Skip to content
BibleKenya

Biblica® Open Punjabi Contemporary Version 2025

ਫਿਲੇਮੋਨ 1

ਪੌਲੁਸ ਦੇ ਵੱਲੋਂ, ਜੋ ਮਸੀਹ ਯਿਸ਼ੂ ਦੀ ਸੇਵਾ ਖ਼ਾਤਰ ਕੈਦ ਵਿੱਚ ਹੈ, ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ।

ਇਹ ਪੱਤਰ ਸਾਡੇ ਪਿਆਰੇ ਮਿੱਤਰ ਅਤੇ ਖੁਸ਼ਖ਼ਬਰੀ ਦੇ ਕੰਮ ਵਿੱਚ ਸਾਥੀ-ਕਰਮਚਾਰੀ ਫਿਲੇਮੋਨ ਨੂੰ। ਸਾਡੀ ਭੈਣ ਅੱਫਿਆ ਅਤੇ ਸਾਡੇ ਸਾਥੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਆ ਨੂੰ ਵੀ ਜੋ ਤੁਹਾਡੇ ਘਰ ਵਿੱਚ ਸੰਗਤ ਕਰਦੀ ਹੈ:

ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

ਧੰਨਵਾਦ ਅਤੇ ਪ੍ਰਾਰਥਨਾ

ਮੈਂ ਲਗਾਤਾਰ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜਿਵੇਂ ਕਿ ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ, ਕਿਉਂਕਿ ਮੈਂ ਉਸ ਦੇ ਸਾਰੇ ਪਵਿੱਤਰ ਲੋਕਾਂ ਲਈ ਤੁਹਾਡੇ ਪਿਆਰ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਬਾਰੇ ਸੁਣਿਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੀ ਨਿਹਚਾ ਵਿੱਚ ਤੁਹਾਡੀ ਭਾਈਵਾਲੀ ਮਸੀਹ ਦੀ ਖ਼ਾਤਰ ਜਿਹੜੀਆਂ ਵੀ ਅਸੀਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਉਸ ਬਾਰੇ ਤੁਹਾਡੀ ਸਮਝ ਨੂੰ ਡੂੰਘਾ ਕਰਨ ਵਿੱਚ ਪ੍ਰਭਾਵਸ਼ਾਲੀ ਹੋਵੇ। ਕਿਉਂਕਿ ਹੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਖੁਸ਼ੀ ਅਤੇ ਹੌਸਲਾ ਦਿੱਤਾ ਹੈ, ਅਤੇ ਤੂੰ ਪ੍ਰਭੂ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਗੀ ਦਿੱਤੀ ਹੈ।

ਓਨੇਸਿਮੁਸ ਲਈ ਪੌਲੁਸ ਦੀ ਬੇਨਤੀ

ਇਸ ਲਈ, ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਅਤੇ ਤੈਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ ਜੋ ਤੈਨੂੰ ਕਰਨਾ ਚਾਹੀਦਾ ਹੈ, ਫਿਰ ਵੀ ਮੈਂ ਤੈਨੂੰ ਪਿਆਰ ਦੇ ਅਧਾਰ ਤੇ ਅਪੀਲ ਕਰਨਾ ਪਸੰਦ ਕਰਦਾ ਹਾਂ। ਇਹ ਪੌਲੁਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਇੱਕ ਬੁੱਢਾ ਆਦਮੀ ਅਤੇ ਹੁਣ ਮਸੀਹ ਯਿਸ਼ੂ ਦਾ ਕੈਦੀ ਵੀ ਹਾਂ। ਕਿ ਮੈਂ ਤੈਨੂੰ ਮੇਰੇ ਆਤਮਿਕ ਪੁੱਤਰ ਓਨੇਸਿਮੁਸ ਲਈ ਅਪੀਲ ਕਰਦਾ ਹਾਂ, ਜੋ ਮੇਰਾ ਬੇਟਾ ਬਣ ਗਿਆ ਜਦੋਂ ਮੈਂ ਕੈਦ ਵਿੱਚ ਸੀ। ਪਹਿਲਾਂ ਉਹ ਤੇਰੇ ਲਈ ਬੇਕਾਰ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਲਈ ਲਾਭਦਾਇਕ ਹੋ ਗਿਆ ਹੈ।

ਮੈਂ ਉਸ ਨੂੰ ਜਿਹੜਾ ਮੇਰੇ ਕਲੇਜੇ ਦਾ ਟੁੱਕੜਾ ਹੈ, ਤੇਰੇ ਕੋਲ ਵਾਪਸ ਭੇਜ ਰਿਹਾ ਹਾਂ। ਮੈਂ ਉਸ ਨੂੰ ਆਪਣੇ ਨਾਲ ਰੱਖਣਾ ਪਸੰਦ ਕਰਾਂਗਾ ਤਾਂ ਕਿ ਉਹ ਮੇਰੀ ਸਹਾਇਤਾ ਕਰਨ ਵਿੱਚ ਤੇਰੀ ਥਾਂ ਲੈ ਸਕੇ ਜਦੋਂ ਕਿ ਮੈਂ ਖੁਸ਼ਖ਼ਬਰੀ ਲਈ ਜ਼ੰਜੀਰਾਂ ਵਿੱਚ ਹਾਂ। ਪਰ ਮੈਂ ਤੇਰੀ ਸਹਿਮਤੀ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਚਾਹੁੰਦਾ, ਤਾਂ ਜੋ ਤੇਰੀ ਕੋਈ ਵੀ ਭਲਾਈ ਮਜ਼ਬੂਰੀ ਨਾਲ ਨਹੀਂ, ਪਰ ਸਵੈ ਇੱਛਾ ਨਾਲ ਹੋਵੇ। ਸ਼ਾਇਦ ਇਸ ਦੇ ਕਾਰਨ ਉਹ ਤੇਰੇ ਕੋਲ ਥੋੜ੍ਹੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ। ਹੁਣ ਅੱਗੇ ਨੂੰ ਇੱਕ ਗੁਲਾਮ ਵਾਂਗੂੰ ਨਹੀਂ ਸਗੋਂ ਗੁਲਾਮ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ ਰੱਖ। ਉਹ ਮੇਰੇ ਲਈ ਬਹੁਤ ਪਿਆਰਾ ਹੈ, ਇੱਥੋਂ ਤੱਕ ਕਿ ਤੇਰੇ ਲਈ ਵੀ ਉਹ ਪਿਆਰਾ ਹੋਵੇ, ਜਿਵੇਂ ਕਿ ਸਾਡਾ ਇੱਕ ਸਾਥੀ ਮਨੁੱਖ ਅਤੇ ਪ੍ਰਭੂ ਵਿੱਚ ਇੱਕ ਭਰਾ ਵਾਂਗ ਹੈ।

ਇਸ ਲਈ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈ, ਤਾਂ ਉਸ ਦਾ ਸਵਾਗਤ ਕਰ ਜਿਵੇਂ ਤੂੰ ਮੇਰਾ ਸਵਾਗਤ ਕਰਦਾ ਹੈ। ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਕਰਜ਼ਾ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਖਾਤੇ ਲਿਖ ਲਵੀਂ। ਮੈਂ, ਪੌਲੁਸ, ਇਹ ਆਪਣੇ ਹੱਥੀਂ ਲਿਖ ਰਿਹਾ ਹਾਂ। ਮੈਂ ਇਸ ਦਾ ਭੁਗਤਾਨ ਕਰਾਂਗਾ। ਇਹ ਦੱਸਣ ਲਈ ਨਹੀਂ ਕਿ ਤੂੰ ਮੇਰੇ ਲਈ ਆਪਣੇ ਆਪ ਨੂੰ ਦੇਣਦਾਰ ਹੈ। ਹੇ ਭਰਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੇਰੇ ਤੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ। ਤੇਰੀ ਆਗਿਆਕਾਰੀ ਦਾ ਯਕੀਨ ਹੈ, ਇਸ ਕਰਕੇ ਮੈਂ ਤੈਨੂੰ ਇਹ ਲਿਖਿਆ ਹੈ, ਇਹ ਜਾਣਦੇ ਹੋਏ ਕਿ ਜੋ ਕੁਝ ਮੈਂ ਤੈਨੂੰ ਆਖਦਾ ਹਾਂ ਤੂੰ ਮੇਰੇ ਤੋਂ ਕਿਤੇ ਵੱਧ ਕੇ ਕਰੇਂਗਾ।

ਅਤੇ ਇੱਕ ਗੱਲ ਹੋਰ: ਮੇਰੇ ਲਈ ਇੱਕ ਨਿਵਾਸ ਸਥਾਨ ਤਿਆਰ ਕਰ, ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਸਦਕਾ ਤੁਹਾਨੂੰ ਬਖਸ਼ਿਆ ਜਾਂਵਾਂਗਾ।

ਇਪਫ੍ਰਾਸ, ਮਸੀਹ ਯਿਸ਼ੂ ਵਿੱਚ ਮੇਰਾ ਸਾਥੀ ਕੈਦੀ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।

ਅਤੇ ਇਸੇ ਤਰ੍ਹਾਂ ਮਾਰਕਸ, ਅਰਿਸਤਰਖੁਸ, ਦੇਮਾਸ ਅਤੇ ਲੂਕਸ, ਜੋ ਮੇਰੇ ਨਾਲ ਦੇ ਸਹਿ-ਕਰਮੀ ਤੇਰੀ ਸੁੱਖ-ਸਾਂਦ ਪੁੱਛਦੇ ਹਨ।

ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਆਤਮਾ ਦੇ ਨਾਲ ਹੋਵੇ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.