Biblica® Open Punjabi Contemporary Version 2025
ਗਿਣਤੀ 33
ਇਸਰਾਏਲੀ ਦਾ ਯਾਤਰਾ
ਇਹ ਉਸ ਯਾਤਰਾ ਦਾ ਵਰਣਨ ਹੈ ਜੋ ਕਿ ਇਸਰਾਏਲੀਆਂ ਦੁਆਰਾ ਮਿਸਰ ਦੀ ਧਰਤੀ ਨੂੰ ਛੱਡਣ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਦੀ ਅਗਵਾਈ ਹੇਠ ਆਪਣੀ ਫੌਜ ਦੁਆਰਾ ਕੀਤਾ ਗਿਆ ਸੀ। ਯਾਹਵੇਹ ਦੇ ਹੁਕਮ ਤੇ, ਮੋਸ਼ੇਹ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਸਥਾਨਾਂ ਦਾ ਲੇਖਾ-ਜੋਖਾ ਰੱਖਿਆ ਉਹ ਇਹ ਯਾਤਰਾਵਾਂ ਇਸ ਤਰਾਂ ਸਨ:
ਇਸਰਾਏਲੀ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ, ਪਸਾਹ ਤੋਂ ਅਗਲੇ ਦਿਨ ਰਾਮਸੇਸ ਤੋਂ ਰਵਾਨਾ ਹੋਏ। ਉਹ ਸਾਰੇ ਮਿਸਰੀ ਲੋਕਾਂ ਨੂੰ ਵੇਖਦੇ ਹੋਏ ਜ਼ਬਰਦਸਤੀ ਨਾਲ ਬਾਹਰ ਨਿਕਲੇ, ਜਦੋਂ ਮਿਸਰੀ ਆਪਣੇ ਸਾਰੇ ਪਹਿਲੌਠੇ ਨੂੰ ਦੱਬ ਰਹੇ ਸਨ, ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਵਿੱਚ ਮਾਰਿਆ ਸੀ ਕਿਉਂਕਿ ਯਾਹਵੇਹ ਉਹਨਾਂ ਦੇ ਦੇਵਤਿਆਂ ਉੱਤੇ ਨਿਆਂ ਲਿਆਇਆ ਸੀ।
ਇਸਰਾਏਲੀਆਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਸੁੱਕੋਥ ਛੱਡ ਕੇ ਮਾਰੂਥਲ ਦੇ ਕੰਢੇ ਏਥਾਮ ਵਿੱਚ ਡੇਰਾ ਲਾਇਆ।
ਉਹ ਏਥਾਮ ਨੂੰ ਛੱਡ ਕੇ ਬਆਲ-ਸੇਫ਼ੋਨ ਦੇ ਪੂਰਬ ਵੱਲ ਪੀ-ਹਾਹੀਰੋਥ ਨੂੰ ਮੁੜੇ ਅਤੇ ਮਿਗਦੋਲ ਦੇ ਨੇੜੇ ਡੇਰਾ ਲਾਇਆ।
ਉਹ ਪੀ-ਹਹੀਰੋਥ ਨੂੰ ਛੱਡ ਕੇ ਸਮੁੰਦਰ ਵਿੱਚੋਂ ਦੀ ਲੰਘ ਕੇ ਮਾਰੂਥਲ ਵਿੱਚ ਗਏ ਅਤੇ ਏਥਾਮ ਦੇ ਮਾਰੂਥਲ ਵਿੱਚ ਤਿੰਨ ਦਿਨ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ।
ਉਹ ਮਾਰਾਹ ਛੱਡ ਕੇ ਏਲਿਮ ਨੂੰ ਗਏ ਜਿੱਥੇ ਬਾਰਾਂ ਚਸ਼ਮੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ ਅਤੇ ਉੱਥੇ ਡੇਰੇ ਲਾਏ।
ਉਹਨਾਂ ਨੇ ਏਲਿਮ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਕੋਲ ਡੇਰਾ ਲਾਇਆ।
ਉਹਨਾਂ ਨੇ ਲਾਲ ਸਾਗਰ ਨੂੰ ਛੱਡ ਕੇ ਸੀਨਾਈ ਦੀ ਉਜਾੜ ਵਿੱਚ ਡੇਰਾ ਲਾਇਆ।
ਉਹਨਾਂ ਨੇ ਸੀਨਾਈ ਦੀ ਉਜਾੜ ਨੂੰ ਛੱਡ ਦਿੱਤਾ ਅਤੇ ਦੋਫਕਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਦੋਫਕਾਹ ਛੱਡ ਦਿੱਤਾ ਅਤੇ ਆਲੂਸ਼ ਵਿੱਚ ਡੇਰਾ ਲਾਇਆ।
ਉਹਨਾਂ ਨੇ ਆਲੂਸ਼ ਨੂੰ ਛੱਡ ਦਿੱਤਾ ਅਤੇ ਰਫ਼ੀਦੀਮ ਵਿੱਚ ਡੇਰੇ ਲਾਏ ਜਿੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
ਉਹਨਾਂ ਨੇ ਰਫ਼ੀਦੀਮ ਛੱਡ ਦਿੱਤਾ ਅਤੇ ਸੀਨਾਈ ਦੀ ਉਜਾੜ ਵਿੱਚ ਡੇਰਾ ਲਾਇਆ।
ਉਹਨਾਂ ਨੇ ਸੀਨਾਈ ਦੀ ਉਜਾੜ ਨੂੰ ਛੱਡ ਦਿੱਤਾ ਅਤੇ ਕਿਬਰੋਥ ਹੱਤਾਵਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਕਿਬਰੋਥ ਹੱਤਾਵਹ ਛੱਡ ਦਿੱਤਾ ਅਤੇ ਹਸੇਰੋਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿੰਮੋਨ ਪਰੇਸ ਵਿੱਚ ਡੇਰਾ ਲਾਇਆ।
ਉਹਨਾਂ ਨੇ ਰਿੰਮੋਨ ਪਰੇਸ ਨੂੰ ਛੱਡ ਦਿੱਤਾ ਅਤੇ ਲਿਬਨਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਲਿਬਨਾਹ ਛੱਡ ਕੇ ਰਿਸਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਰਿਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ੇਫਰ ਪਹਾੜ ਉੱਤੇ ਡੇਰਾ ਲਾਇਆ।
ਉਹਨਾਂ ਨੇ ਸ਼ੇਫਰ ਪਹਾੜ ਛੱਡ ਦਿੱਤਾ ਅਤੇ ਹਰਦਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਹਰਦਾਹ ਛੱਡ ਦਿੱਤਾ ਅਤੇ ਮਖੇਲੋਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਮਖੇਲੋਥ ਛੱਡ ਦਿੱਤਾ ਅਤੇ ਤਹਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਤਹਥ ਛੱਡ ਕੇ ਤੇਰਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਤੇਰਾਹ ਛੱਡ ਦਿੱਤਾ ਅਤੇ ਮਿਥਕਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ-ਯਾਕਾਨ ਵਿੱਚ ਡੇਰਾ ਲਾਇਆ।
ਉਹਨਾਂ ਨੇ ਬਨੇ-ਯਾਕਾਨ ਛੱਡ ਕੇ ਹੋਰ ਹਗਿਦਗਾਦ ਵਿੱਚ ਡੇਰਾ ਲਾਇਆ।
ਉਹਨਾਂ ਨੇ ਹੋਰ ਹਗਿਦਗਾਦ ਛੱਡ ਦਿੱਤਾ ਅਤੇ ਯੋਤਬਥਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਯੋਤਬਥਾਹ ਛੱਡ ਦਿੱਤਾ ਅਤੇ ਅਬਰੋਨਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਅਬਰੋਨਾਹ ਨੂੰ ਛੱਡ ਦਿੱਤਾ ਅਤੇ ਏਸਯੋਨ ਗੇਬਰ ਵਿੱਚ ਡੇਰਾ ਲਾਇਆ।
ਉਹਨਾਂ ਨੇ ਏਸਯੋਨ ਗੇਬਰ ਨੂੰ ਛੱਡ ਕੇ ਜ਼ੀਨ ਦੀ ਉਜਾੜ ਕਾਦੇਸ਼ ਵਿੱਚ ਡੇਰਾ ਲਾਇਆ।
ਉਹਨਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਅਦੋਮ ਦੀ ਸਰਹੱਦ ਉੱਤੇ ਹੋਰ ਨਾਮੀ ਪਹਾੜ ਉੱਤੇ ਡੇਰਾ ਲਾਇਆ। ਯਾਹਵੇਹ ਦੇ ਹੁਕਮ ਉੱਤੇ ਹਾਰੋਨ ਜਾਜਕ ਹੋਰ ਨਾਮੀ ਪਹਾੜ ਉੱਤੇ ਚੜ੍ਹਿਆ ਜਿੱਥੇ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਚਾਲੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ। ਹਾਰੋਨ 123 ਸਾਲਾਂ ਦਾ ਸੀ ਜਦੋਂ ਉਹ ਹੋਰ ਨਾਮੀ ਪਰਬਤ ਉੱਤੇ ਮਰਿਆ।
ਅਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਦੇ ਨੇਗੇਵ ਵਿੱਚ ਰਹਿੰਦਾ ਸੀ, ਸੁਣਿਆ ਕਿ ਇਸਰਾਏਲੀ ਆ ਰਹੇ ਹਨ।
ਉਹਨਾਂ ਨੇ ਹੋਰ ਨਾਮੀ ਪਹਾੜ ਨੂੰ ਛੱਡ ਕੇ ਸਲਮੋਨਾਹ ਵਿੱਚ ਡੇਰਾ ਲਾਇਆ।
ਉਹਨਾਂ ਨੇ ਸਲਮੋਨਾਹ ਨੂੰ ਛੱਡ ਕੇ ਪੁਨੋਨ ਵਿੱਚ ਡੇਰਾ ਲਾਇਆ।
ਉਹਨਾਂ ਨੇ ਪੁਨੋਨ ਛੱਡ ਦਿੱਤਾ ਅਤੇ ਓਬੋਥ ਵਿੱਚ ਡੇਰਾ ਲਾਇਆ।
ਉਹਨਾਂ ਨੇ ਓਬੋਥ ਨੂੰ ਛੱਡ ਦਿੱਤਾ ਅਤੇ ਮੋਆਬ ਦੀ ਸਰਹੱਦ ਉੱਤੇ ਈਯੇ ਅਬਾਰੀਮ ਵਿੱਚ ਡੇਰਾ ਲਾਇਆ।
ਉਹਨਾਂ ਨੇ ਈਯੇ ਅਬਾਰੀਮ ਨੂੰ ਛੱਡ ਦਿੱਤਾ ਅਤੇ ਦੀਬੋਨ ਗਾਦ ਵਿੱਚ ਡੇਰਾ ਲਾਇਆ।
ਉਹਨਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਥਾਈਮ ਵਿੱਚ ਡੇਰਾ ਲਾਇਆ।
ਉਹਨਾਂ ਨੇ ਅਲਮੋਨ ਦਿਬਲਾਥਾਈਮ ਨੂੰ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਹਾੜਾਂ ਵਿੱਚ ਡੇਰਾ ਲਾਇਆ।
ਉਹਨਾਂ ਨੇ ਅਬਾਰੀਮ ਦੇ ਪਹਾੜਾਂ ਨੂੰ ਛੱਡ ਦਿੱਤਾ ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਡੇਰਾ ਲਾਇਆ। ਉੱਥੇ ਉਹਨਾਂ ਨੇ ਮੋਆਬ ਦੇ ਮੈਦਾਨਾਂ ਵਿੱਚ ਬੈਤ ਯਸ਼ੀਮੋਥ ਤੋਂ ਲੈ ਕੇ ਹਾਬਲ ਸ਼ਿੱਟੀਮ ਤੱਕ ਯਰਦਨ ਦੇ ਕੰਢੇ ਡੇਰੇ ਲਾਏ।
ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ। ਆਪਣੇ ਅੱਗੋਂ ਦੇਸ਼ ਦੇ ਸਾਰੇ ਵਾਸੀਆਂ ਨੂੰ ਕੱਢ ਦਿਓ। ਉਹਨਾਂ ਦੀਆਂ ਸਾਰੀਆਂ ਉੱਕਰੀਆਂ ਹੋਈਆਂ ਮੂਰਤੀਆਂ ਅਤੇ ਉਹਨਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਣਾ, ਅਤੇ ਉਹਨਾਂ ਦੇ ਸਾਰੇ ਉੱਚੇ ਸਥਾਨਾਂ ਨੂੰ ਢਾਹ ਸੁੱਟਣਾ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਅਤੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਤੁਹਾਨੂੰ ਉਹ ਜ਼ਮੀਨ ਦਿੱਤੀ ਹੈ ਜੋ ਤੁਹਾਡੇ ਉੱਤੇ ਕਬਜ਼ਾ ਕਰਨ ਲਈ ਹੈ। ਜ਼ਮੀਨ ਨੂੰ ਆਪਣੇ ਗੋਤਾਂ ਦੇ ਅਨੁਸਾਰ ਗੁਣਾ ਪਾ ਕੇ ਵੰਡ ਲੈਣਾ। ਇੱਕ ਵੱਡੇ ਸਮੂਹ ਨੂੰ ਇੱਕ ਵੱਡਾ ਵਿਰਾਸਤ ਦਿਓ, ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਵਿਰਾਸਤ ਦਿਓ। ਜੋ ਵੀ ਉਹਨਾਂ ਨੂੰ ਗੁਣਾ ਨਾਲ ਡਿੱਗੇਗਾ ਉਹ ਉਹਨਾਂ ਦਾ ਹੋਵੇਗਾ। ਇਸ ਨੂੰ ਆਪਣੇ ਪੁਰਖਿਆਂ ਦੇ ਕਬੀਲਿਆਂ ਅਨੁਸਾਰ ਵੰਡੋ।
“ ‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਨਾ ਕੱਢੋ, ਤਾਂ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਅਤੇ ਤੁਹਾਡੇ ਪਾਸਿਆਂ ਵਿੱਚ ਕੰਡੇ ਬਣ ਜਾਣਗੇ। ਉਹ ਤੁਹਾਨੂੰ ਉਸ ਧਰਤੀ ਉੱਤੇ ਮੁਸੀਬਤ ਦੇਣਗੇ ਜਿੱਥੇ ਤੁਸੀਂ ਰਹੋਗੇ। ਅਤੇ ਫਿਰ ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਉਹਨਾਂ ਨਾਲ ਕਰਨ ਦੀ ਯੋਜਨਾ ਬਣਾਵਾਂਗਾ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.