Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 112

ਯਾਹਵੇਹ ਦੀ ਉਸਤਤ ਹੋਵੇ।

ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ,

ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।

ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ;

ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।

ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ,

ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।

ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ,

ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।

ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ,

ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।

ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ।

ਉਹ ਸਦਾ ਲਈ ਯਾਦ ਰੱਖੇ ਜਾਣਗੇ।

ਉਹਨਾਂ ਨੂੰ ਬੁਰੀ ਖ਼ਬਰ ਦਾ ਕੋਈ ਡਰ ਨਹੀਂ ਹੋਵੇਗਾ;

ਉਹਨਾਂ ਦੇ ਦਿਲ ਦ੍ਰਿੜ੍ਹ ਹਨ, ਜੋ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ।

ਉਹਨਾਂ ਦੇ ਦਿਲ ਮਜ਼ਬੂਤ ਹਨ, ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ।

ਜਦੋਂ ਤੱਕ ਉਹ ਆਪਣਿਆ ਦੁਸ਼ਮਣਾਂ ਤੇ ਆਪਣੀ ਜਿੱਤ ਨਾ ਵੇਖ ਲੈਣ।

ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;

ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ;

ਉਹਨਾਂ ਦਾ ਸਿੰਗ1 ਆਦਰ ਵਿੱਚ ਉੱਚਾ ਕੀਤਾ ਜਾਵੇਗਾ।

ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ,

ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ।

ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।

Source notes (1)
  1. Footnote ਸਿੰਗ ਅਰਥਾਤ ਉਨ੍ਹਾਂ ਦਾ ਮਾਣ ਸਦਾ ਤੱਕ ਬਣਿਆ ਰਹਿੰਦਾ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.