Biblica® Open Punjabi Contemporary Version 2025
ਗਿਣਤੀ 1
ਮਰਦਮਸ਼ੁਮਾਰੀ
ਇਸਰਾਏਲ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਦੇ ਉਜਾੜ ਵਿੱਚ ਮੰਡਲੀ ਦੇ ਤੰਬੂ ਵਿੱਚ ਉਸ ਨਾਲ ਗੱਲ ਕੀਤੀ ਅਤੇ ਆਖਿਆ, “ਇਸਰਾਏਲ ਦੀ ਸਾਰੀ ਕੌਮ ਦੀ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਦੇ ਅਨੁਸਾਰ ਇੱਕ-ਇੱਕ ਕਰਕੇ ਹਰੇਕ ਮਨੁੱਖ ਦੀ ਗਿਣਤੀ ਨਾਮ ਲੈ-ਲੈ ਕੇ ਕਰ। ਤੂੰ ਅਤੇ ਹਾਰੋਨ ਇਸਰਾਏਲ ਦੇ ਉਹਨਾਂ ਸਾਰੇ ਆਦਮੀਆਂ ਨੂੰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਹਨ ਉਹਨਾਂ ਦੀ ਗਿਣਤੀ ਉਹਨਾਂ ਦੇ ਦਲਾ ਦੇ ਅਨੁਸਾਰ ਕਰ। ਹਰੇਕ ਗੋਤ ਵਿੱਚੋਂ ਇੱਕ ਮਨੁੱਖ, ਹਰ ਇੱਕ ਆਪਣੇ ਪਰਿਵਾਰ ਦਾ ਮੁਖੀਆ ਤੁਹਾਡੀ ਸਹਾਇਤਾ ਕਰੇ।
“ਉਹਨਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੀ ਸਹਾਇਤਾ ਕਰਨ ਵਾਲੇ ਹਨ:
“ਰਊਬੇਨ ਤੋਂ, ਸ਼ਦੇਊਰ ਦਾ ਪੁੱਤਰ ਅਲੀਸੂਰ;
ਸ਼ਿਮਓਨ ਤੋਂ, ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ;
ਯਹੂਦਾਹ ਤੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ;
ਯਿੱਸਾਕਾਰ ਲਈ, ਸੂਆਰ ਦਾ ਪੁੱਤਰ ਨਥਾਨੇਲ;
ਜ਼ਬੂਲੁਨ ਤੋਂ, ਹੇਲੋਨ ਦਾ ਪੁੱਤਰ ਅਲੀਆਬ;
ਯੋਸੇਫ਼ ਦੇ ਪੁੱਤਰਾਂ ਵਿੱਚੋਂ:
ਇਫ਼ਰਾਈਮ ਤੋਂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ;
ਮਨੱਸ਼ੇਹ ਤੋਂ, ਪਦਾਹਸੂਰ ਦਾ ਪੁੱਤਰ ਗਮਲੀਏਲ;
ਬਿਨਯਾਮੀਨ ਤੋਂ, ਗਿਦਓਨੀ ਦਾ ਪੁੱਤਰ ਅਬੀਦਾਨ;
ਦਾਨ ਤੋਂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ;
ਆਸ਼ੇਰ ਤੋਂ, ਓਕਰਾਨ ਦਾ ਪੁੱਤਰ ਪਗੀਏਲ;
ਗਾਦ ਤੋਂ, ਦੇਊਏਲ ਦਾ ਪੁੱਤਰ ਏਲੀਯਾਸਾਫ਼;
ਨਫ਼ਤਾਲੀ ਤੋਂ, ਏਨਾਨ ਦਾ ਪੁੱਤਰ ਅਹੀਰਾ।”
ਇਹ ਉਹ ਮਨੁੱਖ ਸਨ ਜੋ ਸਮਾਜ ਵਿੱਚੋਂ ਚੁਣੇ ਗਏ ਸਨ, ਆਪਣੇ ਪੁਰਖਿਆਂ ਦੇ ਗੋਤਾਂ ਦੇ ਆਗੂ ਸਨ। ਉਹ ਇਸਰਾਏਲ ਦੇ ਗੋਤਾਂ ਦੇ ਮੁਖੀ ਸਨ।
ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਮਨੁੱਖਾਂ ਨੂੰ ਲੈ ਲਿਆ ਜਿਨ੍ਹਾਂ ਦੇ ਨਾਮ ਦੱਸੇ ਗਏ ਸਨ, ਅਤੇ ਉਹਨਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਕੌਮ ਨੂੰ ਬੁਲਾਇਆ। ਲੋਕਾਂ ਨੇ ਆਪਣੇ ਵੰਸ਼ ਅਤੇ ਘਰਾਣਿਆਂ ਅਨੁਸਾਰ ਆਪਣੇ ਵੰਸ਼ ਨੂੰ ਦਰਜ ਕੀਤਾ ਅਤੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀਆਂ ਨੂੰ ਇੱਕ-ਇੱਕ ਕਰਕੇ ਨਾਮ ਦੇ ਕੇ ਸੂਚੀਬੱਧ ਕੀਤਾ ਗਿਆ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਅਤੇ ਇਸ ਤਰ੍ਹਾਂ ਉਸ ਨੇ ਸੀਨਾਈ ਦੀ ਉਜਾੜ ਵਿੱਚ ਉਹਨਾਂ ਦੀ ਗਿਣਤੀ ਕੀਤੀ।
ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਦੇ ਜਾ ਇਸ ਤੋਂ ਵੱਧ ਉਮਰ ਦੇ ਸਨ ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਇੱਕ-ਇੱਕ ਕਰਕੇ, ਉਹਨਾਂ ਦੇ ਕਬੀਲਿਆਂ ਅਤੇ ਪਰਿਵਾਰਾਂ ਦੇ ਅਨੁਸਾਰ ਗਿਣੇ ਗਏ। ਰਊਬੇਨ ਦੇ ਗੋਤ ਦੀ ਗਿਣਤੀ 46,500 ਸੀ।
ਸ਼ਿਮਓਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰਾਂ ਦੇ ਲੇਖੇ ਅਨੁਸਾਰ ਇੱਕ-ਇੱਕ ਕਰਕੇ ਗਿਣੇ ਗਏ ਅਤੇ ਉਹਨਾਂ ਦੇ ਨਾਮ ਸੂਚੀਬੱਧ ਕੀਤੇ ਗਏ। ਸ਼ਿਮਓਨ ਦੇ ਗੋਤ ਵਿੱਚੋਂ ਗਿਣਤੀ 59,300 ਸੀ।
ਗਾਦ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਗਾਦ ਦੇ ਗੋਤ ਦੀ ਗਿਣਤੀ 45,650 ਸੀ।
ਯਹੂਦਾਹ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ। ਯਹੂਦਾਹ ਦੇ ਗੋਤ ਵਿੱਚੋਂ 74,600 ਦੀ ਗਿਣਤੀ ਸੀ।
ਯਿੱਸਾਕਾਰ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਯਿੱਸਾਕਾਰ ਦੇ ਗੋਤ ਵਿੱਚੋਂ ਗਿਣਤੀ 54,400 ਸੀ।
ਜ਼ਬੂਲੁਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਜ਼ਬੂਲੁਨ ਦੇ ਗੋਤ ਵਿੱਚੋਂ ਗਿਣਤੀ 57,400 ਸੀ।
ਯੋਸੇਫ਼ ਦੇ ਪੁੱਤਰਾਂ ਵਿੱਚੋਂ:
ਇਫ਼ਰਾਈਮ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰ ਦੇ ਅਨੁਸਾਰ ਨਾਮ ਸੂਚੀਬੱਧ ਕੀਤੇ ਗਏ ਸਨ। ਇਫ਼ਰਾਈਮ ਦੇ ਗੋਤ ਵਿੱਚੋਂ 40,500 ਦੀ ਗਿਣਤੀ ਸੀ।
ਮਨੱਸ਼ੇਹ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਵਾਂ ਨਾਲ ਸੂਚੀਬੱਧ ਕੀਤੇ ਗਏ। ਮਨੱਸ਼ੇਹ ਦੇ ਗੋਤ ਵਿੱਚੋਂ ਗਿਣਤੀ 32,200 ਸੀ।
ਬਿਨਯਾਮੀਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਬਿਨਯਾਮੀਨ ਦੇ ਗੋਤ ਦੀ ਗਿਣਤੀ 35,400 ਸੀ।
ਦਾਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਦਾਨ ਦੇ ਗੋਤ ਵਿੱਚੋਂ 62,700 ਦੀ ਗਿਣਤੀ ਸੀ।
ਆਸ਼ੇਰ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। ਆਸ਼ੇਰ ਦੇ ਗੋਤ ਵਿੱਚੋਂ 41,500 ਦੀ ਗਿਣਤੀ ਸੀ।
ਨਫ਼ਤਾਲੀ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ। ਨਫ਼ਤਾਲੀ ਦੇ ਗੋਤ ਵਿੱਚੋਂ 53,400 ਦੀ ਗਿਣਤੀ ਸੀ।
ਇਹ ਮੋਸ਼ੇਹ ਅਤੇ ਹਾਰੋਨ ਦੁਆਰਾ ਗਿਣੇ ਗਏ ਆਦਮੀ ਸਨ ਅਤੇ ਇਸਰਾਏਲ ਦੇ ਬਾਰਾਂ ਆਗੂ ਸਨ, ਹਰ ਇੱਕ ਆਪਣੇ ਪਰਿਵਾਰ ਨੂੰ ਦਰਸਾਉਂਦਾ ਸੀ। ਸਾਰੇ ਇਸਰਾਏਲੀ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ ਜੋ ਇਸਰਾਏਲ ਦੀ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। ਕੁੱਲ ਗਿਣਤੀ 6,03,550 ਸੀ।
ਪਰ ਲੇਵੀਆਂ ਦਾ ਜੱਦੀ ਗੋਤ ਬਾਕੀਆਂ ਨਾਲ ਨਹੀਂ ਗਿਣਿਆ ਗਿਆ ਸੀ। ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ: “ਤੂੰ ਲੇਵੀ ਦੇ ਗੋਤ ਦੀ ਗਿਣਤੀ ਨਾ ਕਰੀਂ ਅਤੇ ਨਾ ਹੀ ਉਹਨਾਂ ਨੂੰ ਇਸਰਾਏਲੀਆਂ ਦੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਕਰਨਾ। ਇਸ ਦੀ ਬਜਾਇ, ਲੇਵੀਆਂ ਨੂੰ ਨੇਮ ਦੇ ਕਾਨੂੰਨ ਦੇ ਤੰਬੂ, ਇਸ ਦੇ ਸਾਰੇ ਸਮਾਨ ਅਤੇ ਇਸ ਨਾਲ ਸਬੰਧਤ ਹਰ ਚੀਜ਼ ਉੱਤੇ ਨਿਯੁਕਤ ਕਰੀ। ਉਹ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਚੁੱਕਣ, ਉਹਨਾਂ ਨੂੰ ਇਸਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਇਸਦੇ ਆਲੇ-ਦੁਆਲੇ ਤੰਬੂ ਲਾਉਣਾ ਹੈ। ਜਦੋਂ ਤੰਬੂ ਨੂੰ ਅੱਗੇ ਲੈ ਕੇ ਜਾਣਾ ਹੋਵੇ, ਤਾਂ ਲੇਵੀਆਂ ਨੇ ਉਸ ਨੂੰ ਹੇਠਾਂ ਉਤਾਰਨ, ਅਤੇ ਜਦੋਂ ਵੀ ਤੰਬੂ ਕਿਸੇ ਸਥਾਨ ਤੇ ਲੱਗਣਾ ਹੋਵੇ ਤਾਂ ਲੇਵੀਆਂ ਨੇ ਹੀ ਕਰਨਾ ਹੈ। ਕੋਈ ਹੋਰ ਜੋ ਇਸ ਤੱਕ ਪਹੁੰਚਦਾ ਹੈ ਜੇ ਕੋਈ ਅਣਜਾਣ ਵਿਅਕਤੀ ਇਸ ਕੋਲ ਆਵੇ ਉਹ ਮਾਰਿਆ ਜਾਵੇ। ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ। ਪਰ ਲੇਵੀ ਨੇਮ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਗਾਉਣ ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਨਾ ਪਵੇ। ਲੇਵੀ ਨੇਮ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣ।”
ਇਸਰਾਏਲੀਆਂ ਨੇ ਇਹ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.