Biblica® Open Punjabi Contemporary Version 2025
ਜ਼ਬੂਰਾਂ 63:1
Verse 1 is marked below, with the whole chapter around it. Read from the start
ਦਾਵੀਦ ਦਾ ਇੱਕ ਜ਼ਬੂਰ। ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
ਹੇ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਹੈ,
ਮੈਂ ਤੈਨੂੰ ਦਿਲੋਂ ਭਾਲਦਾ ਹਾਂ।
ਸੁੱਕੀ ਅਤੇ ਖੁਸ਼ਕ ਜ਼ਮੀਨ ਵਿੱਚ,
ਜਿੱਥੇ ਪਾਣੀ ਨਹੀਂ ਹੈ,
ਮੈਂ ਤੇਰੇ ਲਈ ਪਿਆਸਾ ਹਾਂ
ਮੇਰਾ ਸਾਰਾ ਸਰੀਰ ਤੇਰੇ ਲਈ ਤਰਸਦਾ ਹੈ।
ਮੈਂ ਤੈਨੂੰ ਪਵਿੱਤਰ ਅਸਥਾਨ ਵਿੱਚ ਵੇਖਿਆ ਹੈ
ਤਾਂ ਜੋ ਤੇਰੀ ਸ਼ਕਤੀ ਅਤੇ ਤੇਰੀ ਮਹਿਮਾ ਵੇਖਾ।
ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,
ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।
ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ,
ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।
ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ;
ਗਾਉਣ ਵਾਲੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਵਡਿਆਈ ਕਰੇਗਾ।
ਮੇਰੇ ਬਿਸਤਰੇ ਤੇ ਮੈਂ ਤੈਨੂੰ ਯਾਦ ਕਰਦਾ ਹਾਂ;
ਮੈਂ ਰਾਤ ਦੇ ਪੇਹਰਿਆਂ ਵਿੱਚ ਤੇਰੇ ਬਾਰੇ ਸੋਚਦਾ ਹਾਂ।
ਕਿਉਂਕਿ ਤੂੰ ਮੇਰਾ ਸਹਾਇਕ ਹੈ,
ਮੈਂ ਤੇਰੇ ਖੰਭਾਂ ਦੀ ਛਾਂ ਵਿੱਚ ਗਾਉਂਦਾ ਹਾਂ।
ਮੈਂ ਤੈਨੂੰ ਚਿੰਬੜਿਆ ਹੋਇਆ ਹਾਂ;
ਤੇਰਾ ਸੱਜਾ ਹੱਥ1 ਮੈਨੂੰ ਸੰਭਾਲਦਾ ਹੈ।
ਜੋ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਤਬਾਹ ਹੋ ਜਾਣਗੇ;
ਉਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ।
ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ
ਅਤੇ ਗਿੱਦੜਾਂ ਦਾ ਭੋਜਨ ਬਣ ਜਾਣਗੇ।
ਪਰ ਰਾਜਾ ਪਰਮੇਸ਼ਵਰ ਵਿੱਚ ਅਨੰਦ ਹੋਵੇਗਾ;
ਸਾਰੇ ਜਿਹੜੇ ਪਰਮੇਸ਼ਵਰ ਦੀ ਸਹੁੰ ਖਾਂਦੇ ਹਨ ਉਹਦੇ ਵਿੱਚ ਵਡਿਆਈ ਕਰਨਗੇ,
ਜਦ ਕਿ ਝੂਠਿਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ।
Source notes (1)
- Footnote ਸੱਜਾ ਹੱਥ ਮਤਲਬ ਪਰਮੇਸ਼ਵਰ ਦਾ ਸ਼ਕਤੀਸ਼ਾਲੀ ਹੱਥ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.