦਾ ਲਈ ਕਾਇਮ ਰਹਿੰਦੇ ਹਨ।
ਜਿਵੇਂ ਪਰਬਤਾਂ ਨੇ ਯੇਰੂਸ਼ਲੇਮ ਨੂੰ ਘੇਰਿਆ ਹੋਇਆ ਹੈ,
ਇਸੇ ਤਰ੍ਹਾਂ ਯਾਹਵੇਹ ਨੇ ਆਪਣੇ ਲੋਕਾਂ ਨੂੰ ਹੁਣ ਤੋਂ ਲੈ ਕੇ ਅਤੇ ਸਦਾ ਲਈ ਘੇਰਿਆ ਹੋਇਆ ਹੈ।
ਧਰਮੀ ਨੂੰ ਦਿੱਤੀ ਹੋਈ ਧਰਤੀ ਉੱਤੇ
ਦੁਸ਼ਟ ਦਾ ਰਾਜ ਨਹੀਂ ਰਹੇਗਾ,
ਤਾਂ ਧਰਮੀ ਆਪਣੇ ਹੱਥਾਂ ਨੂੰ,
ਬੁਰਾਈ ਕਰਨ ਲਈ ਵਰਤਣਗੇ।
ਹੇ ਯਾਹਵੇਹ, ਉਹਨਾਂ ਦਾ ਭਲਾ ਕਰ ਜਿਹੜੇ ਨੇਕ ਹਨ,
ਉਹਨਾਂ ਦਾ ਜਿਹੜੇ ਨੇਕ ਦਿਲ ਦੇ ਹਨ।
ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ,
ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ।
ਇਸਰਾਏਲ ਉੱਤੇ ਸ਼ਾਂਤੀ ਹੋਵੇ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.