Skip to content
BibleKenya

Biblica® Open Punjabi Contemporary Version 2025

ਗਿਣਤੀ 26

ਇਸਰਾਏਲੀਆਂ ਦੀ ਦੂਜੀ ਮਰਦਮਸ਼ੁਮਾਰੀ

ਮਹਾਂਮਾਰੀ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਦੇ ਪੁੱਤਰ ਅਲਆਜ਼ਾਰ, ਜਾਜਕ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਦੇ ਪਰਿਵਾਰਾਂ ਅਨੁਸਾਰ ਇੱਕ ਮਰਦਮਸ਼ੁਮਾਰੀ ਕਰੋ ਉਹ ਸਾਰੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜੋ ਇਸਰਾਏਲ ਦੀ ਫੌਜ ਵਿੱਚ ਸੇਵਾ ਕਰਨ ਦੇ ਯੋਗ ਹਨ।” ਇਸ ਲਈ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ, ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਕਿਹਾ, “ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਨੁੱਖਾਂ ਦੀ ਗਿਣਤੀ ਕਰੋ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।”

ਇਹ ਉਹ ਇਸਰਾਏਲੀ ਸਨ ਜੋ ਮਿਸਰ ਵਿੱਚੋਂ ਨਿਕਲੇ ਸਨ:

ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਉੱਤਰਾਧਿਕਾਰੀ ਸਨ:

ਹਨੋਕ ਤੋਂ, ਹਨੋਕੀਆਂ ਗੋਤ;

ਪੱਲੂ ਤੋਂ, ਪੱਲੂਆਂ ਕਬੀਲੇ;

ਹੇਜ਼ਰੋਨ ਤੋਂ, ਹੇਜ਼ਰੋਨ ਦਾ ਪਰਿਵਾਰ;

ਕਰਮੀ ਤੋਂ, ਕਰਮੀਆਂ ਪਰਿਵਾਰ।

ਇਹ ਰਊਬੇਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 43,730 ਸੀ।

ਪੱਲੂ ਦਾ ਪੁੱਤਰ ਅਲੀਆਬ ਸੀ, ਅਤੇ ਅਲੀਆਬ ਦੇ ਪੁੱਤਰ ਨਮੁਏਲ, ਦਾਥਾਨ ਅਤੇ ਅਬੀਰਾਮ ਸਨ। ਉਹੀ ਦਾਥਾਨ ਅਤੇ ਅਬੀਰਾਮ ਸਮਾਜ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਕੋਰਾਹ ਦੇ ਅਨੁਯਾਈਆਂ ਵਿੱਚੋਂ ਸਨ ਜਦੋਂ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਬਗਾਵਤ ਕੀਤੀ ਸੀ। ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕੋਰਾਹ ਦੇ ਨਾਲ ਉਹਨਾਂ ਨੂੰ ਨਿਗਲ ਲਿਆ, ਜਿਸ ਦੇ ਚੇਲੇ 250 ਮਨੁੱਖਾਂ ਨੂੰ ਅੱਗ ਨੇ ਭਸਮ ਕਰ ਕੇ ਮਰ ਗਏ ਅਤੇ ਉਹਨਾਂ ਨੇ ਚੇਤਾਵਨੀ ਦੇ ਚਿੰਨ੍ਹ ਵਜੋਂ ਕੰਮ ਕੀਤਾ। ਪਰ ਕੋਰਾਹ ਦੀ ਵੰਸ਼ ਖਤਮ ਨਹੀਂ ਹੋਈ।

ਸ਼ਿਮਓਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:

ਨਮੁਏਲ ਤੋਂ, ਨਮੁਏਲੀਆਂ ਦਾ ਪਰਿਵਾਰ;

ਯਾਮੀਨ ਤੋਂ, ਯਾਮੀਨੀਆਂ ਦਾ ਪਰਿਵਾਰ;

ਯਾਕੀਨ ਤੋਂ, ਯਾਕੀਨੀਆਂ ਦਾ ਟੱਬਰ;

ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਟੱਬਰ;

ਸ਼ਾਊਲ ਦੁਆਰਾ, ਸ਼ਾਊਲੀਆਂ ਦਾ ਟੱਬਰ।

ਇਹ ਸ਼ਿਮਓਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 22,200 ਸੀ।

ਗਾਦ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ:

ਸਫ਼ੋਨ ਤੋਂ, ਸਫ਼ੋਨੀਆਂ ਦਾ ਪਰਿਵਾਰ;

ਹੱਗੀ ਤੋਂ, ਹੱਗੀਆਂ ਦਾ ਪਰਿਵਾਰ;

ਸ਼ੂਨੀ ਤੋਂ, ਸ਼ੂਨੀਆਂ ਦਾ ਟੱਬਰ;

ਓਜ਼ਨੀ ਦੁਆਰਾ, ਓਜ਼ਨੀ ਦਾ ਟੱਬਰ;

ਏਰੀ ਤੋਂ, ਏਰੀਆਂ ਦਾ ਟੱਬਰ;

ਅਰੋਦੀ ਤੋਂ, ਇੱਕ ਅਰੋਦੀ ਦਾ ਪਰਿਵਾਰ;

ਅਰੇਲੀ ਤੋਂ, ਅਰੇਲੀਆਂ ਦਾ ਪਰਿਵਾਰ।

ਇਹ ਗਾਦ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 40,500 ਸੀ।

ਏਰ ਅਤੇ ਓਨਾਨ ਯਹੂਦਾਹ ਦੇ ਪੁੱਤਰ ਸਨ, ਪਰ ਉਹ ਕਨਾਨ ਵਿੱਚ ਮਰ ਗਏ।

ਯਹੂਦਾਹ ਦੇ ਉੱਤਰਾਧਿਕਾਰੀ ਆਪਣੇ ਗੋਤਾਂ ਅਨੁਸਾਰ ਸਨ:

ਸ਼ੇਲਾਹ ਤੋਂ, ਸ਼ੈਲਾਹੀਆਂ ਦਾ ਪਰਿਵਾਰ;

ਪੇਰੇਜ਼ ਤੋਂ, ਪੇਰੇਜ਼ਾਈਆਂ ਦਾ ਪਰਿਵਾਰ;

ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਪਰਿਵਾਰ।

ਪੇਰੇਜ਼ ਦੇ ਉੱਤਰਾਧਿਕਾਰੀ ਸਨ:

ਹੇਜ਼ਰੋਨ ਤੋਂ, ਹੇਜ਼ਰੋਨਾਈ ਪਰਿਵਾਰ;

ਹਾਮੂਲ ਤੋਂ, ਹੈਮੂਲਾਈ ਪਰਿਵਾਰ।

ਇਹ ਯਹੂਦਾਹ ਦੇ ਗੋਤ ਸਨ; ਜਿਨ੍ਹਾਂ ਦੀ ਗਿਣਤੀ 76,500 ਸੀ।

ਯਿੱਸਾਕਾਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:

ਤੋਲਾ ਤੋਂ, ਤੋਲਈ ਪਰਿਵਾਰ;

ਪੁਆਹ ਤੋਂ, ਪੁਆਹਈ ਦਾ ਪਰਿਵਾਰ;

ਯਸ਼ੂਬ ਤੋਂ, ਯਸ਼ੂਬੀ ਦਾ ਪਰਿਵਾਰ;

ਸ਼ਿਮਰੋਨ ਤੋਂ, ਸ਼ਿਮਰੋਨੀਆਂ ਦਾ ਪਰਿਵਾਰ।

ਇਹ ਯਿੱਸਾਕਾਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 64,300 ਸੀ।

ਜ਼ਬੂਲੁਨ ਦੇ ਉੱਤਰਾਧਿਕਾਰੀ ਉਹਨਾਂ ਦੇ ਪਰਿਵਾਰਾ ਦੇ ਅਨੁਸਾਰ:

ਸੇਰੇਦ ਤੋਂ, ਸੇਰੇਦੀ ਪਰਿਵਾਰ;

ਏਲੋਨ ਤੋਂ, ਏਲੋਨਾਈਆਂ ਦਾ ਪਰਿਵਾਰ;

ਯਹਲੇਲ ਤੋਂ, ਯਹਲੇਲ ਦਾ ਪਰਿਵਾਰ।

ਇਹ ਜ਼ਬੂਲੁਨ ਦੇ ਪਰਿਵਾਰ ਸਨ ਜਿਨ੍ਹਾਂ ਦੀ ਗਿਣਤੀ 60,500 ਸੀ।

ਮਨੱਸ਼ੇਹ ਅਤੇ ਇਫ਼ਰਾਈਮ ਤੋਂ ਯੋਸੇਫ਼ ਦੇ ਉੱਤਰਾਧਿਕਾਰੀ:

ਮਨੱਸ਼ੇਹ ਦੇ ਉੱਤਰਾਧਿਕਾਰੀ:

ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ);

ਗਿਲਅਦ ਤੋਂ, ਗਿਲਆਦੀ ਗੋਤ।

ਇਹ ਗਿਲਆਦ ਦੇ ਉੱਤਰਾਧਿਕਾਰੀ ਸਨ:

ਯੇਜ਼ਰ ਤੋਂ, ਯੇਜ਼ੇਰੀ ਪਰਿਵਾਰ;

ਹੇਲੇਕ ਤੋਂ, ਹੇਲੇਕਾਈ ਦਾ ਪਰਿਵਾਰ;

ਅਸਰੀਏਲ ਤੋਂ, ਅਸਰੀਏਲੀਆਂ ਦਾ ਪਰਿਵਾਰ;

ਸ਼ੇਕੇਮ ਤੋਂ, ਸ਼ੇਕੇਮਾਈਆਂ ਦਾ ਪਰਿਵਾਰ;

ਸ਼ਮੀਦਾ ਤੋਂ, ਸ਼ਮੀਦਾਈ ਦਾ ਪਰਿਵਾਰ;

ਹੇਫਰ ਤੋਂ, ਹੇਫੇਰਾਈਆਂ ਦਾ ਪਰਿਵਾਰ।

(ਹੇਫਰ ਦੇ ਪੁੱਤਰ ਸਲਾਫ਼ਹਾਦ ਦੇ ਕੋਈ ਪੁੱਤਰ ਨਹੀਂ ਸੀ, ਉਸ ਦੀਆਂ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।)

ਇਹ ਮਨੱਸ਼ੇਹ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 52,700 ਸੀ।

ਇਹ ਇਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਆਪਣੇ ਪਰਿਵਾਰ ਦੇ ਅਨੁਸਾਰ ਇਹ ਸਨ,

ਸ਼ੂਥਲਾਹ ਤੋਂ, ਸ਼ੂਥਲਾਹੀਆਂ ਦੇ ਘਰਾਣੇ ਦੁਆਰਾ;

ਬੇਕੇਰ ਤੋਂ, ਬੇਕੇਰਿਆਂ ਦਾ ਪਰਿਵਾਰ;

ਤਾਹਨ ਤੋਂ, ਤਹਾਨੀਆਂ ਦਾ ਪਰਿਵਾਰ।

ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ:

ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।

ਇਹ ਇਫ਼ਰਾਈਮ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 32,500 ਸੀ।

ਬਿਨਯਾਮੀਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:

ਬੇਲਾ ਤੋਂ, ਬੇਲਾਈ ਦਾ ਪਰਿਵਾਰ;

ਅਸ਼ਬੇਲ ਤੋਂ, ਅਸ਼ਬੇਲੀ ਦਾ ਪਰਿਵਾਰ;

ਅਹੀਰਾਮ ਤੋਂ, ਅਹੀਰਾਮਾਈ ਦਾ ਪਰਿਵਾਰ;

ਸ਼ੂਫ਼ਾਮ ਤੋਂ, ਸ਼ੂਫ਼ਾਮੀਆਂ ਦਾ ਪਰਿਵਾਰ;

ਹੁਫਾਮ ਤੋਂ, ਹੁਫਾਮੀਆਂ ਦਾ ਪਰਿਵਾਰ।

ਅਰਦ ਅਤੇ ਨਅਮਾਨ ਦੁਆਰਾ ਬੇਲਾ ਦੇ ਉੱਤਰਾਧਿਕਾਰੀ ਸਨ:

ਅਰਦ ਤੋਂ ਅਰਦੀਆਂ ਦਾ ਪਰਿਵਾਰ;

ਨਅਮਾਨ ਤੋਂ, ਨਅਮਾਨੀਆਂ ਦਾ ਪਰਿਵਾਰ।

ਇਹ ਬਿਨਯਾਮੀਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,600 ਸੀ।

ਇਹ ਦਾਨ ਦੇ ਉੱਤਰਾਧਿਕਾਰੀ ਆਪਣੇ ਪਰਿਵਾਰਾ ਦੇ ਅਨੁਸਾਰ:

ਸ਼ੂਹਾਮ ਦੁਆਰਾ, ਸ਼ੂਹਾਮੀਆਂ ਦੇ ਘਰਾਣੇ ਤੋਂ।

ਇਹ ਦਾਨ ਦੇ ਪਰਿਵਾਰ ਸਮੂਹ ਸਨ:

ਉਹ ਸਾਰੇ ਸ਼ੂਹਾਮੀ ਗੋਤ ਸਨ ਅਤੇ ਉਹਨਾਂ ਦੀ ਗਿਣਤੀ 64,400 ਸੀ।

ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:

ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ;

ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ;

ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;

ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ:

ਹੇਬਰ ਤੋਂ, ਹੇਬੇਰੀ ਦਾ ਪਰਿਵਾਰ;

ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।

ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।

ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।

ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ:

ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ;

ਗੁਨੀ ਤੋਂ, ਗੁਨੀਆਂ ਦਾ ਪਰਿਵਾਰ;

ਯੇਜ਼ਰ ਤੋਂ, ਯੇਜ਼ਰੀਆਂ ਦਾ ਪਰਿਵਾਰ;

ਸ਼ਿਲੇਮ ਤੋਂ, ਸ਼ਿਲੇਮੀਆਂ ਦਾ ਪਰਿਵਾਰ।

ਇਹ ਨਫ਼ਤਾਲੀ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,400 ਸੀ।

ਇਸਰਾਏਲ ਦੇ ਮਨੁੱਖਾਂ ਦੀ ਕੁੱਲ ਗਿਣਤੀ 6,01,730 ਸੀ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਜ਼ਮੀਨ ਉਹਨਾਂ ਨੂੰ ਨਾਵਾਂ ਦੀ ਸੰਖਿਆ ਦੇ ਅਧਾਰ ਉੱਤੇ ਵਿਰਾਸਤ ਵਜੋਂ ਦਿੱਤੀ ਜਾਵੇ। ਇੱਕ ਵੱਡੇ ਸਮੂਹ ਨੂੰ ਇੱਕ ਵੱਡੀ ਵਿਰਾਸਤ ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਦਿਓ, ਹਰੇਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ। ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ। ਹਰੇਕ ਵਿਰਾਸਤ ਨੂੰ ਵੱਡੇ ਅਤੇ ਛੋਟੇ ਸਮੂਹਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।”

ਇਹ ਉਹ ਲੇਵੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਗੋਤਾਂ ਅਨੁਸਾਰ ਗਿਣਿਆ ਗਿਆ ਸੀ:

ਗੇਰਸ਼ੋਨ ਤੋਂ, ਗੇਰਸ਼ੋਨੀਆਂ ਦਾ ਪਰਿਵਾਰ;

ਕੋਹਾਥ ਤੋਂ, ਕੋਹਾਥੀਆਂ ਦਾ ਪਰਿਵਾਰ;

ਮੇਰਾਰੀ ਤੋਂ, ਮੇਰਾਰੀਆਂ ਦਾ ਪਰਿਵਾਰ।

ਇਹ ਵੀ ਲੇਵੀ ਗੋਤ ਸਨ:

ਲਿਬਨੀ ਗੋਤ,

ਹਬਰੋਨੀ ਗੋਤ,

ਮਹਲੀ ਗੋਤ,

ਮੂਸ਼ੀ ਗੋਤ,

ਕੋਰਾਹੀ ਗੋਤ।

(ਕੋਹਾਥ ਅਮਰਾਮ ਦਾ ਪੂਰਵਜ ਸੀ; ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ। ਹਾਰੋਨ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ। ਪਰ ਨਾਦਾਬ ਅਤੇ ਅਬੀਹੂ ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਯਾਹਵੇਹ ਦੇ ਅੱਗੇ ਅਣ-ਅਧਿਕਾਰਤ ਅੱਗ ਨਾਲ ਚੜ੍ਹਾਵਾ ਚੜ੍ਹਾਇਆ।)

ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੇਵੀਆਂ ਦੀ ਗਿਣਤੀ 23,000 ਸੀ। ਉਹ ਦੂਜੇ ਇਸਰਾਏਲੀਆਂ ਦੇ ਨਾਲ ਨਹੀਂ ਗਿਣੇ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਕੋਈ ਵਿਰਾਸਤ ਨਹੀਂ ਮਿਲੀ।

ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਗਿਣਿਆਂ ਉਹ ਇਹ ਹਨ। ਜਦੋਂ ਮੋਸ਼ੇਹ ਅਤੇ ਹਾਰੋਨ ਜਾਜਕ ਨੇ ਸੀਨਾਈ ਦੇ ਮਾਰੂਥਲ ਵਿੱਚ ਇਸਰਾਏਲੀਆਂ ਦੀ ਗਿਣਤੀ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ। ਕਿਉਂਕਿ ਯਾਹਵੇਹ ਨੇ ਉਹਨਾਂ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਜ਼ਰੂਰ ਉਜਾੜ ਵਿੱਚ ਮਰਨਗੇ ਅਤੇ ਉਹਨਾਂ ਵਿੱਚੋਂ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਤੋਂ ਸਿਵਾਏ ਇੱਕ ਵੀ ਨਹੀਂ ਬਚਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.