Biblica® Open Punjabi Contemporary Version 2025
ਜ਼ਬੂਰਾਂ 126:5
Verse 5 is marked below, with the whole chapter around it. Read from the start
ਯਾਤਰਾ ਦਾ ਗੀਤ।
ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ,
ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।
ਸਾਡੇ ਮੂੰਹ ਹਾਸਿਆਂ ਨਾਲ ਭਰ ਗਏ,
ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ।
ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ,
“ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।”
ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ,
ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।
ਹੇ ਯਾਹਵੇਹ, ਸਾਡੇ ਗੁਲਾਮਾਂ ਨੂੰ,
ਨੇਗੇਬ ਦੀਆਂ ਨਦੀਆਂ ਵਾਂਗੂੰ ਮੋੜ ਲਿਆਂ।1
ਜਿਹੜੇ ਹੰਝੂਆਂ ਨਾਲ ਬੀਜਦੇ ਹਨ
ਉਹ ਜੈਕਾਰਿਆਂ ਨਾਲ ਵੱਢਣਗੇ।
ਜਿਹੜੇ ਬੀਜਣ ਲਈ ਬੀਜ ਚੁੱਕ ਕੇ
ਰੌਂਦੇ ਹੋਏ ਜਾਂਦੇ ਹਨ,
ਉਹ ਜ਼ਰੂਰ ਜੈਕਾਰਿਆਂ ਨਾਲ
ਭਰੀਆਂ ਚੁੱਕ ਕੇ ਵਾਪਸ ਆਉਣਗੇ।
Source notes (1)
- Footnote ਅਰਥਾਤ ਸਾਡੇ ਗੁਲਾਮਾਂ ਨੂੰ ਅਜ਼ਾਦ ਕਰਕੇ ਵਾਪਸ ਲੈ ਆਵੇਗਾ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.