Skip to content
BibleKenya

Biblica® Open Punjabi Contemporary Version 2025

1 ਇਤਿਹਾਸ 5

ਰਊਬੇਨ

ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ (ਉਹ ਜੇਠਾ ਸੀ, ਪਰ ਜਦੋਂ ਉਸਨੇ ਆਪਣੇ ਪਿਤਾ ਦੇ ਵਿਆਹ ਦੇ ਬਿਸਤਰੇ ਨੂੰ ਅਸ਼ੁੱਧ ਕੀਤਾ ਤਾਂ ਉਸਦੇ ਪਹਿਲੌਠੇ ਹੋਣ ਦੇ ਅਧਿਕਾਰ ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਪੁੱਤਰਾਂ ਨੂੰ ਦਿੱਤੇ ਗਏ ਸਨ, ਇਸ ਲਈ ਉਹ ਨਾ ਕਰ ਸਕਿਆ। ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣਿਆ ਜਾਂਦਾ ਅਤੇ ਭਾਵੇਂ ਯਹੂਦਾਹ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਬਲਵਾਨ ਸੀ ਅਤੇ ਇੱਕ ਪ੍ਰਧਾਨ ਉਸ ਤੋਂ ਨਿੱਕਲਿਆ, ਪਰ ਜੇਠੇ ਹੋਣ ਦਾ ਅਧਿਕਾਰ ਯੋਸੇਫ਼ ਦਾ ਸੀ) ਇਸਰਾਏਲ ਦੇ ਜੇਠੇ ਰਊਬੇਨ ਦੇ ਪੁੱਤਰ, ਹਨੋਕ ਤੇ ਪੱਲੂ, ਹੇਜ਼ਰੋਨ ਤੇ ਕਰਮੀ:

ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।

ਯੋਏਲ ਦੇ ਉੱਤਰਾਧਿਕਾਰੀ:

ਉਸਦਾ ਪੁੱਤਰ ਸ਼ਮਅਯਾਹ, ਉਸਦਾ ਪੁੱਤਰ ਗੋਗ,

ਉਸਦਾ ਪੁੱਤਰ ਸ਼ਿਮਈ, ਉਸਦਾ ਪੁੱਤਰ ਮੀਕਾਹ,

ਉਸਦਾ ਪੁੱਤਰ ਰਆਯਾਹ, ਉਸਦਾ ਪੁੱਤਰ ਬਾਲ,

ਅਤੇ ਬੇਰਾਹ ਉਸ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦੇ ਰਾਜੇ ਤਿਗਲਥ-ਪਿਲੇਸਰ ਨੇ ਗ਼ੁਲਾਮੀ ਵਿੱਚ ਲੈ ਲਿਆ ਸੀ। ਬੇਰਾਹ ਰਊਬੇਨੀਆਂ ਦਾ ਆਗੂ ਸੀ।

ਉਸ ਦੇ ਭਰਾ ਉਹਨਾਂ ਦੀਆਂ ਕੁਲਾਂ ਅਨੁਸਾਰ ਜਦ ਉਹਨਾਂ ਦੀਆਂ ਪੀੜ੍ਹੀਆਂ ਦੀ ਕੁੱਲਪਤ੍ਰੀ ਬਣੀ ਇਹ ਸਨ:

ਪ੍ਰਧਾਨ ਜੈਰ, ਜ਼ਕਰਯਾਹ ਅਤੇ ਬੇਲਾ ਆਜ਼ਾਜ਼ ਦਾ ਪੁੱਤਰ, ਸ਼ੇਮਾ ਦਾ ਪੁੱਤ੍ਰ, ਯੋਏਲ ਦਾ ਪੁੱਤ੍ਰ।

ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ। ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।

ਸ਼ਾਊਲ ਦੇ ਰਾਜ ਦੌਰਾਨ ਉਹਨਾਂ ਨੇ ਹਗਰੀਆਂ ਨਾਲ ਯੁੱਧ ਕੀਤਾ, ਜੋ ਉਹਨਾਂ ਦੇ ਹੱਥੋਂ ਹਾਰ ਗਏ ਸਨ। ਉਹਨਾਂ ਨੇ ਗਿਲਆਦ ਦੇ ਪੂਰਬ ਵੱਲ ਸਾਰੇ ਇਲਾਕੇ ਵਿੱਚ ਹਗਰੀਆਂ ਦੇ ਘਰਾਂ ਉੱਤੇ ਕਬਜ਼ਾ ਕਰ ਲਿਆ।

ਗਾਦ

ਗਾਦੀ ਉਹਨਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ਼ ਵਿੱਚ ਸਲੇਕਾਹ ਤੀਕ ਵੱਸੇ:

ਬਾਸ਼ਾਨ ਵਿੱਚ ਯੋਏਲ ਪ੍ਰਧਾਨ, ਸ਼ਾਫਾਮ ਦੂਜਾ, ਫਿਰ ਜਨਈ ਅਤੇ ਸ਼ਾਫ਼ਾਟ ਸਨ।

ਪਰਿਵਾਰਾਂ ਅਨੁਸਾਰ ਉਹਨਾਂ ਦੇ ਰਿਸ਼ਤੇਦਾਰ ਸਨ:

ਮੀਕਾਏਲ, ਮਸ਼ੁੱਲਾਮ, ਸ਼ੀਬਾ, ਜੋਰਾਈ, ਯਾਕਾਨ, ਜ਼ਿਆ ਅਤੇ ਏਬਰ ਕੁੱਲ ਸੱਤ।

ਇਹ ਅਬੀਹਾਇਲ ਦੇ ਪੁੱਤਰ, ਹੂਰੀ ਦਾ ਪੁੱਤਰ, ਯਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ।

ਅਬਦੀਏਲ ਦਾ ਪੁੱਤਰ, ਗੁਨੀ ਦਾ ਪੁੱਤਰ ਅਹੀ ਉਹਨਾਂ ਦੇ ਪਰਿਵਾਰ ਦਾ ਮੁਖੀਆ ਸੀ।

ਗਾਦੀ ਗਿਲਆਦ ਵਿੱਚ, ਬਾਸ਼ਾਨ ਅਤੇ ਉਸ ਦੇ ਬਾਹਰਲੇ ਪਿੰਡਾਂ ਵਿੱਚ ਅਤੇ ਸ਼ਰੋਨ ਦੀਆਂ ਸਾਰੀਆਂ ਚਰਾਂਦਾਂ ਵਿੱਚ ਜਿੱਥੇ ਤੱਕ ਉਹ ਫੈਲੇ ਰਹਿੰਦੇ ਸਨ।

ਇਹ ਸਭ ਯਹੂਦਾਹ ਦੇ ਰਾਜਾ ਯੋਥਾਮ ਅਤੇ ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੌਰਾਨ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ।

ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ਼ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਨੁਸ਼ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ। ਉਹਨਾਂ ਨੇ ਹਗਰੀਆਂ, ਜੇਤੂਰ, ਨਫੀਸ਼ ਅਤੇ ਨੋਦਾਬ ਦੇ ਵਿਰੁੱਧ ਯੁੱਧ ਕੀਤਾ। ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ। ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ, ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

ਮਨੱਸ਼ੇਹ ਦਾ ਅੱਧਾ ਗੋਤ

ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ ਵਿੱਚ ਵੱਸ ਗਏ।

ਇਹ ਉਹਨਾਂ ਦੇ ਘਰਾਣਿਆਂ ਦੇ ਮੁਖੀਏ ਸਨ: ਏਫਰ, ਈਸ਼ੀ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ। ਉਹ ਬਹਾਦਰ ਯੋਧੇ, ਪ੍ਰਸਿੱਧ ਆਦਮੀ ਅਤੇ ਆਪਣੇ ਪਰਿਵਾਰਾਂ ਦੇ ਮੁਖੀ ਸਨ। ਪਰ ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨਾਲ ਬੇਵਫ਼ਾ ਸਨ ਅਤੇ ਆਪਣੇ ਆਪ ਨੂੰ ਦੇਸ ਦੇ ਲੋਕਾਂ ਦੇ ਦੇਵਤਿਆਂ ਦੇ ਅੱਗੇ ਵੇਸਵਾ ਕਰਦੇ ਸਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਹਨਾਂ ਦੇ ਅੱਗੇ ਨਾਸ ਕੀਤਾ ਸੀ। ਇਸ ਲਈ ਇਸਰਾਏਲ ਦੇ ਪਰਮੇਸ਼ਵਰ ਨੇ ਅੱਸ਼ੂਰ ਦੇ ਰਾਜੇ ਪੂਲ (ਅਰਥਾਤ ਅੱਸ਼ੂਰ ਦੇ ਰਾਜਾ ਤਿਗਲਥ-ਪਿਲੇਸਰ) ਦੀ ਆਤਮਾ ਨੂੰ ਉਕਸਾਇਆ ਜਿਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਗ਼ੁਲਾਮੀ ਵਿੱਚ ਲੈ ਲਿਆ। ਉਹ ਉਹਨਾਂ ਨੂੰ ਹਲਾਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਵਿੱਚ ਲੈ ਗਿਆ, ਜਿੱਥੇ ਉਹ ਅੱਜ ਤੱਕ ਹਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.