Skip to content
BibleKenya

Biblica® Open Punjabi Contemporary Version 2025

ਗਿਣਤੀ 34

ਕਨਾਨ ਦੀਆਂ ਹੱਦਾਂ

ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਅਤੇ ਉਹਨਾਂ ਨੂੰ ਆਖ ਕਿ ‘ਜਦੋਂ ਤੁਸੀਂ ਕਨਾਨ ਵਿੱਚ ਦਾਖਲ ਹੋਵੋ, ਉਹ ਧਰਤੀ ਤੁਹਾਨੂੰ ਵਿਰਾਸਤ ਵਜੋਂ ਦਿੱਤੀ ਜਾਵੇਗੀ। ਇਹ ਸੀਮਾਵਾਂ ਹੋਣੀਆਂ ਚਾਹੀਦੀਆਂ ਹਨ:

“ ‘ਤੁਹਾਡੇ ਦੱਖਣੀ ਪਾਸੇ ਵਿੱਚ ਅਦੋਮ ਦੀ ਸਰਹੱਦ ਦੇ ਨਾਲ ਜ਼ੀਨ ਦੀ ਉਜਾੜ ਵਿੱਚੋਂ ਕੁਝ ਸ਼ਾਮਲ ਹੋਣਗੇ। ਤੁਹਾਡੀ ਦੱਖਣੀ ਸੀਮਾ ਪੂਰਬ ਵਿੱਚ ਲਾਲ ਸਾਗਰ ਦੇ ਦੱਖਣੀ ਸਿਰੇ ਤੋਂ ਸ਼ੁਰੂ ਹੋਵੇਗੀ, ਫ਼ੇਰ ਤੁਹਾਡੀ ਸਰਹੱਦ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਵੱਲ ਮੁੜੇਗੀ ਅਤੇ ਜ਼ੀਨ ਦੀ ਦਿਸ਼ਾ ਵਿੱਚ ਚੱਲਦੀ ਰਹੇਗੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਵੱਲ ਮੁੱਕ ਜਾਵੇਗੀ। ਇਹ ਹਜ਼ਾਰ ਅੱਦਾਰ ਤੋਂ ਅਜ਼ਮੋਨ ਪਹੁੰਚਿਆ, ਜਿੱਥੇ ਇਹ ਮੁੜੇਗਾ, ਮਿਸਰ ਦੀ ਵਾਦੀ ਵਿੱਚ ਜਾ ਕੇ ਮਹਾ ਸਾਗਰ ਵਿੱਚ ਸਮਾਪਤ ਹੋਵੇਗਾ।

ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ1 ਹੋਵੇ, ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ।

ਤੁਹਾਡੀ ਉੱਤਰੀ ਸੀਮਾ ਲਈ, ਮਹਾ ਸਾਗਰ ਤੋਂ ਹੋਰ ਪਹਾੜ ਤੱਕ ਇੱਕ ਨਿਸ਼ਾਨ ਲਾਓ ਅਤੇ ਹੋਰ ਪਹਾੜ ਤੋਂ ਤੁਸੀਂ ਨਿਸ਼ਾਨ ਹਮਾਥ ਤੱਕ ਲਗਾਓ। ਫ਼ੇਰ ਸੀਮਾ ਜ਼ੇਦਾਦ ਤੱਕ ਪਹੁੰਚੇਗੀ, ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।

ਆਪਣੀ ਪੂਰਬੀ ਸੀਮਾ ਲਈ, ਹਜ਼ਰ-ਏਨਾਨ ਤੋਂ ਸ਼ਫ਼ਾਮ ਤੱਕ ਇੱਕ ਨਿਸ਼ਾਨ ਲਗਾਓ। ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ।

“ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”

ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, “ਇਸ ਧਰਤੀ ਨੂੰ ਗੁਣਾ ਪਾ ਕੇ ਵਿਰਾਸਤ ਵਿੱਚ ਦਿਓ। ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਹ ਸਾਢੇ ਨੌਂ ਗੋਤਾਂ ਨੂੰ ਦਿੱਤਾ ਜਾਵੇ, ਕਿਉਂਕਿ ਰਊਬੇਨ ਦੇ ਗੋਤ ਦੇ ਪਰਿਵਾਰ, ਗਾਦ ਦੇ ਗੋਤ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਨੂੰ ਪਾ ਲਿਆਂ ਹੈ। ਇਨ੍ਹਾਂ ਢਾਈ ਗੋਤਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਤੋਂ ਪਾਰ ਸੂਰਜ ਚੜ੍ਹਨ ਤੱਕ ਆਪਣੀ ਵਿਰਾਸਤ ਪ੍ਰਾਪਤ ਕਰ ਲਈ ਹੈ।”

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਜ਼ਮੀਨ ਨੂੰ ਵਿਰਾਸਤ ਵਜੋਂ ਸੌਂਪਣ ਵਾਲੇ ਹਨ ਜੋ ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯੇਹੋਸ਼ੁਆ ਹੈ ਅਤੇ ਹਰੇਕ ਗੋਤ ਵਿੱਚੋਂ ਇੱਕ-ਇੱਕ ਆਗੂ ਨੂੰ ਜ਼ਮੀਨ ਦੇਣ ਵਿੱਚ ਸਹਾਇਤਾ ਲਈ ਨਿਯੁਕਤ ਕਰੋ।

“ਉਹਨਾਂ ਦੇ ਨਾਮ ਇਹ ਹਨ:

“ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;

ਸ਼ਿਮਓਨ ਦੇ ਗੋਤ ਵਿੱਚੋਂ, ਅੰਮੀਹੂਦ ਦਾ ਪੁੱਤਰ ਸ਼ਮੁਏਲ;

ਬਿਨਯਾਮੀਨ ਦੇ ਗੋਤ ਵਿੱਚੋਂ, ਕਿਸਲੋਨ ਦਾ ਪੁੱਤਰ ਅਲੀਦਾਦ;

ਦਾਨ ਦੇ ਗੋਤ ਵਿੱਚੋਂ, ਜੋਗਲੀ ਦਾ ਪੁੱਤਰ ਬੁੱਕੀ ਸੀ;

ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਗੋਤ ਦਾ ਆਗੂ ਏਫ਼ੋਦ ਦਾ ਪੁੱਤਰ ਹਨੀਏਲ ਸੀ।

ਯੋਸੇਫ਼ ਦੇ ਪੁੱਤਰ ਇਫ਼ਰਾਈਮ ਦੇ ਗੋਤ ਵਿੱਚੋਂ, ਆਗੂ ਸ਼ਿਫ਼ਤਾਨ ਦਾ ਪੁੱਤਰ ਕਮੂਏਲ ਸੀ;

ਜ਼ਬੂਲੁਨ ਦੇ ਗੋਤ ਵਿੱਚੋਂ, ਸਰਦਾਰ ਪਾਰਨਾਕ ਦਾ ਪੁੱਤਰ ਅਲੀਸਾਫ਼ਾਨ ਸੀ;

ਯਿੱਸਾਕਾਰ ਦੇ ਗੋਤ ਦਾ ਆਗੂ ਅਜ਼ਾਨ ਦਾ ਪੁੱਤਰ ਪਲਤੀਏਲ ਸੀ।

ਆਸ਼ੇਰ ਦੇ ਗੋਤ ਵਿੱਚੋਂ, ਸਰਦਾਰ ਸ਼ਲੋਮੀ ਦਾ ਪੁੱਤਰ ਅਹੀਹੂਦ ਸੀ;

ਨਫ਼ਤਾਲੀ ਦੇ ਗੋਤ ਵਿੱਚੋਂ ਅੰਮੀਹੂਦ ਦਾ ਪੁੱਤਰ ਪਦਾਹੇਲ ਆਗੂ ਸੀ।”

ਇਹ ਉਹ ਆਦਮੀ ਹਨ ਜਿਨ੍ਹਾਂ ਨੂੰ ਕਨਾਨ ਦੇਸ਼ ਵਿੱਚ ਇਸਰਾਏਲੀਆਂ ਨੂੰ ਵਿਰਾਸਤ ਸੌਂਪਣ ਦਾ ਹੁਕਮ ਯਾਹਵੇਹ ਨੇ ਦਿੱਤਾ ਸੀ।

Source notes (1)
  1. Footnote ਮਹਾਂ ਸਮੁੰਦਰ ਅਰਥ ਭੁਮੱਧ ਸਾਗਰ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.