Skip to content
BibleKenya

Biblica® Open Punjabi Contemporary Version 2025

1 ਇਤਿਹਾਸ 6

ਲੇਵੀ

ਲੇਵੀ ਦੇ ਪੁੱਤਰ:

ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

ਕੋਹਾਥ ਦੇ ਪੁੱਤਰ:

ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।

ਅਮਰਾਮ ਦੇ ਪੁੱਤਰ:

ਹਾਰੋਨ, ਮੋਸ਼ੇਹ ਅਤੇ ਮਰਿਯਮ।

ਹਾਰੋਨ ਦੇ ਪੁੱਤਰ:

ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ।

ਅਲਆਜ਼ਾਰ ਫੀਨਹਾਸ ਦਾ ਪਿਤਾ ਸੀ,

ਫ਼ੀਨਹਾਸ ਅਬੀਸ਼ੂਆ ਦਾ ਪਿਤਾ ਸੀ,

ਅਬੀਸ਼ੂਆ ਬੁੱਕੀ ਦਾ ਪਿਤਾ ਸੀ,

ਬੁੱਕੀ ਉਜ਼ੀ ਦਾ ਪਿਤਾ ਸੀ,

ਉਜ਼ੀ ਜ਼ਰਹਯਾਹ ਦਾ ਪਿਤਾ ਸੀ।

ਮਰਾਯੋਥ ਦਾ ਪਿਤਾ ਜ਼ਰਹਯਾਹ,

ਮਰਾਯੋਥ ਅਮਰਯਾਹ ਦਾ ਪਿਤਾ,

ਅਮਰਯਾਹ ਅਹੀਟੂਬ ਦਾ ਪਿਤਾ,

ਅਹੀਟੂਬ ਸਾਦੋਕ ਦਾ ਪਿਤਾ,

ਸਾਦੋਕ ਅਹੀਮਾਜ਼ ਦਾ ਪਿਤਾ,

ਅਹੀਮਾਜ਼ ਅਜ਼ਰਯਾਹ ਦਾ ਪਿਤਾ,

ਅਜ਼ਰਯਾਹ ਯੋਹਾਨਾਨ ਦਾ ਪਿਤਾ,

ਯੋਹਾਨਾਨ ਅਜ਼ਰਯਾਹ ਦਾ ਪਿਤਾ।

ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।

ਅਜ਼ਰਯਾਹ ਅਮਰਯਾਹ ਦਾ ਪਿਤਾ,

ਅਮਰਯਾਹ ਅਹੀਟੂਬ ਦਾ ਪਿਤਾ,

ਅਹੀਟੂਬ ਸਾਦੋਕ ਦਾ ਪਿਤਾ,

ਸਾਦੋਕ ਸ਼ੱਲੂਮ ਦਾ ਪਿਤਾ,

ਸ਼ੱਲੂਮ ਹਿਲਕੀਯਾਹ ਦਾ ਪਿਤਾ,

ਹਿਲਕੀਯਾਹ ਅਜ਼ਰਯਾਹ ਦਾ ਪਿਤਾ,

ਸਰਾਯਾਹ ਦਾ ਪਿਤਾ ਅਜ਼ਰਯਾਹ,

ਅਤੇ ਯਹੋਸਾਦਾਕ ਦਾ ਪਿਤਾ ਸਰਾਯਾਹ।

ਜਦੋਂ ਯਾਹਵੇਹ ਨੇ ਨਬੂਕਦਨੇਜ਼ਰ ਦੇ ਹੱਥੋਂ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਭੇਜਿਆ ਤਾਂ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ।

ਲੇਵੀ ਦੇ ਪੁੱਤਰ:

ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਇਹ ਹਨ:

ਲਿਬਨੀ ਅਤੇ ਸ਼ਿਮਈ।

ਕੋਹਾਥ ਦੇ ਪੁੱਤਰ:

ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।

ਮੇਰਾਰੀ ਦੇ ਪੁੱਤਰ:

ਮਹਲੀ ਅਤੇ ਮੂਸ਼ੀ।

ਲੇਵੀਆਂ ਦੇ ਗੋਤ ਉਹਨਾਂ ਦੇ ਪਿਉ-ਦਾਦਿਆਂ ਦੇ ਅਨੁਸਾਰ ਹਨ:

ਗੇਰਸ਼ੋਨ ਵਿੱਚੋਂ:

ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ,

ਉਹ ਦਾ ਪੁੱਤਰ ਜ਼ਿਮਾਹ, ਉਹ ਦਾ ਪੁੱਤਰ ਯੋਆਹ,

ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ੇਰਾਹ,

ਉਹ ਦਾ ਪੁੱਤਰ ਯਅਥਰਈ।

ਕੋਹਾਥ ਦੇ ਉੱਤਰਾਧਿਕਾਰੀ:

ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਾਹ,

ਉਹ ਦਾ ਪੁੱਤਰ ਅੱਸੀਰ, ਉਹ ਦਾ ਪੁੱਤਰ ਅਲਕਾਨਾਹ,

ਉਹ ਦਾ ਪੁੱਤਰ ਅਬਯਾਸਾਫ਼, ਉਹ ਦਾ ਪੁੱਤਰ ਅੱਸੀਰ,

ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ,

ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।

ਅਲਕਾਨਾਹ ਦੇ ਉੱਤਰਾਧਿਕਾਰੀ:

ਅਮਾਸਈ, ਅਹੀਮੋਥ,

ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਜ਼ੋਫ਼ਈ,

ਉਹ ਦਾ ਪੁੱਤਰ ਨਾਹਾਥ, ਉਸਦਾ ਪੁੱਤਰ ਅਲੀਆਬ,

ਉਹ ਦਾ ਪੁੱਤਰ ਯਰੋਹਾਮ, ਅਲਕਾਨਾਹ ਉਹ ਦਾ ਪੁੱਤਰ

ਅਤੇ ਸਮੂਏਲ ਉਹ ਦਾ ਪੁੱਤਰ,

ਸਮੂਏਲ ਦੇ ਪੁੱਤਰ:

ਉਹ ਦਾ ਜੇਠਾ ਪੁੱਤਰ ਯੋਏਲ

ਅਤੇ ਅਬੀਯਾਹ ਦੂਜਾ ਪੁੱਤਰ।

ਮੇਰਾਰੀ ਦੇ ਉੱਤਰਾਧਿਕਾਰੀ:

ਮਹਲੀ, ਉਹ ਦਾ ਪੁੱਤਰ ਲਿਬਨੀ,

ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,

ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗਯਾਹ ਅਤੇ ਉਹ ਦਾ ਪੁੱਤਰ ਅਸ਼ਾਯਾਹ।

ਭਵਨ ਦੇ ਸੰਗੀਤਕਾਰ

ਇਹ ਉਹ ਆਦਮੀ ਹਨ ਜੋ ਦਾਵੀਦ ਨੇ ਸੰਦੂਕ ਮੁੱਖ ਸਥਾਨ ਵਿੱਚ ਲਿਆਉਣ ਤੋਂ ਬਾਅਦ ਯਾਹਵੇਹ ਦੇ ਘਰ ਵਿੱਚ ਗਵੱਈਯਾਂ ਨੂੰ ਨਿਯੁਕਤ ਕੀਤਾ ਸੀ। ਅਤੇ ਜਦ ਤੀਕ ਕਿ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਨੂੰ ਬਣਾ ਲਿਆ ਉਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਉਹ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।

ਇੱਥੇ ਉਹ ਆਦਮੀ ਹਨ ਜਿਨ੍ਹਾਂ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਸੇਵਾ ਕੀਤੀ:

ਕੋਹਾਥੀਆਂ ਵਿੱਚੋਂ:

ਹੇਮਾਨ, ਸੰਗੀਤਕਾਰ,

ਯੋਏਲ ਦਾ ਪੁੱਤਰ, ਸਮੂਏਲ ਦਾ ਪੁੱਤਰ,

ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ,

ਅਲੀਏਲ ਦਾ ਪੁੱਤਰ, ਟੋਆਹ ਦਾ ਪੁੱਤਰ,

ਸੂਫ਼ ਦਾ ਪੁੱਤਰ, ਅਲਕਾਨਾਹ ਦਾ ਪੁੱਤਰ,

ਮਹਥ ਦਾ ਪੁੱਤਰ, ਉਹ ਅਮਾਸਈ ਦਾ ਪੁੱਤਰ,

ਅਲਕਾਨਾਹ ਦਾ ਪੁੱਤਰ, ਉਹ ਯੋਏਲ ਦਾ ਪੁੱਤਰ,

ਉਹ ਅਲਕਾਨਾਹ ਦਾ ਪੁੱਤਰ ਸੀ। ਅਜ਼ਰਯਾਹ, ਸਫ਼ਨਯਾਹ ਦਾ ਪੁੱਤਰ,

ਤਾਹਾਥ ਦਾ ਪੁੱਤਰ, ਉਹ ਅੱਸੀਰ ਦਾ ਪੁੱਤਰ,

ਅਬਯਾਸਾਫ਼ ਦਾ ਪੁੱਤਰ, ਉਹ ਕੋਰਾਹ ਦਾ ਪੁੱਤਰ,

ਇਜ਼ਹਾਰ ਕੋਹਾਥ ਦਾ ਪੁੱਤਰ,

ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ;

ਅਤੇ ਹੇਮਾਨ ਦਾ ਸਾਥੀ ਆਸਾਫ਼, ਜੋ ਉਸ ਦੇ ਸੱਜੇ ਹੱਥ ਸੇਵਾ ਕਰਦਾ ਸੀ:

ਆਸਾਫ਼ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,

ਮੀਕਾਏਲ ਦਾ ਪੁੱਤਰ, ਉਹ ਬਾਸੇਯਾਹ ਦਾ ਪੁੱਤਰ,

ਮਲਕੀਯਾਹ ਦਾ ਪੁੱਤਰ, ਏਥਨੀ ਦਾ ਪੁੱਤਰ,

ਜ਼ੇਰਾਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,

ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ,

ਸ਼ਿਮਈ ਦਾ ਪੁੱਤਰ, ਯਹਥ ਦਾ ਪੁੱਤਰ ਸੀ।

ਗੇਰਸ਼ੋਨ ਦਾ ਪੁੱਤਰ, ਲੇਵੀ ਦਾ ਪੁੱਤਰ;

ਅਤੇ ਉਹਨਾਂ ਦੇ ਸਾਥੀਆਂ ਵਿੱਚੋਂ, ਉਹ ਦੇ ਖੱਬੇ ਹੱਥ, ਮੇਰਾਰੀ,

ਏਥਾਨ ਕਿਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ,

ਮੱਲੂਕ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ,

ਅਮਾਜ਼ਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ,

ਅਮਜ਼ੀ ਦਾ ਪੁੱਤਰ, ਬਾਨੀ ਦਾ ਪੁੱਤਰ,

ਸ਼ਮੇਰ ਦਾ ਪੁੱਤਰ, ਮਹਲੀ ਦਾ ਪੁੱਤਰ,

ਮੂਸ਼ੀ ਦਾ ਪੁੱਤਰ, ਉਹ ਮੇਰਾਰੀ ਦਾ ਪੁੱਤਰ ਸੀ,

ਜੋ ਲੇਵੀ ਦਾ ਪੁੱਤਰ।

ਉਹਨਾਂ ਦੇ ਸਾਥੀ ਲੇਵੀਆਂ ਨੂੰ ਤੰਬੂ ਅਤੇ ਪਰਮੇਸ਼ਵਰ ਦੇ ਭਵਨ ਦੇ ਹੋਰ ਸਾਰੇ ਕੰਮ ਸੌਂਪੇ ਗਏ ਸਨ। ਪਰ ਹਾਰੋਨ ਅਤੇ ਉਹ ਦੇ ਉੱਤਰਾਧਿਕਾਰੀ ਉਹ ਸਨ ਜਿਨ੍ਹਾਂ ਨੇ ਹੋਮ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜੋ ਅੱਤ ਪਵਿੱਤਰ ਸਥਾਨ ਵਿੱਚ ਕੀਤਾ ਗਿਆ ਸੀ, ਇਸਰਾਏਲ ਦੇ ਲਈ ਪ੍ਰਾਸਚਿਤ ਕਰਨ ਲਈ, ਮੋਸ਼ੇਹ ਦੇ ਸਾਰੇ ਕੰਮਾਂ ਦੇ ਅਨੁਸਾਰ ਚੜ੍ਹਾਵੇ ਚੜ੍ਹਾਏ ਸਨ ਜਿਵੇਂ ਪਰਮੇਸ਼ਵਰ ਦੇ ਸੇਵਕ ਨੇ ਹੁਕਮ ਦਿੱਤਾ ਸੀ।

ਇਹ ਹਾਰੋਨ ਦੇ ਉੱਤਰਾਧਿਕਾਰੀ ਸਨ:

ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫੀਨਹਾਸ,

ਉਹ ਦਾ ਪੁੱਤਰ ਅਬੀਸ਼ੂਆ, ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉਜ਼ੀ, ਉਹ ਦਾ ਪੁੱਤਰ ਜ਼ਰਹਯਾਹ। ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ,

ਉਹ ਦਾ ਪੁੱਤਰ ਅਹੀਟੂਬ, ਉਹ ਦਾ ਪੁੱਤਰ ਸਾਦੋਕ

ਅਤੇ ਉਹ ਦਾ ਪੁੱਤਰ ਅਹੀਮਾਜ਼।

ਇਹ ਉਹਨਾਂ ਦੀਆਂ ਬਸਤੀਆਂ ਦੇ ਟਿਕਾਣੇ ਸਨ ਜੋ ਉਹਨਾਂ ਦੇ ਇਲਾਕੇ ਵਜੋਂ ਦਿੱਤੇ ਗਏ ਸਨ (ਉਹ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਕੋਹਾਥ ਗੋਤ ਵਿੱਚੋਂ ਸਨ, ਕਿਉਂਕਿ ਪਹਿਲੀ ਚਿੱਠੀ ਉਹਨਾਂ ਲਈ ਸੀ)।

ਯਹੂਦਾਹ ਵਿੱਚ ਉਹਨਾਂ ਨੂੰ ਇਸ ਦੇ ਆਲੇ-ਦੁਆਲੇ ਦੇ ਚਰਾਗਾਹਾਂ ਸਮੇਤ ਹੇਬਰੋਨ ਦਿੱਤਾ ਗਿਆ ਸੀ। (ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਗਏ ਸਨ।) ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ,1 ਯੱਤੀਰ, ਅਸ਼ਤਮੋਆ, ਹੀਲੇਨ, ਦਬੀਰ, ਆਸ਼ਾਨ, ਜੁਤਾਹੀ ਅਤੇ ਬੈਥ-ਸ਼ੇਮੇਸ਼, ਉਹਨਾਂ ਦੀਆਂ ਚਰਾਂਦਾਂ ਸਮੇਤ।

ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ।

ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।2

ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ ਸਨ।

ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ, ਗੋਤਾਂ ਅਨੁਸਾਰ, ਯਿੱਸਾਕਾਰ, ਆਸ਼ੇਰ ਅਤੇ ਨਫ਼ਤਾਲੀ ਦੇ ਗੋਤਾਂ ਵਿੱਚੋਂ ਅਤੇ ਮਨੱਸ਼ੇਹ ਦੇ ਗੋਤ ਦੇ ਹਿੱਸੇ ਵਿੱਚੋਂ ਜੋ ਬਾਸ਼ਾਨ ਵਿੱਚ ਹੈ, ਤੇਰ੍ਹਾਂ ਕਸਬੇ ਦਿੱਤੇ ਗਏ ਸਨ।

ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਵਿੱਚੋਂ ਬਾਰਾਂ ਨਗਰ ਦਿੱਤੇ ਗਏ।

ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਹਨਾਂ ਦੀਆਂ ਚਰਾਂਦਾਂ ਦੇ ਦਿੱਤੀਆਂ।

ਅਤੇ ਉਹਨਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ।

ਕੋਹਾਥੀ ਗੋਤਾਂ ਵਿੱਚੋਂ ਕੁਝ ਇਫ਼ਰਾਈਮ ਦੇ ਗੋਤ ਵਿੱਚੋਂ ਉਹਨਾਂ ਦੇ ਇਲਾਕੇ ਕਸਬੇ ਵਜੋਂ ਦਿੱਤੇ ਗਏ ਸਨ।

ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਹਨਾਂ ਨੂੰ ਸ਼ੇਕੇਮ (ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ ਚਰਾਗਾਹਾਂ ਸਮੇਤ,3 ਯਾਕਮਆਮ, ਬੈਥ-ਹੋਰੋਨ ਅੱਯਾਲੋਨ ਅਤੇ ਗਾਥ ਰਿੰਮੋਨ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਦਿੱਤੇ ਗਏ ਸਨ।

ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਇਸਰਾਏਲੀਆਂ ਨੇ ਅਨੇਰ ਅਤੇ ਬਿਲਆਮ ਨੂੰ ਉਹਨਾਂ ਦੀਆਂ ਚਰਾਂਦਾਂ ਸਮੇਤ ਬਾਕੀ ਕੋਹਾਥੀਆਂ ਨੂੰ ਦੇ ਦਿੱਤਾ।

ਗੇਰਸ਼ੋਨੀਆਂ ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ:

ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤ ਵਿੱਚੋਂ ਉਹਨਾਂ ਨੇ ਬਾਸ਼ਾਨ ਵਿੱਚ ਗੋਲਾਨ ਅਤੇ ਅਸ਼ਤਾਰੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।

ਯਿੱਸਾਕਾਰ ਦੇ ਗੋਤ ਤੋਂ ਉਹਨਾਂ ਨੂੰ ਕੇਦੇਸ਼, ਦਾਬਰਥ, ਰਾਮੋਥ ਅਤੇ ਅਨੇਮ, ਉਹਨਾਂ ਦੇ ਚਰਾਗਾਹਾਂ ਸਮੇਤ;

ਆਸ਼ੇਰ ਦੇ ਗੋਤ ਵਿੱਚੋਂ ਉਹਨਾਂ ਨੂੰ ਮਸ਼ਾਲ, ਅਬਦੋਨ, ਹੂਕੋਕ ਅਤੇ ਰੇਹੋਬ ਅਤੇ ਉਹਨਾਂ ਦੀਆਂ ਚਰਾਗਾਹਾਂ ਵੀ ਮਿਲੀਆਂ।

ਅਤੇ ਨਫ਼ਤਾਲੀ ਦੇ ਗੋਤ ਤੋਂ ਉਹਨਾਂ ਨੇ ਗਲੀਲ ਵਿੱਚ ਕਾਦੇਸ਼, ਹਾਮੋਨ ਅਤੇ ਕਿਰਯਥੈਮ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।

ਮੇਰਾਰੀਆਂ (ਬਾਕੀ ਲੇਵੀਆਂ) ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ:

ਜ਼ਬੂਲੁਨ ਦੇ ਗੋਤ ਵਿੱਚੋਂ ਉਹਨਾਂ ਨੂੰ ਯੋਕਨਾਮ, ਕਰਤਾਹ, ਰਿਮਮੋਨੋ ਅਤੇ ਤਾਬੋਰ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਪ੍ਰਾਪਤ ਹੋਏ।

ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਰਊਬੇਨ ਦੇ ਗੋਤ ਵਿੱਚੋਂ ਉਹਨਾਂ ਨੇ ਬੇਜ਼ਰ ਨੂੰ ਉਜਾੜ ਵਿੱਚ ਯਹਜ਼ਾਹ ਪ੍ਰਾਪਤ ਕੀਤਾ। ਕੇਦੇਮੋਥ ਅਤੇ ਮੇਫਾਅਥ, ਉਹਨਾਂ ਦੇ ਚਰਾਂਦਾਂ ਸਮੇਤ;

ਅਤੇ ਗਾਦ ਦੇ ਗੋਤ ਤੋਂ ਉਹਨਾਂ ਨੂੰ ਗਿਲਆਦ ਵਿੱਚ ਰਾਮੋਥ, ਮਾਹਾਨਾਇਮ, ਹੇਸ਼ਬੋਨ ਅਤੇ ਯਾਜ਼ਰ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ।

Source notes (3)
  1. Footnote ਯੇਹੋ 21:13
  2. Footnote ਯੇਹੋ 21:17
  3. Footnote ਯੇਹੋ 21:21

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.