Biblica® Open Punjabi Contemporary Version 2025
ਗਿਣਤੀ 2
ਕਬੀਲਿਆਂ ਦੇ ਡੇਰਿਆਂ ਦੀ ਵੰਡ
ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਇਸਰਾਏਲੀਆਂ ਨੂੰ ਇਸ ਤੋਂ ਕੁਝ ਦੂਰੀ ਉੱਤੇ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਣੇ ਚਾਹੀਦੇ ਹਨ। ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰਨ।”
ਪੂਰਬ ਵਿੱਚ ਸੂਰਜ ਚੜ੍ਹਨ ਵੱਲ:
ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਹੋਵੇ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 74,600 ਹਨ।
ਯਿੱਸਾਕਾਰ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ, ਉਹ ਯਿੱਸਾਕਾਰ ਦੇ ਲੋਕਾਂ ਦਾ ਆਗੂ ਸੂਆਰ ਦਾ ਪੁੱਤਰ ਨਥਾਨੇਲ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 54,400 ਹਨ।
ਉਸਦੇ ਬਾਅਦ ਜ਼ਬੂਲੁਨ ਦਾ ਗੋਤ ਹੋਵੇ, ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 57,400 ਹਨ।
ਯਹੂਦਾਹ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,86,400 ਸੀ। ਸਭ ਤੋਂ ਪਹਿਲਾ ਉਹ ਕੂਚ ਕਰਨਗੇ।
ਦੱਖਣ ਦਿਸ਼ਾ ਵੱਲ,
ਰਊਬੇਨ ਦੇ ਡੇਰੇ ਦਾ ਝੰਡਾ ਉਹਨਾਂ ਦੀਆਂ ਸੈਨਾ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 46,500 ਸਨ।
ਸ਼ਿਮਓਨ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ ਅਤੇ ਸ਼ਿਮਓਨ ਦੇ ਲੋਕਾਂ ਦਾ ਆਗੂ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 59,300 ਸਨ।
ਅੱਗੇ ਗਾਦ ਦਾ ਗੋਤ ਹੋਵੇਗਾ, ਗਾਦ ਦੇ ਲੋਕਾਂ ਦਾ ਆਗੂ ਰਊਏਲ ਦਾ ਪੁੱਤਰ ਏਲੀਯਾਸਾਫ਼ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 45,650 ਸਨ।
ਰਊਬੇਨ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,51,450 ਹੈ। ਉਹਨਾਂ ਦੀਆਂ ਸੈਨਾ ਦੇ ਅਨੁਸਾਰ ਸਨ ਅਤੇ ਉਹ ਦੂਸਰੇ ਸਥਾਨ ਤੇ ਕੂਚ ਕਰਨਗੇ।
ਫਿਰ ਮੰਡਲੀ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਉਹ ਉਸੇ ਤਰ੍ਹਾ ਹੀ ਕੂਚ ਕਰਨ ਜਿਵੇਂ ਉਹਨਾਂ ਡੇਰੇ ਲਾਏ ਹਨ, ਹਰ ਇੱਕ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।
ਪੱਛਮ ਵੱਲ ਇਹ ਹੋਵੇਗਾ,
ਇਫ਼ਰਾਈਮ ਦੇ ਡੇਰੇ ਦਾ ਝੰਡਾ ਉਹਨਾਂ ਦੀ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਇਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 40,500 ਸਨ।
ਮਨੱਸ਼ੇਹ ਦਾ ਗੋਤ ਉਹਨਾਂ ਦੇ ਅੱਗੇ ਹੋਵੇਗਾ। ਮਨੱਸ਼ੇਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 32,200 ਸਨ।
ਬਿਨਯਾਮੀਨ ਦਾ ਗੋਤ ਅਗਲਾ ਹੋਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 35,400 ਸਨ।
ਇਫ਼ਰਾਈਮ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,08,100 ਹੈ। ਤੀਸਰੇ ਸਥਾਨ ਤੇ ਉਹ ਕੂਚ ਕਰਨਗੇ।
ਉੱਤਰ ਵੱਲ ਇਹ ਹੋਵੇਗਾ:
ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ, ਉਹਨਾਂ ਦੀ ਸੈਨਾ ਦੇ ਅਨੁਸਾਰ ਹੋਵੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਹੈ। ਉਸਦੀ ਸੈਨਾ ਦੇ ਗਿਣੇ ਹੋਏ ਲੋਕ 62,700 ਹਨ।
ਆਸ਼ੇਰ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ, ਆਸ਼ੇਰ ਦੇ ਲੋਕਾਂ ਦਾ ਆਗੂ ਓਕਰਾਨ ਦਾ ਪੁੱਤਰ ਪਗੀਏਲ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 41,500 ਸਨ।
ਇਸ ਤੋਂ ਅੱਗੇ ਨਫ਼ਤਾਲੀ ਦਾ ਗੋਤ ਹੋਵੇਗੀ, ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ। ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 53,400 ਸਨ।
ਦਾਨ ਦੇ ਡੇਰੇ ਦੇ ਗਿਣੇ ਹੋਏ ਲੋਕ 1,57,600 ਸਨ। ਉਸ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।
ਇਹ ਇਸਰਾਏਲੀ ਹਨ, ਜੋ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਹਨ। ਡੇਰਿਆਂ ਦੇ ਸਾਰੇ ਆਦਮੀ, ਉਹਨਾਂ ਦੇ ਭਾਗਾਂ ਅਨੁਸਾਰ ਸਾਰੀ ਗਿਣਤੀ, 6,03,550 ਸੀ। ਪਰ ਲੇਵੀਆਂ ਦੀ ਗਿਣਤੀ ਇਸਰਾਏਲੀਆਂ ਦੇ ਨਾਲ ਨਹੀਂ ਕੀਤੀ ਗਈ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਇਸ ਲਈ ਇਸਰਾਏਲੀਆਂ ਨੇ ਉਹ ਸਭ ਕੁਝ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਇਸਰਾਏਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਆਪਣੇ-ਆਪਣੇ ਝੰਡਿਆਂ ਦੇ ਕੋਲ ਡੇਰਿਆਂ ਨੂੰ ਖੜ੍ਹਾਂ ਕਰਦੇ ਅਤੇ ਕੂਚ ਕਰਦੇ ਸਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.