Skip to content
BibleKenya

Biblica® Open Punjabi Contemporary Version 2025

ਯੇਹੋਸ਼ੁਆ 9

ਗਿਬਿਓਨੀਆਂ ਦਾ ਧੋਖਾ

ਜਦੋਂ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ, ਪਹਾੜੀ ਖੇਤਰ ਵਿੱਚ ਅਤੇ ਮਹਾ ਸਾਗਰ ਦੇ ਕੰਢੇ ਲਬਾਨੋਨ ਦੇ ਨੇੜੇ ਰਹਿੰਦੇ ਸਨ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੇ ਇਨ੍ਹਾਂ ਘਟਨਾਵਾਂ ਬਾਰੇ ਸੁਣਿਆ। ਉਹ ਯੇਹੋਸ਼ੁਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।

ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯੇਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ, ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ਼ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨੇ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ। ਫ਼ੇਰ ਉਹ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”

ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”

ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਅਸੀਂ ਤੁਹਾਡੇ ਸੇਵਕ ਹਾਂ।”

ਪਰ ਯੇਹੋਸ਼ੁਆ ਨੇ ਪੁੱਛਿਆ, “ਤੁਸੀਂ ਕੌਣ ਹੈ ਅਤੇ ਕਿੱਥੋਂ ਆਏ ਹੋ?”

ਉਨ੍ਹਾਂ ਨੇ ਜਵਾਬ ਦਿੱਤਾ: “ਤੁਹਾਡੇ ਸੇਵਕ ਤੁਹਾਡੇ ਪਰਮੇਸ਼ਵਰ ਦੀ ਪ੍ਰਸਿੱਧੀ ਦੇ ਕਾਰਨ ਬਹੁਤ ਦੂਰ ਦੇਸ਼ ਤੋਂ ਆਏ ਹਨ। ਕਿਉਂ ਜੋ ਅਸੀਂ ਉਹ ਦੀਆਂ ਖਬਰਾਂ ਸੁਣੀਆਂ ਹਨ, ਉਹ ਸਭ ਕੁਝ ਜੋ ਉਸਨੇ ਮਿਸਰ ਵਿੱਚ ਕੀਤਾ, ਅਤੇ ਉਹ ਸਭ ਕੁਝ ਜੋ ਉਸ ਨੇ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਨਾਲ ਕੀਤਾ, ਜੋ ਅਸ਼ਤਾਰੋਥ ਵਿੱਚ ਰਾਜ ਕਰਦਾ ਸੀ। ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’ ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ। ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”

ਫ਼ੇਰ ਇਸਰਾਏਲੀਆਂ ਨੇ ਯਾਹਵੇਹ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਗੱਲ ਮੰਨ ਲਈ। ਯੇਹੋਸ਼ੁਆ ਨੇ ਉਨ੍ਹਾਂ ਨਾਲ ਦੋਸਤੀ ਕੀਤੀ ਅਤੇ ਕਿਹਾ ਕਿ ਉਹ ਨਹੀਂ ਮਾਰੇ ਜਾਣਗੇ, ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ।

ਗਿਬਓਨੀਆਂ ਨਾਲ ਦੋਸਤੀ ਕਰਨ ਤੋਂ ਤਿੰਨ ਦਿਨ ਬਾਅਦ, ਇਸਰਾਏਲੀਆਂ ਨੇ ਸੁਣਿਆ ਕਿ ਉਹ ਗੁਆਂਢੀ ਸਨ, ਉਨ੍ਹਾਂ ਦੇ ਨੇੜੇ ਰਹਿੰਦੇ ਸਨ। ਇਸ ਲਈ ਇਸਰਾਏਲੀ ਤੁਰ ਪਏ ਅਤੇ ਤੀਜੇ ਦਿਨ ਆਪਣੇ ਸ਼ਹਿਰਾਂ ਵਿੱਚ ਆਏ: ਗਿਬਓਨ, ਕਫੀਰਾਹ, ਬੇਰੋਥ ਅਤੇ ਕਿਰਯਥ-ਯਾਰੀਮ। ਪਰ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਨਹੀਂ ਕੀਤਾ ਕਿਉਂਕਿ ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਧੀ ਸੀ।

ਅਤੇ ਸਭਾ ਨੇ ਆਗੂਆਂ ਦੇ ਖਿਲਾਫ ਬੁੜ-ਬੁੜਾਉਣ ਲੱਗ ਪਏ, ਪਰ ਸਾਰੇ ਆਗੂਆਂ ਨੇ ਉੱਤਰ ਦਿੱਤਾ, “ਅਸੀਂ ਉਨ੍ਹਾਂ ਨੂੰ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਦਿੱਤੀ ਹੈ ਅਤੇ ਹੁਣ ਅਸੀਂ ਉਨ੍ਹਾਂ ਨੂੰ ਛੂਹ ਨਹੀਂ ਸਕਦੇ। ਅਸੀਂ ਉਨ੍ਹਾਂ ਨਾਲ ਇਹੀ ਕਰਾਂਗੇ ਕਿ ਅਸੀਂ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਵਾਂਗੇ, ਤਾਂ ਜੋ ਪਰਮੇਸ਼ਵਰ ਦਾ ਕ੍ਰੋਧ ਸਾਡੇ ਉੱਤੇ ਨਾ ਆਵੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਸੀ।” ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਜੀਣ ਦਿਓ, ਪਰ ਉਨ੍ਹਾਂ ਨੂੰ ਸਾਰੀ ਸਭਾ ਦੀ ਸੇਵਾ ਵਿੱਚ ਲੱਕੜਹਾਰੇ ਅਤੇ ਪਾਣੀ ਭਰਨ ਵਾਲੇ ਬਣ ਗਏ।” ਇਸ ਲਈ ਪ੍ਰਧਾਨਾ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਨਿਭਾਇਆ।

ਤਦ ਯੇਹੋਸ਼ੁਆ ਨੇ ਗਿਬਓਨੀਆਂ ਨੂੰ ਸੱਦ ਕੇ ਕਿਹਾ, “ਤੁਸੀਂ ਸਾਨੂੰ ਇਹ ਕਹਿ ਕੇ ਧੋਖਾ ਕਿਉਂ ਦਿੱਤਾ ਕਿ ‘ਅਸੀਂ ਤੁਹਾਡੇ ਤੋਂ ਬਹੁਤ ਦੂਰ ਰਹਿੰਦੇ ਹਾਂ’ ਜਦੋਂ ਕਿ ਤੁਸੀਂ ਸਾਡੇ ਨੇੜੇ ਰਹਿੰਦੇ ਹੋ? ਤੁਸੀਂ ਹੁਣ ਇੱਕ ਸਰਾਪ ਦੇ ਅਧੀਨ ਹੋ, ਤੁਹਾਨੂੰ ਮੇਰੇ ਪਰਮੇਸ਼ਵਰ ਦੇ ਘਰ ਲਈ ਲੱਕੜਹਾਰੇ ਅਤੇ ਪਾਣੀ ਭਰਨ ਵਜੋਂ ਸੇਵਾ ਤੋਂ ਕਦੇ ਵੀ ਮੁਕਤ ਨਹੀਂ ਕੀਤਾ ਜਾਵੇਗਾ।”

ਉਨ੍ਹਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, “ਤੁਹਾਡੇ ਸੇਵਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਕਿਵੇਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਤੁਹਾਨੂੰ ਸਾਰੀ ਧਰਤੀ ਦੇ ਦੇਵੇ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਸਾਹਮਣੇ ਮਿਟਾ ਦੇਵੇ। ਇਸ ਲਈ ਸਾਨੂੰ ਤੁਹਾਡੇ ਕਾਰਨ ਆਪਣੀ ਜਾਨ ਦਾ ਡਰ ਸੀ, ਇਸ ਲਈ ਅਸੀਂ ਅਜਿਹਾ ਕੀਤਾ। ਅਸੀਂ ਹੁਣ ਤੁਹਾਡੇ ਹੱਥਾਂ ਵਿੱਚ ਹਾਂ। ਸਾਡੇ ਨਾਲ ਉਹੀ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗੇ।”

ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਨੂੰ ਇਸਰਾਏਲੀਆਂ ਤੋਂ ਬਚਾਇਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਮਾਰਿਆ। ਉਸ ਦਿਨ ਯੇਹੋਸ਼ੁਆ ਨੇ ਗਿਬਓਨੀਆਂ ਨੂੰ ਸਭਾ ਲਈ ਲੱਕੜਹਾਰੇ ਅਤੇ ਪਾਣੀ ਦੇ ਢੋਣ ਵਾਲੇ ਬਣਾਏ, ਤਾਂ ਜੋ ਯਾਹਵੇਹ ਦੀ ਜਗਵੇਦੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਇਹ ਉਹ ਹੈ ਜੋ ਉਹ ਅੱਜ ਤੱਕ ਹਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.