Skip to content
BibleKenya

1 ਰਾਜਾ

1 Kings

Introduction from this edition

1 ਰਾਜਿਆਂ

ਲੇਖਕ

1 ਰਾਜਾ ਦੀ ਪੁਸਤਕ ਦਾ ਲੇਖਕ ਕੌਣ ਹੈ ਇਸ ਬਾਰੇ ਕੋਈ ਨਹੀਂ ਜਾਣਦਾ, ਪਰ ਬਹੁਤ ਸਾਰੇ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਅਜਰਾ, ਹਿਜ਼ਕੀਏਲ ਅਤੇ ਯਿਰਮਿਯਾਹ ਇਸ ਦੇ ਲੇਖਕ ਹੋ ਸਕਦੇ ਹਨ। ਕਿਉਂਕਿ ਇਸ ਪੁਸਤਕ ਵਿੱਚ 400 ਸਾਲਾਂ ਤੋਂ ਵੱਧ ਸਮੇਂ ਦੀ ਮਿਆਦ ਸ਼ਾਮਿਲ ਹੈ, ਅਤੇ ਇਸ ਨੂੰ ਤਰਤੀਬ ਦੇਣ ਲਈ ਕਈ ਸਰੋਤਾਂ ਦੀ ਵਰਤੋਂ ਕੀਤੀ ਗਈ ਹੈ। ਕਈ ਸਬੂਤ ਜਿਵੇਂ ਕਿ ਸਾਹਿਤਕ ਸ਼ੈਲੀ, ਪੂਰੀ ਪੁਸਤਕ ਵਿੱਚ ਬੁਣੇ ਗਏ ਵਿਸ਼ਾ-ਵਸਤੂ ਅਤੇ ਵਰਤੀ ਗਈ ਸਮੱਗਰੀ ਦੀ ਪ੍ਰਵਿਰਤੀ, ਕਈ ਲੇਖਕਾਂ ਜਾਂ ਰਚਨਾਕਾਰਾਂ ਦੀ ਬਜਾਏ ਇੱਕ ਲੇਖਕ ਜਾਂ ਰਚਨਾਕਾਰ ਵੱਲ ਇਸ਼ਾਰਾ ਕਰਦੀ ਹੈ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 590-538 ਈ. ਪੂ. ਦੇ ਵਿਚਕਾਰ ਲਿਖੀ ਗਈ।

ਇਹ ਪੁਸਤਕ ਉਦੋਂ ਲਿਖੀ ਗਈ ਜਦੋਂ ਪਹਿਲਾ ਮੰਦਿਰ ਹੁਣੇ ਖੜ੍ਹਾ ਸੀ (1 ਰਾਜਾ 8:8)।

ਪ੍ਰਾਪਤ ਕਰਤਾ

ਇਸਰਾਏਲ ਦੇ ਲੋਕ ਅਤੇ ਬਾਈਬਲ ਦੇ ਸਾਰੇ ਪਾਠਕ।

ਉਦੇਸ਼

ਇਹ ਪੁਸਤਕ 1 ਅਤੇ 2 ਸਮੂਏਲ ਦੀ ਪੁਸਤਕ ਦੀ ਕਹਾਣੀ ਨੂੰ ਜ਼ਾਰੀ ਰੱਖਦੀ ਹੈ, ਅਤੇ ਦਾਊਦ ਦੀ ਮੌਤ ਤੋਂ ਬਾਅਦ ਸੁਲੇਮਾਨ ਦੇ ਰਾਜ ਦੇ ਵਾਧੇ ਨਾਲ ਸ਼ੁਰੂ ਹੁੰਦੀ ਹੈ। ਕਹਾਣੀ ਇੱਕ ਸੰਯੁਕਤ ਰਾਜ ਦੇ ਨਾਲ ਸ਼ੁਰੂ ਹੁੰਦੀ ਹੈ, ਪਰ ਅੰਤ ਵਿੱਚ ਦੇਸ ਦੋ ਭਾਗਾਂ, ਅਰਥਾਤ ਯਹੂਦਾ ਅਤੇ ਇਸਰਾਏਲ ਵਿੱਚ ਵੰਡਿਆ ਜਾਂਦਾ ਹੈ। 1 ਅਤੇ 2 ਰਾਜਿਆਂ ਦੀ ਪੁਸਤਕਾਂ ਇਬਰਾਨੀ ਬਾਈਬਲ ਵਿੱਚ ਇੱਕੋ ਹੀ ਪੁਸਤਕ ਹਨ।

ਵਿਸ਼ਾ-ਵਸਤੂ

ਰੁਕਾਵਟ

ਰੂਪ-ਰੇਖਾ

1. ਸੁਲੇਮਾਨ ਦਾ ਸ਼ਾਸਨ — 1:1-11:43

2. ਰਾਜ ਦਾ ਵੰਡਿਆ ਜਾਣਾ — 12:1-16:34

3. ਏਲੀਯਾਹ ਅਤੇ ਆਹਾਬ — 17:1-22:53

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.