Skip to content
BibleKenya

Biblica® Open Punjabi Contemporary Version 2025

1 ਰਾਜਿਆਂ 5

ਹੈਕਲ ਬਣਾਉਣ ਦੀਆਂ ਤਿਆਰੀਆਂ

ਜਦੋਂ ਸੂਰ ਦੇ ਰਾਜੇ ਹੀਰਾਮ ਨੇ ਸੁਣਿਆ ਕਿ ਸ਼ਲੋਮੋਨ ਨੂੰ ਉਸ ਦੇ ਪਿਤਾ ਦਾਵੀਦ ਤੋਂ ਬਾਅਦ ਰਾਜਾ ਚੁਣਿਆ ਗਿਆ ਹੈ, ਤਾਂ ਉਸ ਨੇ ਸ਼ਲੋਮੋਨ ਕੋਲ ਆਪਣੇ ਰਾਜਦੂਤ ਭੇਜੇ ਕਿਉਂਕਿ ਉਹ ਦਾਵੀਦ ਦਾ ਹਮੇਸ਼ਾ ਦੋਸਤ ਰਿਹਾ ਸੀ। ਸ਼ਲੋਮੋਨ ਨੇ ਹੀਰਾਮ ਨੂੰ ਇਹ ਸੰਦੇਸ਼ ਵਾਪਸ ਭੇਜਿਆ:

“ਤੂੰ ਜਾਣਦਾ ਹੈ ਕਿ ਮੇਰੇ ਪਿਤਾ ਦਾਵੀਦ ਦੇ ਵਿਰੁੱਧ ਚਾਰੇ ਪਾਸਿਆਂ ਤੋਂ ਲੜਾਈਆਂ ਹੋਣ ਕਰਕੇ, ਉਹ ਆਪਣੇ ਯਾਹਵੇਹ ਦੇ ਨਾਮ ਲਈ ਹੈਕਲ ਨਾ ਬਣਾ ਸਕਿਆ, ਜਦੋਂ ਤੱਕ ਯਾਹਵੇਹ ਨੇ ਉਸਦੇ ਦੁਸ਼ਮਣਾਂ ਨੂੰ ਉਸਦੇ ਪੈਰਾਂ ਹੇਠ ਨਾ ਕੀਤਾ। ਪਰ ਹੁਣ ਮੇਰੇ ਪਰਮੇਸ਼ਵਰ ਨੇ ਮੈਨੂੰ ਹਰ ਪਾਸਿਓਂ ਅਰਾਮ ਦਿੱਤਾ ਹੈ ਨਾ ਹੀ ਕੋਈ ਵੀ ਵਿਰੋਧੀ ਅਤੇ ਨਾ ਹੀ ਬੁਰਿਆਈ ਹੋਣ ਵਾਲੀ ਹੈ। ਇਸ ਲਈ ਮੈਂ ਆਖਦਾ ਹਾਂ ਕਿ ਮੈਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਹੈਕਲ ਬਣਾਵਾਂ, ਜਿਵੇਂ ਕਿ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ ਸੀ, ‘ਕਿ ਤੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਥਾਂ ਰਾਜ ਗੱਦੀ ਬਿਠਾਵਾਂਗਾ ਉਹ ਮੇਰੇ ਨਾਮ ਦੀ ਹੈਕਲ ਬਣਾਵੇਗਾ।’

“ਇਸ ਲਈ ਹੁਣ ਤੂੰ ਹੁਕਮ ਦੇ ਕਿ ਉਹ ਲਬਾਨੋਨ ਤੋਂ ਦਿਆਰ ਦੇ ਰੁੱਖ ਮੇਰੇ ਲਈ ਕੱਟਣ। ਮੇਰੇ ਸੇਵਕ ਤੇਰੇ ਨਾਲ ਕੰਮ ਕਰਨਗੇ, ਅਤੇ ਮੈਂ ਤੁਹਾਨੂੰ ਤੇਰੇ ਸੇਵਕਾਂ ਲਈ ਜੋ ਵੀ ਮਜ਼ਦੂਰੀ ਤੂੰ ਨਿਰਧਾਰਤ ਕਰੇਗਾ ਦੇਵਾਂਗਾ। ਤੂੰ ਜਾਣਦਾ ਹੈ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗ ਲੱਕੜਾਂ ਵੱਢਣ ਦਾ ਢੰਗ ਨਹੀਂ ਹੈ।”

ਜਦੋਂ ਹੀਰਾਮ ਨੇ ਸ਼ਲੋਮੋਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਬੋਲਿਆ, “ਅੱਜ ਯਾਹਵੇਹ ਦੀ ਉਸਤਤ ਹੋਵੇ, ਕਿਉਂਕਿ ਉਸਨੇ ਦਾਵੀਦ ਨੂੰ ਇਸ ਮਹਾਨ ਕੌਮ ਉੱਤੇ ਰਾਜ ਕਰਨ ਲਈ ਇੱਕ ਬੁੱਧਮਾਨ ਪੁੱਤਰ ਦਿੱਤਾ ਹੈ।”

ਇਸ ਲਈ ਹੀਰਾਮ ਨੇ ਸ਼ਲੋਮੋਨ ਨੂੰ ਸੁਨੇਹਾ ਭੇਜਿਆ:

“ਮੈਨੂੰ ਉਹ ਸੰਦੇਸ਼ ਮਿਲ ਗਿਆ ਹੈ ਜੋ ਤੂੰ ਮੈਨੂੰ ਭੇਜਿਆ ਹੈ ਮੈਂ ਤੇਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਲਈ ਕਰਾਂਗਾ। ਮੇਰੇ ਆਦਮੀ ਉਹਨਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਮੈਂ ਉਹਨਾਂ ਦਾ ਬੇੜਾ ਬੰਨਵਾਂ ਕੇ ਸਮੁੰਦਰ ਦੇ ਰਾਹੀ ਉਸ ਥਾਂ ਜਿਹੜਾ ਤੂੰ ਠਹਿਰਾਵੇ ਪਹੁੰਚਾ ਦੇਵਾਂਗਾ ਅਤੇ ਉੱਥੇ ਉਹਨਾਂ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।”

ਇਸ ਤਰ੍ਹਾਂ ਹੀਰਾਮ ਨੇ ਸ਼ਲੋਮੋਨ ਨੂੰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਉਸਦੀ ਇੱਛਾ ਦੇ ਅਨੁਸਾਰ ਦਿੱਤੀ, ਅਤੇ ਸ਼ਲੋਮੋਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਵੀਹ ਹਜ਼ਾਰ ਲੀਟਰ ਕੁਟਵਾਂ ਜ਼ੈਤੂਨ ਦਾ ਤੇਲ ਦਿੱਤਾ। ਸ਼ਲੋਮੋਨ ਹਰ ਸਾਲ ਹੀਰਾਮ ਲਈ ਅਜਿਹਾ ਕਰਦਾ ਰਿਹਾ। ਯਾਹਵੇਹ ਨੇ ਸ਼ਲੋਮੋਨ ਨੂੰ ਬੁੱਧ ਦਿੱਤੀ, ਜਿਵੇਂ ਉਸਨੇ ਉਸ ਨਾਲ ਵਾਅਦਾ ਕੀਤਾ ਸੀ। ਹੀਰਾਮ ਅਤੇ ਸ਼ਲੋਮੋਨ ਵਿਚਕਾਰ ਸ਼ਾਂਤੀਪੂਰਨ ਸੰਬੰਧ ਸਨ, ਅਤੇ ਉਹਨਾਂ ਦੋਹਾਂ ਨੇ ਇੱਕ ਦੂਸਰੇ ਨਾਲ ਨੇਮ ਬੰਨਿਆ।

ਰਾਜਾ ਸ਼ਲੋਮੋਨ ਨੇ ਸਾਰੇ ਇਸਰਾਏਲ ਵਿੱਚੋਂ ਤੀਹ ਹਜ਼ਾਰ ਮਜ਼ਦੂਰਾਂ ਨੂੰ ਭਰਤੀ ਕੀਤਾ। ਉਹ ਉਹਨਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰਾਂ ਵਿੱਚ ਅਤੇ ਅਦੋਨੀਰਾਮ ਉਹਨਾਂ ਮਜ਼ਦੂਰਾਂ ਉੱਤੇ ਸੀ। ਸ਼ਲੋਮੋਨ ਕੋਲ ਪਹਾੜੀਆਂ ਵਿੱਚ ਸੱਤਰ ਹਜ਼ਾਰ ਪਾਂਡੀ ਸਨ ਅਤੇ ਅੱਸੀ ਹਜ਼ਾਰ ਪੱਥਰ ਕੱਟਣ ਵਾਲੇ ਸਨ, ਅਤੇ ਇੰਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇੰਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ। ਰਾਜੇ ਦੇ ਹੁਕਮ ਨਾਲ ਉਹ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਹੈਕਲ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇਂ। ਸ਼ਲੋਮੋਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਿਲਬੀਆਂ ਨੇ ਉਹਨਾਂ ਨੂੰ ਘੜਿਆ ਅਤੇ ਉਹਨਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.