Biblica® Open Punjabi Contemporary Version 2025
ਨਹਮਯਾਹ 7
ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ। ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯੇਰੂਸ਼ਲੇਮ ਉੱਤੇ ਮੁਖੀ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਸੀ ਅਤੇ ਜ਼ਿਆਦਾਤਰ ਲੋਕਾਂ ਨਾਲੋਂ ਪਰਮੇਸ਼ਵਰ ਤੋਂ ਵੱਧ ਡਰਦਾ ਸੀ। ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”
ਮੁੜਨ ਵਾਲਿਆਂ ਦੀ ਵੰਸ਼ਾਵਲੀ
ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ। ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:
ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਸਨ, ਹਰ ਇੱਕ ਆਪਣੇ ਨਗਰ ਨੂੰ ਮੁੜ ਗਿਆ, ਜ਼ਰੁੱਬਾਬੇਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪੇਰੇਥ, ਬਿਗਵਈ, ਨੇਹੂਮ ਅਤੇ ਬਾਆਨਾਹ ਦੇ ਨਾਲ ਆਏ):
ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:
ਪਾਰੋਸ਼ ਦੀ ਸੰਤਾਨ 2,172
ਸ਼ਫਾਟਯਾਹ ਦੀ ਸੰਤਾਨ 372
ਅਰਾਹ ਦੀ ਸੰਤਾਨ 652
ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,818
ਏਲਾਮ ਦੀ ਸੰਤਾਨ 1,254
ਜ਼ੱਤੂ ਦੀ ਸੰਤਾਨ 845
ਜ਼ੱਕਈ ਦੀ ਸੰਤਾਨ 760
ਬਿੰਨੂਈ ਦੀ ਸੰਤਾਨ 648
ਬੇਬਾਈ ਦੀ ਸੰਤਾਨ 628
ਅਜ਼ਗਾਦ ਦੀ ਸੰਤਾਨ 2,322
ਅਦੋਨੀਕਾਮ ਦੀ ਸੰਤਾਨ 667
ਬਿਗਵਈ ਦੀ ਸੰਤਾਨ 2,067
ਅਦੀਨ ਦੀ ਸੰਤਾਨ 655
ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 98
ਹਾਸ਼ੂਮ ਦੀ ਸੰਤਾਨ 328
ਬੇਜ਼ਈ ਦੀ ਸੰਤਾਨ 324
ਹਾਰੀਫ ਦੀ ਸੰਤਾਨ 112
ਗਿਬਓਨ ਦੀ ਸੰਤਾਨ 95
ਬੈਤਲਹਮ ਦੇ ਨਿਵਾਸੀ ਅਤੇ ਨਟੋਫਾਹ ਦੇ ਨਿਵਾਸੀ 188
ਅਨਾਥੋਥ ਦੇ ਨਿਵਾਸੀ 128
ਬੈਥ-ਅਜ਼ਮਾਵਥ ਦੇ ਨਿਵਾਸੀ 42
ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 743
ਰਾਮਾਹ ਅਤੇ ਗੇਬਾ ਦੇ ਨਿਵਾਸੀ 621
ਮਿਕਮਾਸ਼ ਦੇ ਨਿਵਾਸੀ 122
ਬੈਤਏਲ ਅਤੇ ਅਈ ਦੇ ਨਿਵਾਸੀ 123
ਹੋਰ ਨੇਬੋ ਦੇ ਨਿਵਾਸੀ 52
ਕਿਸੇ ਹੋਰ ਏਲਾਮ ਦੇ ਨਿਵਾਸੀ 1,254
ਹਰੀਮ ਦੇ ਨਿਵਾਸੀ 320
ਯਰੀਹੋ ਦੇ ਨਿਵਾਸੀ 345
ਲੋਦ ਹਦੀਦ ਅਤੇ ਓਨੋ ਦੇ ਨਿਵਾਸੀ ਲੋਕ 721
ਸੇਨਾਹ ਦੇ ਨਿਵਾਸੀ 3,930 ਸਨ।
ਜਾਜਕ ਵਿੱਚੋਂ:
ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 973
ਇਮੇਰ ਦੀ ਸੰਤਾਨ 1,052
ਪਸ਼ਹੂਰ ਦੀ ਸੰਤਾਨ 1,247
ਹਰੀਮ ਦੀ ਸੰਤਾਨ 1,017
ਲੇਵੀ ਇਹ ਸਨ:
ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ 74
ਸੰਗੀਤਕਾਰ:
ਆਸਾਫ਼ ਦੀ ਸੰਤਾਨ 148
ਭਵਨ ਦੇ ਦਰਬਾਨ:
ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 138
ਭਵਨ ਦੇ ਸੇਵਕ:
ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,
ਕੇਰੋਸ, ਸਿਯਾ, ਪਦੋਨ,
ਲੇਬਾਨਾਹ, ਹਾਗਾਬਾਹ, ਸ਼ਲਮਈ,
ਹਨਾਨ, ਗਿੱਦਲ, ਗਾਹਾਰ,
ਰਆਯਾਹ, ਰੇਜ਼ੀਨ, ਨਕੋਦਾ,
ਗੱਜ਼ਾਮ, ਉਜ਼ਾ, ਪਾਸੇਹ,
ਬੇਸਈ, ਮਊਨੀਮ, ਨੇਫਿਸਿਮ,
ਬਕਬੁਕ, ਹਕੂਫਾ, ਹਰਹੂਰ,
ਬਾਜ਼ਲੁਥ, ਮੇਹਿਦਾ, ਹਰਸ਼ਾ,
ਬਰਕੋਸ, ਸੀਸਰਾ ਅਤੇ ਤੇਮਾਹ,
ਨਜ਼ੀਯਾਹ ਅਤੇ ਹਾਤਿਫਾ,
ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ:
ਸੋਤਾਈ, ਸੋਫਰਥ, ਪੇਰਿਦਾ,
ਯਾਲਾ, ਦਰਕੋਨ, ਗਿੱਦਲ,
ਸ਼ਫਾਟਯਾਹ, ਹਾਤੀਲ,
ਪੋਕਰਥ-ਹੱਸਬਾਇਮ ਅਤੇ ਆਮੋਨ
ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।
ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦਾਨ ਅਤੇ ਇਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:
ਦਲਾਯਾਹ, ਤੋਬਿਆਹ, ਨਕੋਦਾ 642 ਸੰਤਾਨ ਸਨ।
ਜਾਜਕਾਂ ਵਿੱਚੋਂ:
ਹੋਬਯਾਹ, ਹਕੋਜ਼ ਅਤੇ ਬਾਰਜ਼ਿੱਲਈ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।
ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ। ਰਾਜਪਾਲ ਨੇ ਇਸ ਲਈ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।
ਸਾਰੀ ਸਭਾ ਮਿਲ ਕੇ 42,360 ਸੀ। ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਉਨ੍ਹਾਂ ਕੋਲ 245 ਮਰਦ ਅਤੇ ਔਰਤਾਂ ਗਾਇਕ ਵੀ ਸਨ।1 ਉਹਨਾਂ ਦੇ 736 ਘੋੜੇ, 245 ਖੱਚਰਾਂ, ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।
ਉਹਨਾਂ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ। ਹਾਕਮ ਨੇ ਇੱਕ ਹਜ਼ਾਰ ਦਰਮ2 ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ। ਪਰਿਵਾਰਾਂ ਦੇ ਕੁਝ ਮੁਖੀਆਂ ਨੇ ਇਸ ਕੰਮ ਲਈ ਵੀਹ ਹਜ਼ਾਰ ਦਰਮ3 ਸੋਨਾ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ4 ਚਾਂਦੀ ਖਜ਼ਾਨੇ ਵਿੱਚ ਦਿੱਤੀ। ਬਾਕੀ ਦੇ ਲੋਕਾਂ ਦੁਆਰਾ ਦਿੱਤਾ ਗਿਆ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਨੇਹ ਚਾਂਦੀ5 ਅਤੇ ਜਾਜਕਾਂ ਲਈ ਸਤਾਹਠ ਪੁਸ਼ਾਕਾਂ ਸਨ।
ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ, ਕੁਝ ਲੋਕਾਂ ਅਤੇ ਬਾਕੀ ਇਸਰਾਏਲੀਆਂ ਸਮੇਤ, ਆਪੋ-ਆਪਣੇ ਨਗਰਾਂ ਵਿੱਚ ਵੱਸ ਗਏ।
ਅਜ਼ਰਾ ਨੇ ਬਿਵਸਥਾ ਪੜ੍ਹੀ
ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।
Source notes (5)
- Footnote ਏਜ਼ 2:66
- Footnote ਇੱਕ ਹਜ਼ਾਰ ਦਰਮ ਲਗਭਗ 8.4 ਕਿਲੋਗ੍ਰਾਮ
- Footnote ਵੀਹ ਹਜ਼ਾਰ ਦਰਮ ਲਗਭਗ 170 ਕਿਲੋਗ੍ਰਾਮ
- Footnote ਦੋ ਹਜ਼ਾਰ ਦੋ ਸੌ ਮਾਨੇਹ ਲਗਭਗ 1,200 ਕਿਲੋਗ੍ਰਾਮ
- Footnote 170 ਕਿਲੋਗ੍ਰਾਮ ਸੋਨਾ, 11 ਸੌ ਕਿਲੋਗ੍ਰਾਮ ਚਾਂਦੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.