Biblica® Open Punjabi Contemporary Version 2025
ਜ਼ਬੂਰਾਂ 98
ਇੱਕ ਜ਼ਬੂਰ।
ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,
ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ;
ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ
ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।
ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ,
ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।
ਉਸਨੇ ਆਪਣੇ ਪਿਆਰ
ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ;
ਧਰਤੀ ਦੇ ਸਾਰੇ ਕੰਢਿਆਂ ਨੇ
ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।1
ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ,
ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ।2
ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ,
ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।
ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ,
ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।
ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ,
ਸੰਸਾਰ ਅਤੇ ਉਸ ਦੇ ਵਾਸੀ ਵੀ।
ਨਦੀਆਂ ਤਾੜੀਆਂ ਮਾਰਨ,
ਪਹਾੜ ਰਲ ਕੇ ਵਡਿਆਈ ਕਰਨ,
ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ,
ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।
ਉਹ ਸੰਸਾਰ ਦਾ ਧਰਮ ਨਾਲ
ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।3
Source notes (3)
- Footnote ਲੂਕ 1:54; ਰਸੂ 28:28
- Footnote ਯਸ਼ਾ 44:23
- Footnote ਰਸੂ 17:31
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.