Biblica® Open Punjabi Contemporary Version 2025
ਜ਼ਬੂਰਾਂ 114
ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਇਆ,
ਅਤੇ ਜਦੋਂ ਯਾਕੋਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਦੇ ਵਿਚੋਂ ਬਾਹਰ ਆਇਆ,
ਤਦ ਪਰਮੇਸ਼ਵਰ ਦੇ ਲਈ ਯਹੂਦਾਹ ਦੀ ਧਰਤੀ ਪਵਿੱਤਰ ਅਸਥਾਨ,
ਅਤੇ ਇਸਰਾਏਲ ਉਸ ਦਾ ਰਾਜ ਬਣ ਗਏ।
ਸਮੁੰਦਰ ਵੇਖ ਕੇ ਭੱਜ ਗਿਆ,
ਯਰਦਨ ਨਦੀ ਦਾ ਪਾਣੀ ਮੁੜ ਗਿਆ।
ਪਰਬਤ ਭੇਡੂਆਂ ਵਾਂਗੂੰ,
ਅਤੇ ਪਹਾੜ ਲੇਲਿਆਂ ਵਾਂਗੂੰ ਉੱਛਲਦੇ ਸਨ।
ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ?
ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?
ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ,
ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?
ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ,
ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,
ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ,
ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.