Biblica® Open Punjabi Contemporary Version 2025
ਯਿਰਮਿਯਾਹ 13
ਇੱਕ ਸੂਤੀ ਕਮਰ ਕੱਸ
ਯਾਹਵੇਹ ਨੇ ਮੈਨੂੰ ਕਿਹਾ, “ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਪਾਣੀ ਵਿੱਚ ਨਾ ਭੇਵੀਂ ਨਾ।” ਇਸ ਲਈ ਮੈਂ ਇੱਕ ਕਮਰ ਕੱਸਾ ਮੁੱਲ ਲਿਆ ਜਿਵੇਂ ਕਿ ਯਾਹਵੇਹ ਨੇ ਨਿਰਦੇਸ਼ ਦਿੱਤਾ ਅਤੇ ਇਸਨੂੰ ਆਪਣੀ ਕਮਰ ਦੇ ਦੁਆਲੇ ਪਾ ਲਿਆ ਹੈ।
ਫਿਰ ਮੇਰੇ ਕੋਲ ਦੂਸਰੀ ਵਾਰ ਯਾਹਵੇਹ ਦਾ ਬਚਨ ਆਇਆ: “ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਸ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ।” ਇਸ ਲਈ ਮੈਂ ਜਾ ਕੇ ਇਸ ਨੂੰ ਫ਼ਰਾਤ ਕੋਲ ਛੁਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੈਨੂੰ ਹੁਕਮ ਦਿੱਤਾ ਸੀ।
ਕਈ ਦਿਨਾਂ ਬਾਅਦ ਯਾਹਵੇਹ ਨੇ ਮੈਨੂੰ ਕਿਹਾ, “ਹੁਣ ਫ਼ਰਾਤ ਜਾ ਅਤੇ ਉਸ ਕਮਰ ਕੱਸੇ ਲੈ ਜੋ ਮੈਂ ਤੈਨੂੰ ਉੱਥੇ ਲੁਕਾਉਣ ਲਈ ਕਿਹਾ ਸੀ।” ਇਸ ਲਈ ਮੈਂ ਫ਼ਰਾਤ ਨੂੰ ਗਿਆ ਅਤੇ ਕਮਰ ਕੱਸ ਪੁੱਟ ਕੇ ਉਸ ਥਾਂ ਤੋਂ ਲੈ ਗਿਆ ਜਿੱਥੇ ਮੈਂ ਇਸਨੂੰ ਲੁਕਾਇਆ ਸੀ, ਪਰ ਹੁਣ ਉਹ ਬਰਬਾਦ ਅਤੇ ਪੂਰੀ ਤਰ੍ਹਾਂ ਬੇਕਾਰ ਸੀ।
ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਯਹੂਦਾਹ ਦੇ ਹੰਕਾਰ ਅਤੇ ਯੇਰੂਸ਼ਲੇਮ ਦੇ ਮਹਾਨ ਹੰਕਾਰ ਨੂੰ ਤਬਾਹ ਕਰ ਦਿਆਂਗਾ। ਇਹ ਦੁਸ਼ਟ ਲੋਕ, ਜੋ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ, ਜੋ ਆਪਣੇ ਮਨ ਦੀ ਜ਼ਿੱਦ ਦੇ ਪਿੱਛੇ ਚੱਲਦੇ ਹਨ ਅਤੇ ਦੂਸਰੇ ਦੇਵਤਿਆਂ ਦੀ ਸੇਵਾ ਕਰਨ ਅਤੇ ਉਹਨਾਂ ਦੀ ਪੂਜਾ ਕਰਨ ਲਈ ਜਾਂਦੇ ਹਨ, ਇਸ ਕਮਰ ਕੱਸ ਵਰਗੇ ਹੋਣਗੇ, ਜੋ ਬਿਲਕੁਲ ਵਿਅਰਥ ਹੈ! ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਉਸੇ ਤਰ੍ਹਾਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬੱਝੇ ਰਹਿਣ, ਯਾਹਵੇਹ ਦਾ ਵਾਕ ਹੈ, ਕਿ ਉਹ ਮੇਰੇ ਲਈ ਲੋਕ, ਨਾਮ, ਉਸਤਤ ਅਤੇ ਆਦਰ ਹੋਣ ਪਰ ਉਹਨਾਂ ਨੇ ਨਾ ਮੰਨਿਆ।’
ਮਸ਼ਕਾਂ
“ਉਹਨਾਂ ਨੂੰ ਆਖ: ‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਹੋਣੀ ਚਾਹੀਦੀ ਹੈ।’ ਅਤੇ ਜੇਕਰ ਉਹ ਤੁਹਾਨੂੰ ਆਖਣ, ‘ਕੀ ਅਸੀਂ ਨਹੀਂ ਜਾਣਦੇ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਜਾਣੀ ਚਾਹੀਦੀ ਹੈ।’ ਤਦ ਉਹਨਾਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਵੀਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯੇਰੂਸ਼ਲੇਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ। ਮੈਂ ਉਹਨਾਂ ਨੂੰ ਇੱਕ-ਦੂਜੇ ਦੇ ਵਿਰੁੱਧ ਤੋੜ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਾਹਵੇਹ ਦਾ ਵਾਕ ਹੈ, ਉਹਨਾਂ ਨੂੰ ਤਬਾਹ ਕਰਨ ਵੇਲੇ, ਮੈਨੂੰ ਉਹਨਾਂ ਲਈ ਨਾ ਤਾਂ ਰਹਿਮ ਆਵੇਗਾ ਅਤੇ ਨਾ ਹੀ ਤਰਸ ਆਵੇਗਾ।’ ”
ਬੰਦੀ ਦੀ ਧਮਕੀ
ਸੁਣੋ ਅਤੇ ਧਿਆਨ ਦਿਓ,
ਹੰਕਾਰ ਨਾ ਕਰੋ,
ਕਿਉਂਕਿ ਯਾਹਵੇਹ ਨੇ ਬੋਲਿਆ ਹੈ।
ਯਾਹਵੇਹ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ,
ਇਸ ਤੋਂ ਪਹਿਲਾਂ ਕਿ ਉਹ ਹਨੇਰਾ ਲਿਆਵੇ,
ਇਸ ਤੋਂ ਪਹਿਲਾਂ ਕਿ ਤੁਹਾਡੇ ਪੈਰਾਂ ਨੂੰ ਠੋਕਰ ਲੱਗੇ,
ਘੁਸਪੈਠ ਦੇ ਪਹਾੜ ਉੱਤੇ,
ਜਦੋਂ ਤੁਸੀਂ ਰੋਸ਼ਨੀ ਦੀ ਉਡੀਕ ਕਰਦੇ ਹੋ,
ਉਹ ਉਸ ਨੂੰ ਹਨੇਰੇ ਨਾਲ ਬਦਲ ਦੇਵੇ,
ਅਤੇ ਉਸ ਨੂੰ ਮੌਤ ਦਾ ਪਰਛਾਵਾਂ ਬਣਾ ਦੇਵੇ।
ਜੇ ਤੁਸੀਂ ਨਾ ਸੁਣੋ,
ਮੈਂ ਤੇਰੇ ਹੰਕਾਰ ਦੇ ਕਾਰਨ
ਗੁਪਤ ਵਿੱਚ ਰੋਵਾਂਗਾ।
ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ,
ਹੰਝੂਆਂ ਨਾਲ ਭਰ ਜਾਣਗੀਆਂ,
ਕਿਉਂਕਿ ਯਾਹਵੇਹ ਦਾ ਇੱਜੜ ਬੰਦੀ ਬਣਾ ਲਿਆ ਜਾਵੇਗਾ।
ਰਾਜਾ ਅਤੇ ਰਾਣੀ ਨੂੰ ਆਖ,
“ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ
ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ
ਤੁਹਾਡੇ ਸਿਰਾਂ ਤੋਂ ਡਿੱਗ ਜਾਣਗੇ।”
ਨੇਗੇਵ ਦੇ ਸ਼ਹਿਰ ਬੰਦ ਕਰ ਦਿੱਤੇ ਜਾਣਗੇ,
ਅਤੇ ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੋਵੇਗਾ।
ਸਾਰੇ ਯਹੂਦਾਹ ਨੂੰ ਗ਼ੁਲਾਮੀ ਵਿੱਚ ਲੈ ਜਾਇਆ ਜਾਵੇਗਾ,
ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ।
ਉੱਪਰ ਵੱਲ ਵੇਖੋ ਅਤੇ
ਉਹਨਾਂ ਨੂੰ ਦੇਖੋ ਜਿਹੜੇ ਉੱਤਰ ਤੋਂ ਆ ਰਹੇ ਹਨ।
ਉਹ ਇੱਜੜ ਕਿੱਥੇ ਹੈ ਜੋ ਤੁਹਾਨੂੰ ਸੌਂਪਿਆ ਗਿਆ ਸੀ,
ਉਹ ਭੇਡਾਂ ਜਿਨ੍ਹਾਂ ਉੱਤੇ ਤੁਸੀਂ ਸ਼ੇਖੀ ਮਾਰਦੇ ਸੀ?
ਤੁਸੀਂ ਕੀ ਕਹੋਗੇ ਜਦੋਂ ਯਾਹਵੇਹ ਤੁਹਾਡੇ ਉੱਤੇ ਬਿਰਾਜਮਾਨ ਹੋਵੇਗਾ
ਜਿਨ੍ਹਾਂ ਨੂੰ ਤੁਸੀਂ ਆਪਣੇ ਖਾਸ ਸਹਿਯੋਗੀ ਹੋਣ ਲਈ ਬੀਜਿਆਂ?
ਕੀ ਤੈਨੂੰ ਪੀੜਾਂ ਨਾ ਲੱਗਣਗੀਆਂ?
ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?
ਅਤੇ ਜੇ ਤੁਸੀਂ ਆਪਣੇ ਆਪ ਨੂੰ ਪੁੱਛੋ,
“ਮੇਰੇ ਨਾਲ ਅਜਿਹਾ ਕਿਉਂ ਹੋਇਆ?”
ਇਹ ਤੁਹਾਡੇ ਬਹੁਤ ਸਾਰੇ ਪਾਪਾਂ ਦੇ ਕਾਰਨ ਹੈ
ਕਿ ਤੁਹਾਡੀਆਂ ਘੱਗਰਿਆਂ ਪਾੜੀਆਂ ਗਈਆਂ ਹਨ
ਅਤੇ ਤੁਹਾਡੇ ਸਰੀਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ।
ਕੀ ਕੋਈ ਕੂਸ਼ੀ ਆਪਣੀ ਚਮੜੀ
ਜਾਂ ਚੀਤੇ ਦੇ ਚਟਾਕ ਬਦਲ ਸਕਦਾ ਹੈ?
ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈ,
ਜਿਸ ਨੇ ਬੁਰਿਆਈ ਸਿੱਖੀ ਹੋਈ ਹੈ।
ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ,
ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।
ਇਹ ਤੁਹਾਡਾ ਗੁਣ ਹੈ,
ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ,
ਯਾਹਵੇਹ ਦਾ ਵਾਕ ਹੈ,
ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।
ਮੈਂ ਤੇਰੇ ਮੂੰਹ ਉੱਤੇ ਤੇਰੀਆਂ ਲਕੀਰਾਂ ਪੁੱਟਾਂਗਾ
ਤਾਂ ਜੋ ਤੇਰੀ ਲਾਜ ਦਿਖਾਈ ਦੇਵੇ,
ਤੇਰਾ ਵਿਭਚਾਰ ਅਤੇ ਕਾਮਨਾਤਮਕ ਗੁਆਂਢੀਆਂ,
ਤੇਰੀ ਬੇਸ਼ਰਮ ਵੇਸਵਾਗਮਨੀ!
ਮੈਂ ਪਹਾੜੀਆਂ ਅਤੇ ਖੇਤਾਂ
ਵਿੱਚ ਤੇਰੇ ਘਿਣਾਉਣੇ ਕੰਮ ਵੇਖੇ ਹਨ।
ਹੇ ਯੇਰੂਸ਼ਲੇਮ, ਤੇਰੇ ਉੱਤੇ ਹਾਏ!
ਤੁਸੀਂ ਕਦੋਂ ਤੱਕ ਅਸ਼ੁੱਧ ਰਹੋਗੇ?”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.