Biblica® Open Punjabi Contemporary Version 2025
ਜ਼ਬੂਰਾਂ 113
ਯਾਹਵੇਹ ਦੀ ਉਸਤਤ ਹੋਵੇ।
ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ;
ਯਾਹਵੇਹ ਦੇ ਨਾਮ ਦੀ ਉਸਤਤ ਕਰੋ
ਯਾਹਵੇਹ ਦੇ ਨਾਮ ਦੀ ਹੁਣ ਅਤੇ ਸਦਾ ਲਈ ਉਸਤਤ ਹੋਵੇ।
ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ,
ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।
ਯਾਹਵੇਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ,
ਉਸਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ।
ਕੌਣ ਸਾਡੇ ਯਾਹਵੇਹ ਪਰਮੇਸ਼ਵਰ ਵਰਗਾ ਹੈ,
ਉਹ ਜਿਹੜਾ ਉੱਚੀ ਥਾਂ ਉੱਤੇ ਬਿਰਾਜਮਾਨ ਹੈ।
ਉਹ ਅਕਾਸ਼ ਅਤੇ ਧਰਤੀ ਨੂੰ,
ਵੇਖਣ ਲਈ ਹੇਠਾਂ ਦੇਖਦਾ ਹੈ।
ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ
ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ।
ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ,
ਜੋ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ।
ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ ਹੈ,
ਉਸਨੂੰ ਇੱਕ ਖੁਸ਼ ਮਾਂ ਬਣਾਉਂਦਾ ਹੈ।
ਯਾਹਵੇਹ ਦੀ ਉਸਤਤ ਹੋਵੇ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.