Skip to content
BibleKenya

Biblica® Open Punjabi Contemporary Version 2025

ਗਿਣਤੀ 25

ਮੋਆਬ ਦਾ ਇਸਰਾਏਲ ਨੂੰ ਭਰਮਾਉਣ

ਜਦੋਂ ਇਸਰਾਏਲੀ ਸ਼ਿੱਟੀਮ ਵਿੱਚ ਰਹਿੰਦੇ ਸਨ, ਤਾਂ ਆਦਮੀ ਮੋਆਬੀ ਦੀਆਂ ਔਰਤਾਂ ਨਾਲ ਵਿਭਚਾਰ ਕਰਨ ਲੱਗ ਪਏ, ਤਦ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲਈ ਸੱਦਾ ਦਿੱਤਾ ਤਾਂ ਲੋਕਾਂ ਨੇ ਬਲੀ ਦਾ ਭੋਜਨ ਖਾਧਾ ਅਤੇ ਇਨ੍ਹਾਂ ਦੇਵਤਿਆਂ ਅੱਗੇ ਮੱਥਾ ਟੇਕਿਆ। ਸੋ ਇਸਰਾਏਲ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜ ਲਿਆ, ਅਤੇ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕ ਉੱਠਿਆ।

ਫ਼ੇਰ ਮੋਸ਼ੇਹ ਨੇ ਇਸਰਾਏਲ ਦੇ ਨਿਆਂਈਆਂ ਨੂੰ ਹੁਕਮ ਦਿੱਤਾ, “ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੋਤ ਦੇ ਹਰੇਕ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ ਜੋ ਪਓਰ ਦੇ ਬਆਲ ਦਾ ਭਗਤ ਬਣ ਗਿਆ ਹੈ।”

ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਨਿਆਂਈਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਆਪਣੇ ਲੋਕਾਂ ਵਿੱਚੋਂ ਉਹਨਾਂ ਲੋਕਾਂ ਨੂੰ ਮਾਰ ਦੇਵੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜਿਆ ਹੈ।”

ਇਸ ਤੋਂ ਬਾਅਦ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਔਰਤ ਨੂੰ ਮੋਸ਼ੇਹ ਅਤੇ ਇਸਰਾਏਲ ਦੀ ਸਾਰੀ ਸਭਾ ਦੀਆਂ ਅੱਖਾਂ ਦੇ ਸਾਹਮਣੇ ਡੇਰੇ ਵਿੱਚ ਲਿਆਇਆ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਸਨ। ਜਦੋਂ ਅਲਆਜ਼ਾਰ ਦੇ ਪੁੱਤਰ ਫੀਨਹਾਸ, ਜੋ ਕਿ ਹਾਰੋਨ ਦੇ ਪੁੱਤਰ ਜਾਜਕ ਸੀ, ਉਸਨੇ ਇਹ ਵੇਖਿਆ ਤਾਂ ਉਹ ਸਭਾ ਛੱਡ ਗਿਆ ਅਤੇ ਆਪਣੇ ਹੱਥ ਵਿੱਚ ਬਰਛਾ ਲਿਆ ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਤੰਬੂ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾਂ ਰੁਕ ਗਈ। ਪਰ ਜਿਹੜੇ ਲੋਕ ਮਹਾਂਮਾਰੀ ਵਿੱਚ ਮਰੇ ਉਹਨਾਂ ਦੀ ਗਿਣਤੀ 24,000 ਸੀ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ। ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ। ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।”

ਜੋ ਇਸਰਾਏਲੀ ਮਿਦਯਾਨੀ ਔਰਤ ਦੇ ਨਾਲ ਮਾਰਿਆ ਗਿਆ ਸੀ, ਉਸ ਦਾ ਨਾਮ ਜ਼ਿਮਰੀ ਸੀ ਜੋ ਸ਼ਿਮਓਨ ਦੇ ਪਰਿਵਾਰ ਦਾ ਆਗੂ ਸਾਲੂ ਦਾ ਪੁੱਤਰ ਸੀ। ਅਤੇ ਜਿਸ ਮਿਦਯਾਨੀ ਔਰਤ ਨੂੰ ਮਾਰਿਆ ਗਿਆ ਸੀ, ਉਸ ਦਾ ਨਾਮ ਕਾਜ਼ਬੀ ਸੀ ਜੋ ਕਿ ਇੱਕ ਮਿਦਯਾਨੀ ਘਰਾਣੇ ਦੇ ਕਬੀਲੇ ਦੇ ਸਰਦਾਰ ਜ਼ੂਰ ਦੀ ਧੀ ਸੀ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ। ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਪਿਓਰ ਦੀ ਘਟਨਾ ਵਿੱਚ ਧੋਖਾ ਕੀਤਾ, ਜਿਸ ਵਿੱਚ ਉਹਨਾਂ ਦੀ ਭੈਣ ਕਾਜ਼ਬੀ, ਇੱਕ ਮਿਦਯਾਨੀ ਨੇਤਾ ਦੀ ਧੀ, ਉਹ ਔਰਤ ਸੀ ਜੋ ਉਸ ਘਟਨਾ ਦੇ ਨਤੀਜੇ ਵਜੋਂ ਮਹਾਂਮਾਰੀ ਆਉਣ ਵੇਲੇ ਮਾਰੀ ਗਈ ਸੀ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.