Biblica® Open Punjabi Contemporary Version 2025
ਜ਼ਬੂਰਾਂ 111
ਯਾਹਵੇਹ ਦੀ ਉਸਤਤ ਕਰੋ।
ਮੈਂ ਆਪਣੇ ਸਾਰੇ ਦਿਲ ਨਾਲ,
ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।
ਯਾਹਵੇਹ ਦੇ ਕੰਮ ਮਹਾਨ ਹਨ;
ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।
ਉਹ ਦੇ ਕੰਮ ਪ੍ਰਤਾਪਵਾਨ ਅਤੇ ਸ਼ਾਨਦਾਰ ਹਨ,
ਅਤੇ ਉਹ ਦਾ ਧਰਮ ਸਦਾ ਕਾਇਮ ਰਹੇਗਾ।
ਉਸ ਨੇ ਆਪਣੇ ਅਚਰਜ ਕੰਮਾਂ ਨੂੰ ਯਾਦਗਾਰ ਬਣਾਇਆ ਹੈ।
ਯਾਹਵੇਹ ਮਿਹਰਬਾਨ ਅਤੇ ਦਿਆਲੂ ਹੈ।
ਉਹ ਆਪਣੇ ਡਰਨ ਵਾਲਿਆਂ ਨੂੰ ਭੋਜਨ ਦਿੰਦਾ ਹੈ,
ਉਹ ਆਪਣੇ ਨੇਮ ਨੂੰ ਸਦਾ ਲਈ ਯਾਦ ਰੱਖਦਾ ਹੈ।
ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ,
ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।
ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ,
ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।
ਉਹ ਸਦਾ ਅਤੇ ਸਦਾ ਲਈ ਕਾਇਮ ਹਨ,
ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।
ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ;
ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆ
ਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।
ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ;
ਸਾਰੇ ਜਿਹੜੇ ਉਸ ਦੇ ਉਪਦੇਸ਼ਾਂ ਨੂੰ ਮੰਨਦੇ ਹਨ ਚੰਗੀ ਸਮਝ ਰੱਖਦੇ ਹਨ।
ਉਸਦੀ ਉਸਤਤ ਸਦਾ ਤੱਕ ਬਣੀ ਰਹੇਗੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.