Skip to content
BibleKenya

Biblica® Open Punjabi Contemporary Version 2025

2 ਸ਼ਮੁਏਲ 19

ਯੋਆਬ ਨੂੰ ਇਹ ਖ਼ਬਰ ਦਿੱਤੀ ਗਈ, “ਉਨ੍ਹਾਂ ਦਾ ਰਾਜਾ ਅਬਸ਼ਾਲੋਮ ਲਈ ਰੋ ਰਿਹਾ ਹੈ ਅਤੇ ਸੋਗ ਕਰ ਰਿਹਾ ਹੈ।” ਫਿਰ ਉਸ ਦਿਨ ਜਿੱਤ ਦੀ ਖੁਸ਼ੀ ਸਾਰੀ ਫ਼ੌਜ ਲਈ ਸੋਗ ਵਿੱਚ ਬਦਲ ਗਈ ਕਿਉਂਕਿ ਫੌਜ ਨੂੰ ਕਿਹਾ ਗਿਆ ਸੀ, “ਰਾਜਾ ਆਪਣੇ ਪੁੱਤਰ ਲਈ ਰੋ ਰਿਹਾ ਹੈ।” ਉਸ ਦਿਨ ਜਿੱਤ ਦੀ ਖੁਸ਼ੀ ਡੂੰਘੀ ਉਦਾਸੀ ਵਿੱਚ ਬਦਲ ਗਈ ਸੀ। ਉਸ ਦਿਨ ਲੋਕ ਗੁਪਤ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਏ, ਜਿਵੇਂ ਕੋਈ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ। ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦਾ ਰਿਹਾ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”

ਤਦ ਯੋਆਬ ਉਸ ਕਮਰੇ ਵਿੱਚ ਗਿਆ ਅਤੇ ਰਾਜੇ ਨੂੰ ਆਖਿਆ, ਅੱਜ ਤੂੰ ਆਪਣੇ ਸਾਰੇ ਅਧਿਕਾਰੀਆਂ ਅੱਗੇ ਸ਼ਰਮ ਨਾਲ ਆਪਣਾ ਮੂੰਹ ਝੁਕਾ ਲਿਆ ਹੈ ਜਿਨ੍ਹਾਂ ਨੇ ਤੇਰੀ ਅਤੇ ਤੇਰੇ ਪੁੱਤਰਾਂ ਧੀਆਂ, ਪਤਨੀਆਂ ਅਤੇ ਰਖੇਲਾਂ ਦੀ ਰੱਖਿਆ ਕੀਤੀ ਸੀ। ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਨਹੀਂ ਕਰਦੇ, ਅਤੇ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਉਨ੍ਹਾਂ ਨਾਲ ਨਫ਼ਰਤ ਕਰਦੇ ਹੋ। ਅੱਜ ਤੁਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਤੁਹਾਡੀ ਨਜ਼ਰ ਵਿੱਚ ਨਾ ਤਾਂ ਅਧਿਕਾਰੀਆ ਦੀ ਕੋਈ ਮਹੱਤਤਾ ਹੈ ਅਤੇ ਨਾ ਹੀ ਸਿਪਾਹੀਆਂ ਦੀ ਕਿਉਂ ਜੋ ਅੱਜ ਦੇ ਮੈਨੂੰ ਪਤਾ ਲੱਗਾ ਹੈ ਕਿ ਜੇਕਰ ਅੱਜ ਅਬਸ਼ਾਲੋਮ ਜਿਉਂਦਾ ਹੁੰਦਾ ਅਤੇ ਅਸੀਂ ਸਾਰੇ ਮਰ ਜਾਂਦੇ, ਤਾਂ ਤੁਸੀਂ ਬਹੁਤ ਖੁਸ਼ ਹੁੰਦੇ। ਹੁਣ ਇਹ ਕਰੋ: ਉੱਠ, ਬਾਹਰ ਆ ਜਾਓ ਅਤੇ ਆਪਣੇ ਸਿਪਾਹੀਆਂ ਨੂੰ ਦਿਲਾਸੇ ਦੀਆਂ ਗੱਲਾਂ ਕਹੋ, ਨਹੀਂ ਤਾਂ ਜਿਉਂਦੇ ਯਾਹਵੇਹ ਦੀ ਸਹੁੰ, ਜੇ ਤੁਸੀਂ ਅਜਿਹਾ ਨਾ ਕਰੋਗੇ, ਤਾਂ ਅੱਜ ਰਾਤ ਇੱਕ ਵੀ ਸਿਪਾਹੀ ਤੁਹਾਡੇ ਨਾਲ ਨਹੀਂ ਵੇਖਿਆ ਜਾਵੇਗਾ। ਇਹ ਤੁਹਾਡੇ ਲਈ ਉਨ੍ਹਾਂ ਸਾਰੇ ਬੁਰਿਆਈਆਂ ਨਾਲੋਂ ਜੋ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡੇ ਉੱਤੇ ਆਇਆ ਹਨ ਵੱਧ ਬੁਰੀ ਹੋਵੇਗੀ।

ਤਦ ਰਾਜਾ ਉੱਠ ਕੇ ਸ਼ਹਿਰ ਦੇ ਫਾਟਕ ਕੋਲ ਜਾ ਕੇ ਬੈਠ ਗਿਆ ਅਤੇ ਜਦੋਂ ਲੋਕਾਂ ਨੇ ਸੁਣਿਆ ਕਿ ਸੁਣੋ, ਰਾਜਾ ਫਾਟਕ ਉੱਤੇ ਬੈਠਾ ਹੈ ਤਾਂ ਲੋਕ ਰਾਜੇ ਦੇ ਕੋਲ ਆਉਣ ਲੱਗੇ।

ਇਸਰਾਏਲੀ ਆਪੋ-ਆਪਣੇ ਘਰਾਂ ਨੂੰ ਭੱਜ ਗਏ ਸਨ।

ਦਾਵੀਦ ਦਾ ਯੇਰੂਸ਼ਲੇਮ ਵਿੱਚ ਵਾਪਸ ਪਰਤਨਾ

ਇਸ ਸਮੇਂ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ “ਜਿਹੜਾ ਰਾਜਾ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ ਹੈ, ਉਹ ਸਾਨੂੰ ਫ਼ਲਿਸਤੀਆਂ ਤੋਂ ਛੁਡਾਉਂਦਾ ਰਿਹਾ ਹੈ, ਹੁਣ ਉਹ ਦੇਸ਼ ਛੱਡ ਗਿਆ ਹੈ। ਅਬਸ਼ਾਲੋਮ ਦੇ ਕਾਰਨ ਭੱਜ ਗਏ ਹਨ। ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਫਿਰ ਰਾਜੇ ਦਾਵੀਦ ਨੂੰ ਵਾਪਸ ਲਿਆਉਣ ਲਈ ਹੁਣ ਕੁਝ ਕਿਉਂ ਨਹੀਂ ਬੋਲਦੇ?”

ਰਾਜਾ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਇਹ ਸੰਦੇਸ਼ ਭੇਜਿਆ: “ਇਸ ਬਾਰੇ ਯਹੂਦਾਹ ਦੇ ਬਜ਼ੁਰਗਾਂ ਨਾਲ ਸਲਾਹ ਕਰੋ: ‘ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿੱਚ ਸਾਰਿਆ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ, ਜਦਕਿ ਸਾਰੇ ਇਸਰਾਏਲ ਨੇ ਇਸ ਬਾਰੇ ਆਪਣੇ ਵਿਚਾਰ ਰਾਜੇ ਨੂੰ ਭੇਜ ਦਿੱਤੇ ਹਨ? ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰਾ ਆਪਣਾ ਲਹੂ ਅਤੇ ਮਾਸ। ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ।’ ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”

ਇਸ ਨਾਲ ਯਹੂਦਾਹ ਦੇ ਲੋਕਾਂ ਦੇ ਦਿਲਾਂ ਉਸਨੇ ਆਪਣੇ ਵੱਲ ਮੋੜ ਲਿਆ। ਤਦ ਉਸਨੇ ਰਾਜੇ ਨੂੰ ਇਹ ਸੰਦੇਸ਼ ਭੇਜਿਆ, “ਤੁਸੀਂ ਅਤੇ ਤੁਹਾਡੇ ਸਾਰੇ ਸੇਵਕ ਇੱਥੇ ਵਾਪਸ ਆ ਜਾਓ।” ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ।

ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ। ਗੇਰਾ ਦਾ ਪੁੱਤਰ ਸ਼ਿਮਈ, ਜੋ ਕਿ ਬਿਨਯਾਮੀਨ ਦੇ ਉੱਤਰਾਧਿਕਾਰੀ ਬਹੁਰੀਮ ਨਾਮਕ ਸਥਾਨ ਤੋਂ ਸੀ, ਜਲਦੀ ਨਾਲ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਵੀਦ ਪਾਤਸ਼ਾਹ ਨੂੰ ਮਿਲਣ ਆਇਆ। ਉਸ ਦੇ ਨਾਲ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਹਜ਼ਾਰ ਆਦਮੀ ਸਨ। ਉਸੇ ਸਮੇਂ ਸ਼ਾਊਲ ਦੇ ਘਰ ਦਾ ਨੌਕਰ ਸੀਬਾ ਵੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹ ਨੌਕਰਾਂ ਨਾਲ ਯਰਦਨ ਨਦੀ ਵੱਲ ਭੱਜਦਾ ਹੋਇਆ ਰਾਜਾ ਨੂੰ ਮਿਲਣ ਆਇਆ। ਉਸ ਨੇ ਰਾਜੇ ਦੇ ਪਰਿਵਾਰ ਦੀ ਨਦੀ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ।

ਰਾਜਾ ਦਰਿਆ ਪਾਰ ਕਰਨ ਹੀ ਵਾਲਾ ਸੀ ਕਿ ਗੇਰਾ ਦਾ ਪੁੱਤਰ ਸ਼ਿਮਈ ਆਇਆ ਅਤੇ ਰਾਜੇ ਦੇ ਪੈਰੀਂ ਪੈ ਗਿਆ। ਉਸ ਨੇ ਉੱਚੀ ਆਵਾਜ਼ ਵਿੱਚ ਰਾਜੇ ਨੂੰ ਬੇਨਤੀ ਕੀਤੀ, “ਮੇਰੇ ਮਹਾਰਾਜ, ਨਾ ਤਾਂ ਮੈਨੂੰ ਦੋਸ਼ੀ ਠਹਿਰਾਓ ਅਤੇ ਨਾ ਹੀ ਮੇਰੇ ਉਸ ਗਲਤ ਵਿਵਹਾਰ ਨੂੰ ਚੇਤੇ ਕਰੋ ਜੋ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੇ ਯੇਰੂਸ਼ਲੇਮ ਤੋਂ ਵਿਦਾ ਹੋਣ ਦੇ ਮੌਕੇ ਕੀਤਾ ਸੀ। ਮਹਾਰਾਜ ਇਸ ਨੂੰ ਦਿਲ ਵਿੱਚ ਨਾ ਰੱਖੋ।” ਤੁਹਾਡਾ ਸੇਵਕ ਜਾਣਦਾ ਹੈ ਕਿ ਮੈਂ ਇਹ ਪਾਪ ਕੀਤਾ ਹੈ। ਇਸ ਲਈ ਵੇਖੋ, ਅੱਜ ਮੈਂ ਯੋਸੇਫ਼ ਦੇ ਸਾਰੇ ਉੱਤਰਾਧਿਕਾਰੀਆਂ ਵਿੱਚੋਂ ਪਹਿਲਾ ਹਾਂ, ਜੋ ਮੇਰੇ ਸੁਆਮੀ ਪਾਤਸ਼ਾਹ ਨੂੰ ਮਿਲਣ ਆਇਆ ਹਾਂ।

ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਕਿਹਾ, “ਕੀ ਇਹ ਠੀਕ ਨਹੀਂ ਕਿ ਸ਼ਿਮਈ ਨੂੰ ਉਸ ਦੇ ਕੀਤੇ ਕਾਰਨ ਮਾਰਿਆ ਜਾਵੇ? ਉਸਨੇ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਸਰਾਪ ਦਿੱਤਾ।”

ਦਾਵੀਦ ਨੇ ਆਖਿਆ, “ਹੇ ਜ਼ੇਰੂਇਯਾਹ ਦੇ ਪੁੱਤਰੋ, ਤੁਹਾਡਾ ਮੇਰੇ ਨਾਲ ਕੀ ਵਾਸਤਾ ਹੈ? ਤੁਸੀਂ ਅੱਜ ਮੇਰੇ ਸਾਹਮਣੇ ਕਿਉਂ ਜਾ ਰਹੇ ਹੋ? ਕੀ ਅੱਜ ਦੇ ਦਿਨ ਇਸਰਾਏਲ ਵਿੱਚ ਕਿਸੇ ਨੂੰ ਮੌਤ ਦੀ ਘਾਟ ਉਤਾਰਨਾ ਸਹੀ ਹੋਵੇਗਾ? ਕੀ ਮੈਂ ਨਹੀਂ ਜਾਣਦਾ ਕਿ ਮੈਂ ਇਸ ਸਮੇਂ ਇਸਰਾਏਲ ਦਾ ਰਾਜਾ ਹਾਂ?” ਤਦ ਰਾਜੇ ਨੇ ਸ਼ਿਮਈ ਵੱਲ ਮੁੜ ਕੇ ਆਖਿਆ, ਤੈਨੂੰ ਮਾਰਿਆ ਨਹੀਂ ਜਾਵੇਗਾ। ਇਸ ਲਈ ਰਾਜੇ ਨੇ ਉਸ ਤੋਂ ਸਹੁੰ ਚੁੱਕੀ।

ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਵੀ ਰਾਜਾ ਨੂੰ ਮਿਲਣ ਆਇਆ। ਉਸ ਨੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਸੀ, ਨਾ ਉਸ ਨੇ ਆਪਣੀ ਦਾੜ੍ਹੀ ਬਣਾਈ ਸੀ, ਨਾ ਉਸ ਨੇ ਧੋਤੇ ਹੋਏ ਕੱਪੜੇ ਪਾਏ ਸਨ। ਜਿਸ ਦਿਨ ਤੋਂ ਰਾਜਾ ਭੱਜਿਆ ਸੀ, ਉਸ ਦਿਨ ਤੱਕ ਜਦੋਂ ਤੱਕ ਰਾਜਾ ਸਹੀ-ਸਲਾਮਤ ਵਾਪਸ ਨਹੀਂ ਆ ਗਿਆ। ਜਦੋਂ ਉਹ ਰਾਜੇ ਨੂੰ ਮਿਲਣ ਲਈ ਯੇਰੂਸ਼ਲੇਮ ਵਿੱਚ ਪਹੁੰਚਿਆ ਤਾਂ ਰਾਜੇ ਨੇ ਉਹ ਨੂੰ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਗਿਆ ਤਾਂ ਤੂੰ ਮੇਰੇ ਨਾਲ ਕਿਉਂ ਨਹੀਂ ਸੀ?”

ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ। ਸੀਬਾ ਨੇ ਮੈਨੂੰ ਇਹ ਕਹਿ ਕੇ ਬਦਨਾਮ ਕੀਤਾ ਹੈ ਕਿ ਮੈਂ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਮੈਂ ਜਾਣਦਾ ਹਾਂ ਕਿ ਮੇਰਾ ਸੁਆਮੀ ਪਾਤਸ਼ਾਹ ਪਰਮੇਸ਼ਵਰ ਦੇ ਦੂਤ ਵਰਗਾ ਹੈ, ਇਸ ਲਈ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ। ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”

ਰਾਜੇ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਨੂੰ ਵੰਡ ਲਓ।

ਮਫ਼ੀਬੋਸ਼ਥ ਨੇ ਰਾਜੇ ਨੂੰ ਕਿਹਾ, “ਉਸ ਨੂੰ ਸਾਰੀ ਜਾਇਦਾਦ ਲੈ ਲੈਣ ਦਿਓ। ਮੇਰੇ ਲਈ ਇਹ ਕਾਫ਼ੀ ਹੈ ਕਿ ਮਹਾਰਾਜ, ਮੇਰਾ ਮਾਲਕ ਸਹੀ-ਸਲਾਮਤ ਫਿਰ ਵਾਪਸ ਘਰ ਪਰਤ ਆਇਆ ਹੈ।”

ਗਿਲਆਦੀ ਬਾਰਜ਼ਿੱਲਈ ਵੀ ਰੋਗੇਲਿਮ ਨਾਮ ਦੇ ਸਥਾਨ ਤੋਂ ਆਇਆ ਸੀ। ਉਹ ਰਾਜੇ ਨੂੰ ਯਰਦਨ ਨਦੀ ਦੇ ਪਾਰ ਲੈ ਜਾਣ ਲਈ ਉਸਦੇ ਨਾਲ ਯਰਦਨ ਨਦੀ ਉੱਤੇ ਗਿਆ। ਬਾਰਜ਼ਿੱਲਈ ਬਹੁਤ ਬੁੱਢਾ ਸੀ, ਉਹ ਅੱਸੀ ਸਾਲਾਂ ਦਾ ਸੀ। ਰਾਜੇ ਦੇ ਮਾਹਾਨਾਇਮ ਰੁਕਣ ਦੇ ਮੌਕੇ ਤੇ ਉਸ ਨੇ ਰਾਜੇ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਸੀ, ਕਿਉਂਕਿ ਉਹ ਉੱਥੇ ਬਹੁਤ ਅਮੀਰ ਵਿਅਕਤੀ ਸੀ। ਪਾਤਸ਼ਾਹ ਨੇ ਬਾਰਜ਼ਿੱਲਈ ਨੂੰ ਆਖਿਆ, “ਤੂੰ ਮੇਰੇ ਨਾਲ ਨਦੀ ਪਾਰ ਕਰ। ਤੁਸੀਂ ਮੇਰੇ ਨਾਲ ਯੇਰੂਸ਼ਲੇਮ ਵਿੱਚ ਰਹੋਗੇ, ਮੈਂ ਤੁਹਾਨੂੰ ਪਨਾਹ ਦਿਆਂਗਾ।”

ਪਰ ਬਾਰਜ਼ਿੱਲਈ ਨੇ ਰਾਜੇ ਨੂੰ ਉੱਤਰ ਦਿੱਤਾ, ਹੁਣ ਮੈਂ ਹੋਰ ਕਿੰਨ੍ਹੇ ਦਿਨ ਜੀਉਂਦਾ ਰਹਾਂਗਾ ਜੋ ਰਾਜਾ ਨਾਲ ਯੇਰੂਸ਼ਲੇਮ ਨੂੰ ਜਾਵਾਂ? ਮੈਂ ਅੱਸੀ ਸਾਲਾਂ ਦਾ ਹੋ ਗਿਆ ਹਾਂ, ਅਤੇ ਮੈਂ ਹੁਣ ਕਿਸੇ ਚੀਜ਼ ਦਾ ਅਨੰਦ ਨਹੀਂ ਲੈ ਸਕਦਾ। ਭੋਜਨ ਅਤੇ ਵਾਈਨ ਹੁਣ ਸਵਾਦ ਨਹੀਂ ਰਹੇ, ਅਤੇ ਮੈਂ ਗਾਇਕਾਂ ਨੂੰ ਗਾਉਂਦੇ ਹੋਏ ਨਹੀਂ ਸੁਣ ਸਕਦਾ। ਜਾਂ ਕੀ ਮੈਂ ਅਜੇ ਵੀ ਨਰ ਅਤੇ ਮਾਦਾ ਗੀਤਾਂ ਨੂੰ ਪ੍ਰਦਰਸ਼ਨ ਕਰਦੇ ਸੁਣ ਸਕਦਾ ਹਾਂ? ਮੈਂ ਸਿਰਫ ਆਪਣੇ ਸੁਆਮੀ ਪਾਤਸ਼ਾਹ ਲਈ ਬੋਝ ਬਣਾਗਾ। ਤੇਰਾ ਸੇਵਕ ਤਾਂ ਰਾਜੇ ਦੇ ਨਾਲ ਹੀ ਯਰਦਨ ਨਦੀ ਪਾਰ ਕਰੇਗਾ ਪਰ ਕੀ ਲੋੜ ਹੈ ਕਿ ਰਾਜਾ ਬਦਲੇ ਵਿੱਚ ਇਹ ਇਨਾਮ ਦੇਵੇ। ਕਿਰਪਾ ਕਰਕੇ ਆਪਣੇ ਸੇਵਕ ਨੂੰ ਮੁੜ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਆਪਣੇ ਪਿੰਡ ਵਿੱਚ, ਆਪਣੇ ਮਾਤਾ-ਪਿਤਾ ਦੀਆਂ ਕਬਰਾਂ ਦੇ ਕੋਲ ਮਰ ਜਾਵਾਂ। ਹਾਂ, ਇਹ ਕਿਮਹਾਮ, ਮੇਰਾ ਪੁੱਤਰ, ਤੁਹਾਡਾ ਸੇਵਕ ਹੈ। ਉਸ ਨੂੰ ਹੁਕਮ ਕਰੋ ਕਿ ਉਹ ਮੇਰੇ ਮਾਲਕ ਮਹਾਰਾਜ ਦੇ ਕੋਲ ਜਾ ਕੇ ਤੇਰੀ ਯੋਗ ਇੱਛਾ ਪੂਰੀ ਕਰੇ।

ਤਦ ਰਾਜੇ ਨੇ ਉੱਤਰ ਦਿੱਤਾ, “ਕਿਮਹਾਮ ਜ਼ਰੂਰ ਮੇਰੇ ਨਾਲ ਜਾਵੇਗਾ ਅਤੇ ਮੈਂ ਉਸ ਲਈ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ ਅਤੇ ਮੈਂ ਤੇਰੇ ਲਈ ਉਹੀ ਕਰਾਂਗਾ ਜੋ ਤੂੰ ਮੇਰੇ ਤੋਂ ਮੰਗੇ।”

ਇਸ ਤੋਂ ਬਾਅਦ ਸਾਰੇ ਲੋਕ ਯਰਦਨ ਨਦੀ ਦੇ ਪਾਰ ਗਏ ਤਾਂ ਰਾਜਾ ਵੀ ਨਦੀ ਪਾਰ ਕਰ ਗਿਆ। ਤਦ ਰਾਜੇ ਨੇ ਬਾਰਜ਼ਿੱਲਈ ਨੂੰ ਚੁੰਮ ਕੇ ਅਸੀਸ ਦਿੱਤੀ। ਇਸ ਤੋਂ ਬਾਅਦ ਬਾਰਜ਼ਿੱਲਈ ਆਪਣੇ ਘਰ ਵਾਪਸ ਮੁੜ ਗਿਆ।

ਰਾਜਾ ਗਿਲਗਾਲ ਵੱਲ ਚੱਲ ਪਿਆ। ਕਿਮਹਾਮ ਰਾਜੇ ਦੇ ਨਾਲ ਸੀ। ਰਾਜੇ ਦੇ ਨਾਲ ਯਹੂਦੀਆ ਦੀ ਸਾਰੀ ਫ਼ੌਜ ਅਤੇ ਇਸਰਾਏਲ ਦੀ ਅੱਧੀ ਫ਼ੌਜ ਸੀ।

ਤਦ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆ ਕੇ ਰਾਜੇ ਨੂੰ ਆਖਿਆ, “ਅਜਿਹਾ ਕਿਉਂ ਹੋਇਆ ਕਿ ਸਾਡੇ ਯਹੂਦੀ ਭਰਾ ਗੁਪਤ ਰੂਪ ਵਿੱਚ ਯਰਦਨ ਦੇ ਪਰਲੇ ਪਾਰ ਰਾਜੇ ਅਤੇ ਉਸ ਦੇ ਘਰਾਣੇ ਅਤੇ ਉਸਦੇ ਸਭ ਸਾਥੀਆਂ ਨੂੰ ਲੈ ਗਏ ਹਨ?”

ਯਹੂਦਿਯਾ ਦੇ ਸਾਰੇ ਵਾਸੀਆਂ ਨੇ ਇਸਰਾਏਲ ਦੇ ਵਾਸੀਆਂ ਨੂੰ ਉੱਤਰ ਦਿੱਤਾ, “ਕਿਉਂਕਿ ਰਾਜਾ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਤੇ ਗੁੱਸੇ ਹੋਣ ਦਾ ਕੀ ਕਾਰਨ ਹੈ? ਕੀ ਅਸੀਂ ਰਾਜਾ ਦਾ ਕੁਝ ਖਾ ਲਿਆ ਹੈ? ਜਾਂ ਕੀ ਉਸਨੇ ਸਾਨੂੰ ਕੁਝ ਤੋਹਫ਼ਾ ਦਿੱਤਾ ਹੈ?”

ਇਹ ਸੁਣ ਕੇ ਇਸਰਾਏਲੀਆਂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਰਾਜੇ ਵਿੱਚ ਸਾਡੇ ਦਸ ਹਿੱਸੇ ਹਨ। ਫਿਰ ਸਾਡਾ ਤੁਹਾਡੇ ਨਾਲੋਂ ਦਾਵੀਦ ਉੱਤੇ ਜ਼ਿਆਦਾ ਅਧਿਕਾਰ ਹੈ। ਫਿਰ ਤੂੰ ਸਾਨੂੰ ਕਿਉਂ ਤੁੱਛ ਸਮਝਿਆ? ਕੀ ਰਾਜੇ ਨੂੰ ਬਹਾਲ ਕਰਨ ਦਾ ਪ੍ਰਸਤਾਵ ਪਹਿਲਾਂ ਸਾਡੇ ਵੱਲੋਂ ਨਹੀਂ ਆਇਆ ਸੀ?”

ਇਸ ਵਿੱਚ ਯਹੂਦੀਆਂ ਦੇ ਸ਼ਬਦ ਇਸਰਾਏਲੀਆਂ ਦੇ ਸ਼ਬਦਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.