Biblica® Open Punjabi Contemporary Version 2025
ਨਹਮਯਾਹ 10
ਜਿਨ੍ਹਾਂ ਨੇ ਇਸ ਉੱਤੇ ਮੋਹਰ ਲਗਾਈ ਉਹ ਸਨ:
ਹਾਕਮ:
ਹਕਲਯਾਹ ਦਾ ਪੁੱਤਰ ਨਹਮਯਾਹ।
ਸਿਦਕੀਯਾਹ, ਸਰਾਯਾਹ, ਅਜ਼ਰਯਾਹ, ਯਿਰਮਿਯਾਹ,
ਪਸ਼ਹੂਰ, ਅਮਰਯਾਹ, ਮਲਕੀਯਾਹ,
ਹਤੂਸ਼, ਸ਼ਬਨਯਾਹ ਅਤੇ ਮੱਲੂਕ,
ਹਰੀਮ, ਮਰੇਮੋਥ, ਓਬਦਯਾਹ,
ਦਾਨੀਏਲ, ਗਿਨਥੋਨ, ਬਾਰੂਕ,
ਮਸ਼ੁੱਲਾਮ, ਅਬੀਯਾਹ, ਮਿਯਾਮੀਨ,
ਮਅਜ਼ਯਾਹ, ਬਿਲਗਈ ਅਤੇ ਸ਼ਮਅਯਾਹ।
ਇਹ ਜਾਜਕ ਸਨ।
ਲੇਵੀ:
ਅਜ਼ਨਯਾਹ ਦਾ ਪੁੱਤਰ ਯੇਸ਼ੂਆ, ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿੰਨੂਈ, ਕਦਮੀਏਲ,
ਅਤੇ ਉਹਨਾਂ ਦੇ ਸਾਥੀ: ਸ਼ਬਨਯਾਹ,
ਹੋਦੀਯਾਹ, ਕੇਲੀਤਾ, ਪਲਯਾਹ, ਹਨਾਨ,
ਮੀਕਾ, ਰਹੋਬ, ਹਸ਼ਬਯਾਹ,
ਜ਼ੱਕੂਰ, ਸ਼ੇਰੇਬਯਾਹ, ਸ਼ਬਨਯਾਹ,
ਹੋਦੀਯਾਹ, ਬਾਨੀ ਅਤੇ ਬੇਨੀਨੂ।
ਲੋਕਾਂ ਦੇ ਆਗੂ: ਪਾਰੋਸ਼, ਪਹਥ-ਮੋਆਬ, ਏਲਾਮ, ਜ਼ੱਤੂ, ਬਾਨੀ,
ਬੁੰਨੀ, ਅਜ਼ਗਾਦ, ਬੇਬਾਈ,
ਅਦੋਨੀਯਾਹ, ਬਿਗਵਈ, ਅਦੀਨ,
ਅਟੇਰ, ਹਿਜ਼ਕੀਯਾਹ, ਅੱਜ਼ੂਰ,
ਹੋਦੀਯਾਹ, ਹਾਸ਼ੂਮ, ਬੇਜ਼ਈ,
ਹਾਰੀਫ, ਅਨਾਥੋਥ, ਨਬਈ,
ਮਗਪੀਅਸ਼, ਮਸ਼ੁੱਲਾਮ, ਹੇਜ਼ੀਰ,
ਮਸ਼ੇਜ਼ਬੇਲ, ਸਾਦੋਕ, ਯੱਦੂਆ,
ਪਲਟਯਾਹ, ਹਨਾਨ, ਅਨਾਯਾਹ,
ਹੋਸ਼ੇਆ, ਹਨਨਯਾਹ, ਹਸ਼ੂਬ,
ਹੱਲੋਹੇਸ਼, ਪਿਲਹਾ, ਸ਼ੋਬੇਕ,
ਰਹੂਮ, ਹਸ਼ਬਨਾਹ, ਮਾਸੇਯਾਹ,
ਅਹੀਯਾਹ, ਹਨਾਨ, ਅਨਾਨ,
ਮੱਲੂਕ, ਹਰੀਮ ਅਤੇ ਬਾਆਨਾਹ।
“ਬਾਕੀ ਲੋਕ ਅਰਥਾਤ ਜਾਜਕ, ਲੇਵੀ, ਦਰਬਾਨ, ਗਾਇਕ ਅਤੇ ਨਥੀਨੀਮ (ਭਵਨ ਦੇ ਸੇਵਕ) ਅਤੇ ਸਾਰੇ ਜਿਹੜੇ ਦੇਸ਼ਾਂ ਦੀਆਂ ਕੌਮਾਂ ਵਿੱਚੋਂ ਪਰਮੇਸ਼ਵਰ ਦੀ ਬਿਵਸਥਾ ਮੰਨਣ ਲਈ ਅਲੱਗ ਹੋ ਗਏ ਸਨ, ਉਹਨਾਂ ਸਾਰਿਆਂ ਨੇ ਆਪਣੀਆਂ ਪਤਨੀਆਂ ਅਤੇ ਉਹਨਾਂ ਪੁੱਤਰਾਂ ਅਤੇ ਧੀਆਂ ਸਮੇਤ ਜੋ ਸਿਆਣੇ ਅਤੇ ਸਮਝਦਾਰ ਸਨ। ਆਪਣੇ ਇਸਰਾਏਲੀ ਭਰਾਵਾਂ ਨਾਲ ਮਿਲ ਕੇ ਇਸ ਸਹੁੰ ਅਤੇ ਇਸ ਸਰਾਪ ਨਾਲ ਆਪਣੇ ਆਪ ਨੂੰ ਬੰਨ੍ਹਿਆ ਕਿ ਅਸੀਂ ਪਰਮੇਸ਼ਵਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ, ਜਿਹੜੀ ਪਰਮੇਸ਼ਵਰ ਦੇ ਦਾਸ ਮੋਸ਼ੇਹ ਦੇ ਰਾਹੀਂ ਦਿੱਤੀ ਗਈ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ, ਨਿਯਮਾਂ ਅਤੇ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ।
“ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੀਆਂ ਧੀਆਂ ਦਾ ਵਿਆਹ ਸਾਡੇ ਆਲੇ-ਦੁਆਲੇ ਦੇ ਲੋਕਾਂ ਨਾਲ ਨਹੀਂ ਕਰਾਂਗੇ ਜਾਂ ਆਪਣੇ ਪੁੱਤਰਾਂ ਲਈ ਉਹਨਾਂ ਦੀਆਂ ਧੀਆਂ ਨਹੀਂ ਲਵਾਂਗੇ।
“ਜਦੋਂ ਗੁਆਂਢੀ ਲੋਕ ਸਬਤ ਦੇ ਦਿਨ1 ਵੇਚਣ ਲਈ ਵਪਾਰ ਜਾਂ ਅਨਾਜ ਲਿਆਉਂਦੇ ਹਨ, ਤਾਂ ਅਸੀਂ ਉਹਨਾਂ ਤੋਂ ਸਬਤ ਦੇ ਦਿਨ ਜਾਂ ਕਿਸੇ ਪਵਿੱਤਰ ਦਿਨ ਨਹੀਂ ਖਰੀਦਾਂਗੇ। ਹਰ ਸੱਤਵੇਂ ਸਾਲ ਅਸੀਂ ਜ਼ਮੀਨ ਦਾ ਕੰਮ ਕਰਨਾ ਛੱਡ ਦੇਵਾਂਗੇ ਅਤੇ ਸਾਰੇ ਕਰਜ਼ੇ ਰੱਦ ਕਰ ਦੇਵਾਂਗੇ।
“ਅਸੀਂ ਆਪਣੇ ਪਰਮੇਸ਼ਵਰ ਦੇ ਘਰ ਦੀ ਸੇਵਾ ਲਈ ਹਰ ਸਾਲ ਇੱਕ ਤਿਹਾਈ ਸ਼ੈਕੇਲ2 ਦੇਣ ਦੇ ਹੁਕਮਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ: ਅਰਥਾਤ ਚੜ੍ਹਾਵੇ ਦੀ ਰੋਟੀ, ਅਤੇ ਰੋਜ਼ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ, ਸਬਤਾਂ, ਅਮੱਸਿਆ, ਠਹਿਰਾਏ ਹੋਏ ਪਰਬਾਂ ਦੀਆਂ ਬਲੀਆਂ ਅਤੇ ਹੋਰ ਪਵਿੱਤਰ ਭੇਟਾਂ ਅਤੇ ਪਾਪ ਬਲੀਆਂ3 ਲਈ, ਜਿਹੜੀਆਂ ਇਸਰਾਏਲ ਦੇ ਪ੍ਰਾਸਚਿਤ ਲਈ ਹਨ ਅਤੇ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ।
“ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਨੇ ਇਸ ਗੱਲ ਲਈ ਚਿੱਠੀਆਂ ਪਾਈਆਂ ਕਿ ਸਾਡੇ ਹਰੇਕ ਪਰਿਵਾਰ ਨੂੰ ਹਰ ਸਾਲ ਯਾਹਵੇਹ ਦੀ ਜਗਵੇਦੀ ਉੱਤੇ ਲੱਕੜੀ ਦੀ ਭੇਟ ਬਿਵਸਥਾ ਵਿੱਚ ਲਿਖੇ ਹੋਏ ਅਨੁਸਾਰ ਯਹੋਵਾਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਉੱਤੇ ਜਲਾਉਣ ਲਈ, ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਲਿਆਇਆ ਕਰਾਂਗੇ।
“ਅਸੀਂ ਆਪਣੀ ਭੂਮੀ ਦਾ ਪਹਿਲਾ ਫਲ ਅਤੇ ਸਾਰੇ ਰੁੱਖਾਂ ਦੇ ਪਹਿਲੇ ਫਲ ਹਰ ਸਾਲ ਯਾਹਵੇਹ ਦੇ ਭਵਨ ਵਿੱਚ ਲੈ ਆਵਾਂਗੇ।
“ਜਿਵੇਂ ਕਿ ਇਹ ਬਿਵਸਥਾ ਵਿੱਚ ਵੀ ਲਿਖਿਆ ਹੋਇਆ ਹੈ, ਅਸੀਂ ਆਪਣੇ ਪੁੱਤਰਾਂ ਅਤੇ ਸਾਡੇ ਡੰਗਰਾਂ ਦੇ ਪਹਿਲੌਠੇ, ਆਪਣੇ ਇੱਜੜ ਅਤੇ ਇੱਜੜ ਨੂੰ ਆਪਣੇ ਪਰਮੇਸ਼ਵਰ ਦੇ ਘਰ, ਉੱਥੇ ਸੇਵਾ ਕਰਨ ਵਾਲੇ ਜਾਜਕਾਂ ਕੋਲ ਲਿਆਵਾਂਗੇ।
“ਅਸੀਂ ਆਪਣਾ ਪਹਿਲਾ ਗੁੰਨ੍ਹਿਆ ਹੋਇਆ ਆਟਾ ਅਤੇ ਚੁੱਕਣ ਦੀਆਂ ਭੇਟਾਂ ਅਤੇ ਹਰ ਪ੍ਰਕਾਰ ਦੇ ਰੁੱਖਾਂ ਦਾ ਫਲ ਅਤੇ ਨਵੀਂ ਦਾਖ਼ਰਸ ਅਤੇ ਤੇਲ ਆਪਣੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਦੇ ਲਈ ਅਤੇ ਆਪਣੀ ਭੂਮੀ ਦੀ ਉਪਜ ਦਾ ਦਸਵੰਧ ਲੇਵੀਆਂ ਦੇ ਲਈ ਲਿਆਇਆ ਕਰਾਂਗੇ ਕਿਉਂਕਿ ਲੇਵੀ ਸਾਡੀ ਖੇਤੀ ਦੇ ਸਾਰੇ ਸ਼ਹਿਰਾਂ ਵਿੱਚੋਂ ਦਸਵੰਧ ਲੈਂਦੇ ਹਨ। ਹਾਰੋਨ ਦੇ ਉੱਤਰਾਧਿਕਾਰੀ ਇੱਕ ਜਾਜਕ ਨੇ ਲੇਵੀਆਂ ਦੇ ਨਾਲ ਜਦੋਂ ਉਹ ਦਸਵੰਧ ਪ੍ਰਾਪਤ ਕਰਦੇ ਹਨ, ਅਤੇ ਲੇਵੀਆਂ ਨੂੰ ਦਸਵੰਧ ਦਾ ਦਸਵਾਂ ਹਿੱਸਾ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ, ਖਜ਼ਾਨੇ ਦੇ ਭੰਡਾਰਾਂ ਵਿੱਚ ਲਿਆਉਣਾ ਚਾਹੀਦਾ ਹੈ। ਕਿਉਂਕਿ ਹਰੇਕ ਇਸਰਾਏਲੀ ਅਤੇ ਲੇਵੀ ਅੰਨ, ਨਵੀਂ ਦਾਖ਼ਰਸ, ਅਤੇ ਤੇਲ ਦੀ ਚੁੱਕਣ ਦੀਆਂ ਭੇਟਾਂ ਉਹਨਾਂ ਕੋਠੜੀਆਂ ਵਿੱਚ ਪਹੁੰਚਾਉਣ ਜਿੱਥੇ ਪਵਿੱਤਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਸਨ ਅਤੇ ਦਰਬਾਨ ਅਤੇ ਰਾਗੀ ਰਹਿੰਦੇ ਸਨ।
“ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਨੂੰ ਨਹੀਂ ਤਿਆਗਾਂਗੇ।”
Source notes (3)
- Footnote ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸੱਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
- Footnote ਇੱਕ ਤਿਹਾਈ ਸ਼ੈਕੇਲ ਲਗਭਗ 4 ਗ੍ਰਾਮ
- Footnote ਪਾਪ ਬਲੀਆਂ ਅਰਥਾਤ ਸ਼ੁੱਧੀਕਰਨ ਦੀਆ ਭੇਟਾਂ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.