Biblica® Open Punjabi Contemporary Version 2025
1 ਇਤਿਹਾਸ 7
ਯਿੱਸਾਕਾਰ
ਯਿੱਸਾਕਾਰ ਦੇ ਚਾਰ ਪੁੱਤਰ ਸਨ:
ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
ਤੋਲਾ ਦੇ ਪੁੱਤਰ:
ਉਜ਼ੀ ਤੇ ਰਫ਼ਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰ ਬੀਰ ਯੋਧੇ ਸਨ। ਦਾਵੀਦ ਦੇ ਦਿਨਾਂ ਵਿੱਚ ਉਹਨਾਂ ਦੀ ਗਿਣਤੀ 22,600 ਸੀ।
ਉਜ਼ੀ ਦੇ ਪੁੱਤਰ:
ਯਜ਼ਰਹਯਾਹ।
ਯਜ਼ਰਹਯਾਹ ਦੇ ਪੁੱਤਰ:
ਮੀਕਾਏਲ, ਓਬਦਯਾਹ, ਯੋਏਲ ਅਤੇ ਯਿੱਸ਼ੀਯਾਹ। ਇਹ ਪੰਜੇ ਮੁਖੀ ਸਨ। ਅਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਹਨਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, 36,000 ਜੁਆਨ ਕਿਉਂ ਜੋ ਉਹਨਾਂ ਦੀਆਂ ਬਹੁਤ ਸਾਰੀਆਂ ਤੀਵੀਆਂ ਅਤੇ ਪੁੱਤਰ ਸਨ।
ਅਤੇ ਉਹਨਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਹਨਾਂ ਦੀਆਂ ਕੁੱਲਪੱਤ੍ਰੀਆਂ ਵਿੱਚ ਗਿਣੇ ਹੋਏ 87,000 ਸਨ।
ਬਿਨਯਾਮੀਨ
ਬਿਨਯਾਮੀਨ ਦੇ ਤਿੰਨ ਪੁੱਤਰ:
ਬੇਲਾ, ਬੇਕਰ ਅਤੇ ਯਦੀਏਲ।
ਬੇਲਾ ਦੇ ਪੁੱਤਰ:
ਅਜ਼ਬੋਨ, ਉਜ਼ੀ, ਉਜ਼ੀਏਲ, ਯਰੀਮੋਥ ਅਤੇ ਈਰੀ, ਪਰਿਵਾਰ ਦੇ ਮੁਖੀਏ—ਕੁੱਲ ਪੰਜ। ਉਹਨਾਂ ਦੇ ਕੁਲਪੱਤ੍ਰੀਆ ਵਿੱਚ 22,034 ਲੜਾਕੂ ਪੁਰਸ਼ਾਂ ਦੀ ਸੂਚੀ ਹੈ।
ਬੇਕਰ ਦੇ ਪੁੱਤਰ:
ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਰੇਮੋਥ, ਅਬੀਯਾਹ, ਅਨਾਥੋਥ ਅਤੇ ਅਲਮੇਥ। ਇਹ ਸਾਰੇ ਬੇਕਰ ਦੇ ਪੁੱਤਰ ਸਨ। ਉਹਨਾਂ ਦੀ ਵੰਸ਼ਾਵਲੀ ਵਿੱਚ ਪਰਿਵਾਰਾਂ ਦੇ ਮੁਖੀਆਂ ਅਤੇ 20,200 ਲੜਾਕਿਆਂ ਦੀ ਸੂਚੀ ਹੈ।
ਯਦੀਏਲ ਦਾ ਪੁੱਤਰ:
ਬਿਲਹਾਨ,
ਬਿਲਹਾਨ ਦੇ ਪੁੱਤਰ:
ਯਊਸ਼, ਬਿਨਯਾਮੀਨ, ਏਹੂਦ, ਕਨਾਨਾਹ, ਜੇਥਾਨ, ਤਰਸ਼ੀਸ਼ ਅਤੇ ਅਹੀਸ਼ਹਰ। ਯਦੀਏਲ ਦੇ ਇਹ ਸਾਰੇ ਪੁੱਤਰ ਪਰਿਵਾਰਾਂ ਦੇ ਮੁਖੀਏ ਸਨ। ਉੱਥੇ 17,200 ਲੜਾਕੇ ਲੜਨ ਲਈ ਤਿਆਰ ਸਨ।
ਸ਼ੂਪੀਮ ਅਤੇ ਹੁੱਪੀਮ ਇਰ ਦੇ ਉੱਤਰਾਧਿਕਾਰੀ ਸਨ ਅਤੇ ਹੂਸ਼ੀਤੇਸਾ ਅਹੇਰ ਦੇ ਉੱਤਰਾਧਿਕਾਰੀ ਸਨ।
ਨਫ਼ਤਾਲੀ
ਨਫ਼ਤਾਲੀ ਦੇ ਪੁੱਤਰ:
ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ੱਲੂਮ, ਬਿਲਹਾਹ ਦੇ ਉੱਤਰਾਧਿਕਾਰੀ।
ਮਨੱਸ਼ੇਹ
ਮਨੱਸ਼ੇਹ ਦੇ ਉੱਤਰਾਧਿਕਾਰੀ:
ਅਸਰੀਏਲ ਉਸਦੀ ਅਰਾਮੀ ਦਾਸੀ ਦੁਆਰਾ ਉਸਦੀ ਔਲਾਦ ਸੀ। ਉਸਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ। ਮਾਕੀਰ ਨੇ ਹੁੱਪੀਮ ਅਤੇ ਸ਼ੂਪੀਮਆਂ ਵਿੱਚੋਂ ਇੱਕ ਪਤਨੀ ਵਿਆਹ ਲਈ। ਉਸਦੀ ਭੈਣ ਦਾ ਨਾਮ ਮਕਾਹ ਸੀ। ਇੱਕ ਹੋਰ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ, ਜਿਸ ਦੀਆਂ ਸਿਰਫ ਧੀਆਂ ਸਨ। ਮਾਕੀਰ ਦੀ ਪਤਨੀ ਮਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਪਰੇਸ਼ ਰੱਖਿਆ। ਉਸਦੇ ਭਰਾ ਦਾ ਨਾਮ ਸ਼ੇਰੇਸ਼ ਸੀ ਅਤੇ ਪਰੇਸ਼ ਦੇ ਪੁੱਤਰ ਊਲਾਮ ਅਤੇ ਰੇਕੇਮ ਸਨ।
ਊਲਾਮ ਦਾ ਪੁੱਤਰ:
ਬੇਦਾਨ।
ਇਹ ਗਿਲਆਦ ਦੇ ਪੁੱਤਰ ਮਾਕੀਰ ਦੇ ਪੁੱਤਰ ਅਤੇ ਮਨੱਸ਼ੇਹ ਦੇ ਪੁੱਤਰ ਸਨ।
ਉਸਦੀ ਭੈਣ ਹਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
ਸ਼ਮੀਦਾ ਦੇ ਪੁੱਤਰ ਸਨ:
ਅਹਯਾਨ, ਸ਼ੇਕੇਮ, ਲਿਖੀ ਅਤੇ ਅਨਿਆਮ।
ਇਫ਼ਰਾਈਮ
ਇਫ਼ਰਾਈਮ ਦੇ ਉੱਤਰਾਧਿਕਾਰੀ:
ਸ਼ੂਥਲਾਹ, ਉਸਦਾ ਪੁੱਤਰ ਬੇਰਦ,
ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ,
ਉਸ ਦਾ ਪੁੱਤਰ ਤਾਹਾਥ, ਉਸ ਦਾ ਪੁੱਤਰ ਜ਼ਾਬਾਦ
ਅਤੇ ਉਸ ਦਾ ਪੁੱਤਰ ਸ਼ੂਤਲਹ।
(ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ। ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ। ਤਦ ਉਸ ਨੇ ਆਪਣੀ ਪਤਨੀ ਨਾਲ ਫੇਰ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਰਿਯਾਹ1 ਰੱਖਿਆ, ਕਿਉਂਕਿ ਉਸਦੇ ਪਰਿਵਾਰ ਵਿੱਚ ਮੁਸੀਬਤ ਆਈ ਸੀ। ਉਸ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਅਤੇ ਉੱਪਰਲੇ ਬੈਥ-ਹੋਰੋਨ ਦੇ ਨਾਲ-ਨਾਲ ਉਜ਼ੇਨ ਸ਼ੀਰਾਹ ਨੂੰ ਬਣਾਇਆ ਸੀ।)
ਰਾਫ਼ਾਹ ਉਸ ਦਾ ਪੁੱਤਰ ਸੀ, ਰੇਸ਼ਫ਼ ਉਸਦਾ ਪੁੱਤਰ ਸੀ,
ਉਸਦਾ ਪੁੱਤਰ ਤੇਲਾਹ, ਉਸਦਾ ਪੁੱਤਰ ਤਾਹਨ। ਉਸਦਾ ਪੁੱਤਰ ਲਾਦਾਨ, ਉਸਦਾ ਪੁੱਤਰ ਅੰਮੀਹੂਦ,
ਉਹ ਦਾ ਪੁੱਤਰ ਅਲੀਸ਼ਾਮਾ, ਉਸਦਾ ਪੁੱਤਰ ਨੂਨ
ਅਤੇ ਉਸਦਾ ਪੁੱਤਰ ਯੇਹੋਸ਼ੁਆ।
ਉਹਨਾਂ ਦੀਆਂ ਜ਼ਮੀਨਾਂ ਅਤੇ ਬਸਤੀਆਂ ਵਿੱਚ ਬੈਤਏਲ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ, ਪੂਰਬ ਵੱਲ ਨਾਰਾਨ, ਪੱਛਮ ਵੱਲ ਗੇਜ਼ੇਰ ਅਤੇ ਉਸ ਦੇ ਪਿੰਡ ਅਤੇ ਅੱਯਾਹ ਅਤੇ ਉਸ ਦੇ ਪਿੰਡਾਂ ਤੱਕ ਸ਼ੇਕੇਮ ਅਤੇ ਉਸ ਦੇ ਪਿੰਡ ਸ਼ਾਮਲ ਸਨ। ਮਨੱਸ਼ੇਹ ਦੀਆਂ ਹੱਦਾਂ ਦੇ ਨਾਲ-ਨਾਲ ਉਹਨਾਂ ਦੇ ਪਿੰਡ ਬੈਥ ਸ਼ਾਨ, ਤਾਨਾਖ, ਮਗਿੱਦੋ ਅਤੇ ਦੋਰ ਸਨ। ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਉੱਤਰਾਧਿਕਾਰੀ ਇਨ੍ਹਾਂ ਨਗਰਾਂ ਵਿੱਚ ਰਹਿੰਦੇ ਸਨ।
ਆਸ਼ੇਰ
ਆਸ਼ੇਰ ਦੇ ਪੁੱਤਰ:
ਇਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰਿਯਾਹ ਉਹਨਾਂ ਦੀ ਭੈਣ ਸੇਰਾਹ ਸੀ।
ਬਰਿਯਾਹ ਦੇ ਪੁੱਤਰ:
ਹੇਬਰ ਅਤੇ ਮਲਕੀਏਲ, ਜੋ ਬਿਰਜ਼ੈਥ ਦਾ ਪਿਤਾ ਸੀ।
ਹੇਬਰ ਯਫਲੇਟ, ਸ਼ੋਮਰ ਅਤੇ ਹੋਥਾਮ ਅਤੇ ਉਹਨਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
ਯਫਲੇਟ ਦੇ ਪੁੱਤਰ:
ਪਾਸਕ, ਬਿਮਹਾਲ ਅਤੇ ਅਸ਼ਵਥ।
ਇਹ ਯਫਲੇਟ ਦੇ ਪੁੱਤਰ ਸਨ।
ਸ਼ੋਮੇਰ ਦੇ ਪੁੱਤਰ:
ਅਹੀ, ਰੋਹਗਾਹ, ਹੁਬਾਹ ਅਤੇ ਅਰਾਮ।
ਉਸ ਦੇ ਭਰਾ ਹੇਲਮ ਦੇ ਪੁੱਤਰ ਸਨ:
ਜ਼ੋਫਾਹ, ਇਮਨਾ, ਸ਼ੇਲਸ਼ ਅਤੇ ਆਮਲ।
ਜ਼ੋਫਾਹ ਦੇ ਪੁੱਤਰ ਸਨ:
ਸੂਆਹ, ਹਰਨੇਫਰ, ਸ਼ੂਆਲ, ਬੇਰੀ, ਇਮਰਾਹ, ਬੇਜ਼ਰ, ਹੋਦ, ਸ਼ੰਮਾ, ਸ਼ਿਲਸ਼ਾਹ, ਇਥਰਾਨ ਅਤੇ ਬੀਰਾ।
ਯਥੇਰ ਦੇ ਪੁੱਤਰ:
ਯ਼ਫੁੰਨੇਹ, ਪਿਸਪਾਹ ਅਤੇ ਆਰਾ।
ਉੱਲਾ ਦੇ ਪੁੱਤਰ:
ਅਰਾਹ, ਹਨੀਏਲ ਅਤੇ ਰਿਜ਼ੀਆ।
ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ, ਪਰਿਵਾਰਾਂ ਦੇ ਮੁਖੀ, ਚੁਣੇ ਹੋਏ ਆਦਮੀ, ਬਹਾਦਰ ਯੋਧੇ ਅਤੇ ਸ਼ਾਨਦਾਰ ਆਗੂ ਸਨ। ਲੜਾਈ ਲਈ ਤਿਆਰ ਆਦਮੀਆਂ ਦੀ ਗਿਣਤੀ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਦੇ ਅਨੁਸਾਰ, 26,000 ਸੀ।
Source notes (1)
- Footnote ਬਰਿਯਾਹ ਇਬਰਾਨੀ ਭਾਸ਼ਾ ਵਿੱਚ ਮਤਲਬ ਬਦਕਿਸਮਤੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.