Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 99

ਯਾਹਵੇਹ ਰਾਜ ਕਰਦਾ ਹੈ,

ਕੌਮਾਂ ਕੰਬਣ;

ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ,

ਧਰਤੀ ਹਿੱਲ ਜਾਵੇ।

ਸੀਯੋਨ ਵਿੱਚ ਯਾਹਵੇਹ ਮਹਾਨ ਹੈ;

ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ,

ਯਾਹਵੇਹ ਪਵਿੱਤਰ ਹੈ।

ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ,

ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ;

ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,

ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ,

ਉਹ ਪਵਿੱਤਰ ਹੈ।

ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ,

ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ;

ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ

ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ,

ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।

ਯਾਹਵੇਹ ਸਾਡੇ ਪਰਮੇਸ਼ਵਰ,

ਤੂੰ ਉਹਨਾਂ ਨੂੰ ਉੱਤਰ ਦਿੱਤਾ;

ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ,

ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।

ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,

ਉਹ ਦੇ ਪਵਿੱਤਰ ਪਰਬਤ ਉੱਤੇ ਉਸ ਦੀ ਉਪਾਸਨਾ ਕਰੋ,

ਕਿਉਂਕਿ ਸਾਡਾ ਪਰਮੇਸ਼ਵਰ ਯਾਹਵੇਹ ਪਵਿੱਤਰ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.