Skip to content
BibleKenya

Biblica® Open Punjabi Contemporary Version 2025

1 ਰਾਜਿਆਂ 4

ਸ਼ਲੋਮੋਨ ਦੇ ਅਧਿਕਾਰੀ ਅਤੇ ਰਾਜਪਾਲ

ਇਸ ਲਈ ਸ਼ਲੋਮੋਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ।

ਇਹ ਉਸਦੇ ਮੁੱਖ ਅਧਿਕਾਰੀ ਸਨ:

ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ, ਜਾਜਕ ਸੀ;

ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਅਹੁਦੇਦਾਰ ਸਨ;

ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ;

ਯਹੋਯਾਦਾ ਦਾ ਪੁੱਤਰ ਬਨਾਯਾਹ, ਸੈਨਾਪਤੀ ਸੀ;

ਸਾਦੋਕ ਅਤੇ ਅਬੀਯਾਥਰ, ਜਾਜਕ ਸਨ;

ਨਾਥਾਨ ਦਾ ਪੁੱਤਰ ਅਜ਼ਰਯਾਹ, ਜਿਲ੍ਹੇ ਦੇ ਰਾਜਪਾਲਾਂ ਦਾ ਅਧਿਕਾਰੀ ਸੀ;

ਨਾਥਾਨ ਦਾ ਪੁੱਤਰ ਜ਼ਬੂਦ ਇੱਕ ਜਾਜਕ ਅਤੇ ਰਾਜੇ ਦਾ ਸਲਾਹਕਾਰ ਸੀ;

ਅਹੀਸ਼ਾਰ ਘਰਾਣੇ ਉੰਸਤੇ ਸੀ ਅਬਦਾ ਦਾ ਪੁੱਤਰ

ਅਦੋਨੀਰਾਮ ਉਹਨਾਂ ਉੱਤੇ ਸੀ ਜਿੰਨ੍ਹਾਂ ਕੋਲੋ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ।

ਸ਼ਲੋਮੋਨ ਦੇ ਸਾਰੇ ਇਸਰਾਏਲ ਉੱਤੇ ਬਾਰਾਂ ਜ਼ਿਲ੍ਹਾ ਪ੍ਰਬੰਧਕਰਤਾ ਠਹਿਰਾਏ ਸਨ, ਜੋ ਰਾਜੇ ਅਤੇ ਸ਼ਾਹੀ ਘਰਾਣੇ ਲਈ ਪ੍ਰਬੰਧ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਖਾਣ ਵਾਲੀ ਰਸਤ ਲਿਆਉਂਦਾ ਸੀ।

ਉਹਨਾਂ ਦੇ ਨਾਮ ਇਹ ਹਨ:

ਬਨ-ਹੂਰ, ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ;

ਬਨ-ਦਕਰ, ਮਕਾਸ, ਸ਼ਾਲਬੀਮ, ਬੈਥ-ਸ਼ੇਮੇਸ਼ ਅਤੇ ਏਲੋਨ ਬੈਤ-ਹਨਾਨ ਦੇ ਵਿੱਚ ਸੀ;

ਬਨ-ਹਸਦ, ਅਰੁਬੋਥ ਵਿੱਚ (ਸੋਕੋ ਅਤੇ ਹੇਫਰ ਦਾ ਸਾਰਾ ਦੇਸ਼ ਉਸਦਾ ਸੀ);

ਬਨ-ਅਬੀਨਾਦਾਬ, ਨਫ਼ੋਥ ਦੋਰ ਵਿੱਚ (ਉਸ ਦਾ ਵਿਆਹ ਸ਼ਲੋਮੋਨ ਦੀ ਧੀ ਤਫ਼ਥ ਨਾਲ ਹੋਇਆ ਸੀ)।

ਅਹੀਲੂਦ ਦਾ ਪੁੱਤਰ ਬਾਆਨਾ, ਤਾਨਾਖ ਅਤੇ ਮਗਿੱਦੋ ਵਿੱਚ, ਅਤੇ ਯਿਜ਼ਰਏਲ ਵਾਦੀ ਵਿੱਚ ਜ਼ਰਥਾਨ ਦੇ ਨੇੜੇ ਸਾਰਾ ਬੈਥ ਸ਼ਾਨ, ਬੈਥ ਸ਼ਾਨ ਤੱਕ, ਅਤੇ ਅਬੇਲ ਮਹੋਲਾਹ ਤੋਂ ਯੋਕੇਮ ਤੱਕ;

ਬਨ-ਗਬਰ, ਰਾਮੋਥ ਗਿਲਆਦ ਵਿੱਚ (ਗਿਲਆਦ ਵਿੱਚ ਮਨੱਸ਼ੇਹ ਦੇ ਪੁੱਤਰ ਯਾਈਰ ਦੀਆਂ ਬਸਤੀਆਂ ਉਸ ਦੀਆਂ ਸਨ, ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਸ਼ਹਿਰਪਨਾਹ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸਦੇ ਸਨ।

ਇੱਦੋ ਦਾ ਪੁੱਤਰ ਅਹੀਨਾਦਾਬ, ਮਾਹਾਨਾਇਮ ਵਿੱਚ);

ਅਹੀਮਆਸ, ਨਫ਼ਤਾਲੀ ਵਿੱਚ (ਉਸ ਨੇ ਸ਼ਲੋਮੋਨ ਦੀ ਧੀ ਬਾਸਮਥ ਨਾਲ ਵਿਆਹ ਕੀਤਾ ਸੀ);

ਹੂਸ਼ਈ ਦਾ ਪੁੱਤਰ ਬਾਆਨਾ ਆਸ਼ੇਰ ਅਤੇ ਆਲੋਥ ਵਿੱਚ;

ਪਰੂਆਹ ਦਾ ਪੁੱਤਰ ਯਹੋਸ਼ਾਫ਼ਾਟ, ਯਿੱਸਾਕਾਰ ਵਿੱਚ;

ਬਿਨਯਾਮੀਨ ਵਿੱਚ ਏਲਾ ਦਾ ਪੁੱਤਰ ਸ਼ਿਮਈ;

ਊਰੀ ਦਾ ਪੁੱਤਰ ਗੇਬਰ, ਗਿਲਆਦ ਵਿੱਚ (ਅਮੋਰੀਆਂ ਦੇ ਰਾਜੇ ਸੀਹੋਨ ਦਾ ਦੇਸ਼ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼)। ਉਸ ਦੇਸ ਦਾ ਉਹ ਇਕੱਲਾ ਹੀ ਸ਼ਾਸਕ ਸੀ।

ਸ਼ਲੋਮੋਨ ਦੇ ਰੋਜ਼ਾਨਾ ਪ੍ਰਬੰਧ

ਯਹੂਦਾਹ ਅਤੇ ਇਸਰਾਏਲ ਦੇ ਲੋਕ ਸਮੁੰਦਰ ਦੇ ਕੰਢੇ ਦੀ ਰੇਤ ਦੇ ਬਰਾਬਰ ਸਨ। ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ। ਅਤੇ ਸ਼ਲੋਮੋਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਆਂ ਦੇ ਦੇਸ਼ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸਨੂੰ ਨਜ਼ਰਾਨੇ ਦਿੰਦੇ ਸਨ ਅਤੇ ਸ਼ਲੋਮੋਨ ਦੇ ਜੀਵਨ ਦੇ ਸਾਰੇ ਦਿਨ ਉਸਦੀ ਸੇਵਾ ਕਰਦੇ ਰਹੇ।

ਸ਼ਲੋਮੋਨ ਦਾ ਨਿੱਤ ਦਾ ਪ੍ਰਬੰਧ ਛੇ ਹਜ਼ਾਰ ਛੇ ਕਿੱਲੋ ਮੈਦਾ, ਅਤੇ ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ। ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ ਇੱਕ ਸੌ ਭੇਡਾਂ ਦੇ ਅਤੇ ਉਹਨਾਂ ਤੋਂ ਵੱਧ ਚਿਕਾਰੇ, ਹਿਰਨ, ਹੰਸ ਅਤੇ ਮੋਟੇ-ਮੋਟੇ ਕੁੱਕੜ। ਕਿਉਂ ਜੋ ਉਹ ਨੇ ਤਿਫਸਾਹ ਤੋਂ ਲੈ ਕੇ ਗਾਜ਼ਾ ਤੱਕ ਫ਼ਰਾਤ ਦਰਿਆ ਦੇ ਪੱਛਮ ਵੱਲ ਦੇ ਸਾਰੇ ਰਾਜਾਂ ਉੱਤੇ ਰਾਜ ਕਰਦਾ ਸੀ ਅਤੇ ਉਹਨਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ। ਸ਼ਲੋਮੋਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ, ਦਾਨ ਤੋਂ ਲੈ ਕੇ ਬੇਰਸ਼ੇਬਾ ਤੀਕ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਬਿਰਛ ਹੇਠ ਸੁਰੱਖਿਅਤ ਰਹਿੰਦਾ ਸੀ।

ਸ਼ਲੋਮੋਨ ਕੋਲ ਰੱਥਾਂ ਦੇ ਘੋੜਿਆਂ ਦੇ ਚਾਰ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਸਨ।

ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।

ਸ਼ਲੋਮੋਨ ਦੀ ਸਿਆਣਪ

ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ। ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ। ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ। ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ। ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ। ਸਾਰੀਆਂ ਕੌਮਾਂ ਵਿੱਚੋਂ ਲੋਕ ਸ਼ਲੋਮੋਨ ਦੀ ਬੁੱਧੀ ਨੂੰ ਸੁਣਨ ਲਈ ਆਏ, ਜੋ ਸੰਸਾਰ ਦੇ ਸਾਰੇ ਰਾਜਿਆਂ ਦੁਆਰਾ ਭੇਜੇ ਗਏ ਸਨ, ਜਿਨ੍ਹਾਂ ਨੇ ਉਹ ਦੀ ਬੁੱਧੀ ਸੁਣੀ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.