Biblica® Open Punjabi Contemporary Version 2025
2 ਸ਼ਮੁਏਲ 20
ਸ਼ੇਬਾ ਦੀ ਬਗਾਵਤ
ਬਿਨਯਾਮੀਨ ਦੇ ਗੋਤ ਵਿੱਚੋਂ ਬਿਕਰੀ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸ਼ੀਬਾ ਸੀ ਜੋ ਬੜਾ ਦੁਸ਼ਟ ਸੀ। ਉਸ ਨੇ ਉਸਨੇ ਨਰਸਿੰਗਾ ਵਜਾ ਕੇ ਆਖਿਆ,
“ਦਾਵੀਦ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ,
ਨਾ ਹੀ ਯੱਸੀ ਦੇ ਪੁੱਤਰ ਵਿੱਚ ਕੋਈ ਵਿਰਾਸਤ ਹੈ!
ਹੇ ਇਸਰਾਏਲ, ਆਪਣੇ ਡੇਰਿਆਂ ਨੂੰ ਮੁੜ ਜਾਓ!”
ਤਦ ਸਾਰਾ ਇਸਰਾਏਲ ਦਾਵੀਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ੀਬਾ ਦੇ ਮਗਰ ਹੋ ਤੁਰਿਆ। ਪਰ ਯਹੂਦਾਹ ਦੇ ਲੋਕ ਯਰਦਨ ਨਦੀ ਤੋਂ ਯੇਰੂਸ਼ਲੇਮ ਤੱਕ ਆਪਣੇ ਰਾਜੇ ਦੇ ਨਾਲ ਰਹੇ।
ਯੇਰੂਸ਼ਲੇਮ ਪਹੁੰਚਣ ਤੋਂ ਬਾਅਦ, ਦਾਵੀਦ ਆਪਣੇ ਮਹਿਲ ਵਿੱਚ ਦਾਖਲ ਹੋਇਆ। ਰਾਜੇ ਨੇ ਉਨ੍ਹਾਂ ਦਸ ਔਰਤਾਂ ਨੂੰ, ਜੋ ਉਸ ਦੀਆਂ ਰਖੇਲਾਂ ਸਨ, ਜਿਨ੍ਹਾਂ ਨੂੰ ਉਸ ਨੇ ਮਹਿਲ ਦੀ ਦੇਖਭਾਲ ਕਰਨ ਦੇ ਮਕਸਦ ਨਾਲ ਮਹਿਲ ਵਿੱਚ ਛੱਡ ਗਿਆ ਸੀ, ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਭ ਕੁੱਝ ਦਾ ਪ੍ਰਬੰਧ ਕੀਤਾ ਸੀ; ਪਰ ਹੁਣ ਉਹਨਾਂ ਨਾਲ ਕੋਈ ਜਿਨਸੀ ਸੰਬੰਧ ਨਹੀਂ ਸੀ; ਮਰਦੇ ਦਮ ਤੱਕ ਉਹ ਵਿਧਵਾ ਵਾਂਗ ਇਸ ਹਾਲਤ ਵਿੱਚ ਹੀ ਰਹੀਆਂ।
ਤਦ ਰਾਜੇ ਨੇ ਅਮਾਸਾ ਨੂੰ ਹੁਕਮ ਦਿੱਤਾ, “ਤਿੰਨ ਦਿਨਾਂ ਦੇ ਅੰਦਰ ਯਹੂਦਿਯਾ ਨੂੰ ਮੇਰੇ ਅੱਗੇ ਇਕੱਠਾ ਕਰ ਅਤੇ ਤੁਸੀਂ ਵੀ ਇੱਥੇ ਹੀ ਰਹੋ।” ਤਦ ਅਮਾਸਾ ਯਹੂਦਿਯਾ ਦੇ ਸਿਪਾਹੀਆਂ ਨੂੰ ਇਕੱਠਾ ਕਰਨ ਲਈ ਬਾਹਰ ਗਿਆ, ਪਰ ਉਸਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ।
ਤਦ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਹੁਣ ਬਿਕਰੀ ਦਾ ਪੁੱਤਰ ਸ਼ੀਬਾ ਸਾਨੂੰ ਅਬਸ਼ਾਲੋਮ ਨਾਲੋਂ ਵੱਧ ਦੁਸ਼ਟਤਾ ਕਰੇਗਾ। ਆਪਣੇ ਮਾਲਕ ਦੇ ਨੌਕਰਾਂ ਨੂੰ ਲੈ ਕੇ ਉਹ ਦਾ ਪਿੱਛਾ ਕਰ, ਤਾਂ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਨਾ ਵੜ ਸਕੇ ਅਤੇ ਸਾਡੇ ਤੋਂ ਲੁਕ ਨਾ ਸਕੇ।” ਤਦ ਯੋਆਬ ਨੇ ਅਬੀਸ਼ਾਈ ਦੀ ਅਗਵਾਈ ਵਿੱਚ ਕਰੇਥੀ, ਪਲੇਥੀ ਅਤੇ ਹੋਰ ਸੂਰਬੀਰ ਨਿਕਲੇ ਅਤੇ ਉਹ ਯੇਰੂਸ਼ਲੇਮ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲੱਗੇ।
ਜਦੋਂ ਉਹ ਗਿਬਓਨ ਦੀ ਵੱਡੀ ਚੱਟਾਨ ਦੇ ਨੇੜੇ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ। ਇਸ ਸਮੇਂ ਯੋਆਬ ਲੜਾਈ ਲਈ ਤਿਆਰ ਸੀ। ਉਸ ਦੀ ਕਮਰ ਦੁਆਲੇ ਇੱਕ ਪੇਟੀ ਸੀ ਅਤੇ ਉਸ ਦੇ ਪੱਟ ਉੱਤੇ ਇੱਕ ਮਿਆਨ ਵਿੱਚ ਇੱਕ ਤਲਵਾਰ ਵੀ ਸੀ। ਜਦੋਂ ਉਹ ਅੱਗੇ ਵਧਿਆ ਤਾਂ ਤਲਵਾਰ ਡਿੱਗ ਪਈ।
ਯੋਆਬ ਨੇ ਅਮਾਸਾ ਨੂੰ ਕਿਹਾ, “ਮੇਰੇ ਭਰਾ, ਤੂੰ ਕਿਵੇਂ ਹੈ?” ਤਦ ਯੋਆਬ ਨੇ ਅਮਾਸਾ ਨੂੰ ਚੁੰਮਣ ਲਈ ਆਪਣੇ ਸੱਜੇ ਹੱਥ ਨਾਲ ਦਾੜ੍ਹੀ ਫੜੀ। ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।
ਯੋਆਬ ਦੇ ਆਦਮੀਆਂ ਵਿੱਚੋਂ ਇੱਕ ਅਮਾਸਾ ਦੇ ਕੋਲ ਖੜ੍ਹਾ ਹੋ ਗਿਆ ਅਤੇ ਆਖਿਆ, “ਜੋ ਕੋਈ ਯੋਆਬ ਦਾ ਪੱਖ ਰੱਖਦਾ ਹੈ ਅਤੇ ਜੋ ਦਾਵੀਦ ਦਾ ਪੱਖ ਰੱਖਦਾ ਹੈ, ਉਹ ਯੋਆਬ ਦੇ ਪਿੱਛੇ ਚੱਲੇ।” ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ। ਅਮਾਸਾ ਨੂੰ ਰਾਹ ਤੋਂ ਹਟਾਏ ਜਾਣ ਤੋਂ ਬਾਅਦ, ਹਰ ਕੋਈ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲਈ ਚੱਲ ਪਿਆ।
ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ। ਯੋਆਬ ਦੇ ਨਾਲ ਸਾਰੀਆਂ ਫ਼ੌਜਾਂ ਨੇ ਆਬੇਲ ਬੈਥ ਮਾਕਾਹ ਵਿੱਚ ਸ਼ੀਬਾ ਨੂੰ ਘੇਰ ਲਿਆ। ਉਨ੍ਹਾਂ ਨੇ ਸ਼ਹਿਰ ਤੱਕ ਇੱਕ ਘੇਰਾਬੰਦੀ ਵਾਲੀ ਕੰਧ ਬਣਾਈ, ਅਤੇ ਇਹ ਬਾਹਰੀ ਕਿਲ੍ਹੇ ਦੇ ਵਿਰੁੱਧ ਖੜ੍ਹੀ ਸੀ। ਸਭ ਲੋਕ ਜੋ ਯੋਆਬ ਦੇ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ। ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।” ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ?
ਉਸਨੇ ਜਵਾਬ ਦਿੱਤਾ, “ਮੈਂ ਹਾਂ।”
ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।”
ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”
ਉਸਨੇ ਆਖਿਆ, “ਪਿੱਛਲੇ ਸਮੇਂ ਵਿੱਚ ਉਹ ਕਹਿੰਦੇ ਹੁੰਦੇ ਸਨ, ‘ਉਹ ਜ਼ਰੂਰ ਹਾਬਲ ਤੋਂ ਸਲਾਹ ਪੁੱਛਣਗੇ,’ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ। ਅਸੀਂ ਇਸਰਾਏਲ ਵਿੱਚ ਸ਼ਾਂਤੀਪੂਰਨ ਅਤੇ ਵਫ਼ਾਦਾਰ ਹਾਂ। ਤੁਸੀਂ ਇੱਕ ਅਜਿਹੇ ਸ਼ਹਿਰ ਨੂੰ ਤਬਾਹ ਕਰਨਾ ਚਾਹੁੰਦੇ ਹੋ ਜੋ ਇਸਰਾਏਲ ਵਿੱਚ ਮਾਂ ਹੈ। ਤੂੰ ਯਾਹਵੇਹ ਦੀ ਵਿਰਾਸਤ ਨੂੰ ਕਿਉਂ ਨਿਗਲਣਾ ਚਾਹੁੰਦਾ ਹੈ?”
ਯੋਆਬ ਨੇ ਉੱਤਰ ਦਿੱਤਾ, “ਇਹ ਗੱਲ ਮੇਰੇ ਤੋਂ ਦੂਰ ਹੋਵੇ! ਇਹ ਮੇਰੇ ਤੋਂ ਦੂਰ ਹੋਵੇ ਕਿ ਮੈਂ ਨਿਗਲਾਂ ਜਾਂ ਨਾਸ ਕਰਾਂ! ਅਜਿਹਾ ਨਹੀਂ ਹੈ। ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਨਾਮ ਦੇ ਇੱਕ ਆਦਮੀ ਨੇ ਦਾਵੀਦ ਪਾਤਸ਼ਾਹ ਦੇ ਵਿਰੁੱਧ ਹੱਥ ਚੁੱਕਿਆ ਹੈ। ਇਸ ਲਈ ਉਸ ਆਦਮੀ ਨੂੰ ਮੇਰੇ ਹੱਥ ਸੌਂਪ ਦਿਓ, ਅਤੇ ਮੈਂ ਸ਼ਹਿਰ ਤੋਂ ਵਾਪਸ ਚਲਾ ਜਾਵਾਂਗਾ।”
ਉਸ ਔਰਤ ਨੇ ਯੋਆਬ ਨੂੰ ਕਿਹਾ, “ਉਸ ਦਾ ਸਿਰ ਕੰਧ ਤੋਂ ਤੇਰੇ ਵੱਲ ਸੁੱਟਿਆ ਜਾਵੇਗਾ।”
ਤਦ ਉਹ ਔਰਤ ਆਪਣੀ ਸਿਆਣੀ ਸਲਾਹ ਨਾਲ ਸਾਰੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਸਿਰ ਵੱਢ ਕੇ ਯੋਆਬ ਵੱਲ ਸੁੱਟ ਦਿੱਤਾ। ਇਸ ਲਈ ਉਸਨੇ ਤੁਰ੍ਹੀ ਵਜਾਈ, ਅਤੇ ਉਸਦੇ ਆਦਮੀ ਸ਼ਹਿਰ ਤੋਂ ਉੱਠ ਕੇ ਚਲੇ ਗਏ, ਹਰ ਇੱਕ ਆਪਣੇ ਘਰ ਨੂੰ ਮੁੜ ਗਿਆ ਅਤੇ ਯੋਆਬ ਯੇਰੂਸ਼ਲੇਮ ਵਿੱਚ ਰਾਜੇ ਕੋਲ ਵਾਪਸ ਚਲਾ ਗਿਆ।
ਦਾਵੀਦ ਦੇ ਅਧਿਕਾਰੀ
ਯੋਆਬ ਇਸਰਾਏਲ ਦੀ ਸਾਰੀ ਸੈਨਾ ਉੱਤੇ ਸੀ;
ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ।
ਅਦੋਰਾਮ ਜਬਰੀ ਮਜ਼ਦੂਰੀ ਦਾ ਆਗੂ ਸੀ;
ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਲੇਖਾ ਰੱਖਣ ਵਾਲਾ ਸੀ।
ਸ਼ਵਾ ਅਹੁਦੇਦਾਰ ਸੀ;
ਸਾਦੋਕ ਅਤੇ ਅਬੀਯਾਥਰ ਜਾਜਕ ਸਨ;
ਅਤੇ ਈਰਾ ਯਾਇਰੀ ਵੀ ਦਾਵੀਦ ਦਾ ਸ਼ਾਹੀ ਜਾਜਕ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.