Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 15

ਤਦ ਯਾਹਵੇਹ ਨੇ ਮੈਨੂੰ ਕਿਹਾ ਕਿ, “ਭਾਵੇਂ ਮੋਸ਼ੇਹ ਅਤੇ ਸਮੂਏਲ ਮੇਰੇ ਸਾਹਮਣੇ ਖੜੇ ਹੋਣ, ਮੇਰਾ ਦਿਲ ਇਨ੍ਹਾਂ ਲੋਕਾਂ ਵੱਲ ਨਹੀਂ ਜਾਵੇਗਾ। ਉਹਨਾਂ ਨੂੰ ਮੇਰੀ ਹਜ਼ੂਰੀ ਤੋਂ ਦੂਰ ਭੇਜ ਦਿਉ ਕਿ ਉਹ ਚਲੇ ਜਾਣ! ਅਤੇ ਜੇਕਰ ਉਹ ਤੁਹਾਨੂੰ ਪੁੱਛਣ, ‘ਅਸੀਂ ਕਿੱਥੇ ਜਾਵਾਂਗੇ?’ ਤਾਂ ਉਹਨਾਂ ਨੂੰ ਦੱਸੋ, ‘ਯਾਹਵੇਹ ਇਹ ਆਖਦਾ ਹੈ:

“ ‘ਜਿਹੜੇ ਮੌਤ ਦੇ ਲਈ, ਉਹ ਮੌਤ ਵੱਲ;

ਜਿਹੜੇ ਤਲਵਾਰ ਲਈ, ਉਹ ਤਲਵਾਰ ਵੱਲ;

ਜਿਹੜੇ ਕਾਲ ਲਈ, ਉਹ ਕਾਲ ਵੱਲ;

ਜਿਹੜੇ ਗ਼ੁਲਾਮੀ ਲਈ, ਉਹ ਗ਼ੁਲਾਮੀ ਵੱਲ।’ ”

ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ। ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤਰ ਮਨੱਸ਼ੇਹ ਨੇ ਜੋ ਯੇਰੂਸ਼ਲੇਮ ਵਿੱਚ ਕੀਤਾ, ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ।

“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ?

ਤੇਰੇ ਲਈ ਕੌਣ ਸੋਗ ਕਰੇਗਾ?

ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?

ਤੁਸੀਂ ਮੈਨੂੰ ਰੱਦ ਕਰ ਦਿੱਤਾ ਹੈ,”

ਯਾਹਵੇਹ ਇਹ ਆਖਦਾ ਹੈ।

“ਤੁਸੀਂ ਪਿੱਛੇ ਮੁੱੜ ਜਾਂਦੇ ਹੋ।

ਮੈਂ ਤੁਹਾਡੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ ਕਰ ਦਿਆਂਗਾ।

ਮੈਂ ਤੁਹਾਨੂੰ ਮਾਫ ਕਰ ਕੇ ਥੱਕ ਗਿਆ ਹਾਂ।

ਮੈਂ ਉਹਨਾਂ ਨੂੰ ਦੇਸ਼ ਦੇ ਸ਼ਹਿਰ ਦੇ ਦਰਵਾਜ਼ਿਆਂ ਤੇ

ਕਾਂਟੇ ਨਾਲ ਵਿੰਨ੍ਹ ਦਿਆਂਗਾ।

ਮੈਂ ਆਪਣੇ ਲੋਕਾਂ ਉੱਤੇ ਸੋਗ ਅਤੇ ਤਬਾਹੀ ਲਿਆਵਾਂਗਾ,

ਕਿਉਂ ਜੋ ਉਹਨਾਂ ਨੇ ਆਪਣੇ ਰਾਹ ਨਹੀਂ ਬਦਲੇ।

ਮੈਂ ਉਹਨਾਂ ਦੀਆਂ ਵਿਧਵਾਵਾਂ ਨੂੰ

ਸਮੁੰਦਰ ਦੀ ਰੇਤ ਨਾਲੋਂ ਵੀ ਵੱਧ ਕਰ ਦਿਆਂਗਾ।

ਦੁਪਹਿਰ ਵੇਲੇ ਮੈਂ ਉਹਨਾਂ ਦੇ ਜਵਾਨਾਂ ਦੀਆਂ ਮਾਵਾਂ ਦੇ ਵਿਰੁੱਧ

ਇੱਕ ਵਿਨਾਸ਼ਕਾਰੀ ਲਿਆਵਾਂਗਾ।

ਅਚਾਨਕ ਮੈਂ ਉਹਨਾਂ ਉੱਤੇ

ਕਸ਼ਟ ਅਤੇ ਦਹਿਸ਼ਤ ਲਿਆਵਾਂਗਾ।

ਸੱਤ ਬੱਚਿਆਂ ਦੀ ਮਾਂ ਬੇਹੋਸ਼ ਹੋ ਜਾਵੇਗੀ

ਅਤੇ ਆਖਰੀ ਸਾਹ ਲਵੇਗੀ।

ਉਸ ਦਾ ਸੂਰਜ ਡੁੱਬ ਜਾਵੇਗਾ ਜਦੋਂ ਅਜੇ ਦਿਨ ਹੀ ਹੋਵੇਗਾ।

ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਵੇਗੀ।

ਮੈਂ ਬਚੇ ਹੋਏ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਅੱਗੇ ਸੁੱਟ ਦਿਆਂਗਾ,”

ਯਾਹਵੇਹ ਇਹ ਆਖਦਾ ਹੈ।

ਹਾਏ ਮੇਰੀ ਮਾਂ, ਤੂੰ ਮੈਨੂੰ ਜਨਮ ਦਿੱਤਾ,

ਇੱਕ ਆਦਮੀ ਜਿਸ ਦੇ ਨਾਲ ਸਾਰੀ ਧਰਤੀ ਸੰਘਰਸ਼ ਕਰਨ ਦੀ ਹੈ!

ਨਾ ਮੈਂ ਉਧਾਰ ਦਿੱਤਾ ਹੈ, ਨਾ ਉਧਾਰ ਲਿਆ ਹੈ,

ਤਾਂ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।

ਯਾਹਵੇਹ ਨੇ ਕਿਹਾ,

“ਯਕੀਨਨ ਮੈਂ ਤੁਹਾਨੂੰ ਇੱਕ ਚੰਗੇ ਮਕਸਦ ਲਈ ਬਚਾਵਾਂਗਾ;

ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ

ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ।

“ਕੀ ਕੋਈ ਲੋਹੇ ਨੂੰ, ਹਾਂ,

ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?

“ਤੁਹਾਡੀ ਦੌਲਤ ਅਤੇ ਤੁਹਾਡੇ ਖ਼ਜ਼ਾਨੇ

ਮੈਂ ਤੁਹਾਡੇ ਸਾਰੇ ਦੇਸ਼ ਵਿੱਚ

ਤੁਹਾਡੇ ਸਾਰੇ ਪਾਪਾਂ ਦੇ ਕਾਰਨ,

ਬਿਨਾਂ ਕਿਸੇ ਕੀਮਤ ਦੇ ਲੁੱਟ ਦੇ ਦਿਆਂਗਾ।

ਮੈਂ ਤੈਨੂੰ ਤੇਰੇ ਦੁਸ਼ਮਣਾਂ ਦਾ ਗ਼ੁਲਾਮ ਬਣਾਵਾਂਗਾ

ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ,

ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ

ਜੋ ਤੁਹਾਡੇ ਉੱਤੇ ਮੱਚੇਗੀ।”

ਹੇ ਯਾਹਵੇਹ, ਤੂੰ ਸਮਝ;

ਮੈਨੂੰ ਯਾਦ ਰੱਖ ਅਤੇ ਮੇਰੀ ਦੇਖਭਾਲ ਕਰ।

ਮੇਰੇ ਸਤਾਉਣ ਵਾਲਿਆਂ ਤੋਂ ਬਦਲਾ ਲੈ।

ਆਪਣੇ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ,

ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।

ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ;

ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ,

ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ,

ਹੇ ਸਰਬਸ਼ਕਤੀਮਾਨ ਪਰਮੇਸ਼ਵਰ।

ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ,

ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ।

ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ,

ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।

ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈ

ਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ?

ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ,

ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।

ਇਸ ਲਈ ਯਾਹਵੇਹ ਇਹ ਆਖਦਾ ਹੈ:

“ਜੇ ਤੂੰ ਤੋਬਾ ਕਰੇ, ਤਾਂ ਮੈਂ ਤੈਨੂੰ ਬਹਾਲ ਕਰਾਂਗਾ

ਤਾਂ ਜੋ ਤੂੰ ਮੇਰੀ ਸੇਵਾ ਕਰ ਸਕੇ;

ਜੇ ਤੂੰ ਅਯੋਗ ਸ਼ਬਦ ਨਾ ਵਰਤ ਕੇ, ਯੋਗ ਸ਼ਬਦ ਵਰਤੇ

ਤਾਂ ਤੂੰ ਮੇਰਾ ਬੋਲਣ ਵਾਲਾ ਹੋਵੇਗਾ।

ਇਹ ਲੋਕ ਤੁਹਾਡੇ ਵੱਲ ਮੁੜਨ,

ਪਰ ਤੁਸੀਂ ਉਹਨਾਂ ਵੱਲ ਨਾ ਮੁੜੋ।

ਮੈਂ ਤੈਨੂੰ ਇਹ ਲੋਕਾਂ ਲਈ ਇੱਕ ਕੰਧ ਬਣਾਵਾਂਗਾ,

ਪਿੱਤਲ ਦੀ ਇੱਕ ਕਿਲ੍ਹੇ ਵਾਲੀ ਕੰਧ;

ਉਹ ਤੁਹਾਡੇ ਨਾਲ ਲੜਨਗੇ

ਪਰ ਤੁਹਾਡੇ ਤੇ ਕਾਬੂ ਨਹੀਂ ਪਾਉਣਗੇ,

ਕਿਉਂਕਿ ਮੈਂ ਤੁਹਾਨੂੰ ਛੁਡਾਉਣ ਅਤੇ ਬਚਾਉਣ ਲਈ ਤੁਹਾਡੇ ਨਾਲ ਹਾਂ,”

ਯਾਹਵੇਹ ਦਾ ਇਹ ਐਲਾਨ ਹੈ।

“ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਬਚਾਵਾਂਗਾ

ਅਤੇ ਜ਼ਾਲਮਾਂ ਦੇ ਹੱਥੋਂ ਤੈਨੂੰ ਛੁਡਾਵਾਂਗਾ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.