Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 64

ਸੰਗੀਤ ਨਿਰਦੇਸ਼ਕ ਦੇ ਲਈ। ਦਾਵੀਦ ਦਾ ਇੱਕ ਜ਼ਬੂਰ।

ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ;

ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।

ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ,

ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।

ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ

ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ।

ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।

ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ,

ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ;

ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”

ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ,

“ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!”

ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।

ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ;

ਉਹ ਅਚਾਨਕ ਫੱਟੜ ਹੋ ਜਾਣਗੇ।

ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾ

ਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ;

ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।

ਸਾਰੇ ਲੋਕ ਡਰਨਗੇ;

ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇ

ਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।

ਧਰਮੀ ਲੋਕ ਯਾਹਵੇਹ ਵਿੱਚ ਅਨੰਦ ਕਰਨਗੇ

ਅਤੇ ਉਸ ਵਿੱਚ ਪਨਾਹ ਲੈਣਗੇ;

ਸਾਰੇ ਸੱਚੇ ਦਿਲ ਵਾਲੇ ਉਸ ਵਿੱਚ ਮਹਿਮਾ ਕਰਨਗੇ!

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.