Biblica® Open Punjabi Contemporary Version 2025
ਹੋਸ਼ੇਆ 14
ਬਰਕਤ ਲਿਆਉਣ ਲਈ ਤੋਬਾ
ਇਸਰਾਏਲ, ਆਪਣੇ ਯਾਹਵੇਹ ਵੱਲ ਮੁੜੋ।
ਤੁਹਾਡੇ ਪਾਪ ਤੁਹਾਡੇ ਡਿੱਗਣ ਦਾ ਕਾਰਨ ਹੋਵੇਗਾ!
ਆਪਣੇ ਨਾਲ ਸ਼ਬਦ ਲਓ
ਅਤੇ ਯਾਹਵੇਹ ਵੱਲ ਵਾਪਸ ਜਾਓ।
ਉਸ ਨੂੰ ਆਖ:
“ਸਾਡੇ ਸਾਰੇ ਪਾਪ ਮਾਫ਼ ਕਰ
ਅਤੇ ਸਾਨੂੰ ਕਿਰਪਾ ਨਾਲ ਕਬੂਲ ਕਰ,
ਤਾਂ ਜੋ ਅਸੀਂ ਆਪਣੇ ਬੁੱਲ੍ਹਾਂ ਦਾ ਫਲ ਭੇਟ ਕਰੀਏ।
ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ।
ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ।
ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’
ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ,
ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”
“ਮੈਂ ਉਨ੍ਹਾਂ ਦੀ ਭਟਕਣਾ ਨੂੰ ਠੀਕ ਕਰਾਂਗਾ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਾਂਗਾ,
ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਦੂਰ ਹੋ ਗਿਆ ਹੈ।
ਮੈਂ ਇਸਰਾਏਲ ਲਈ ਤ੍ਰੇਲ ਵਰਗਾ ਹੋਵਾਂਗਾ।
ਉਹ ਸੋਸਨ ਵਾਂਗ ਖਿੜੇਗਾ।
ਲਬਾਨੋਨ ਦੇ ਦਿਆਰ ਵਾਂਗ
ਉਹ ਆਪਣੀਆਂ ਜੜ੍ਹਾਂ ਨੂੰ ਹੇਠਾਂ ਸੁੱਟੇਗਾ।
ਉਸ ਦੀਆਂ ਟਹਿਣੀਆਂ ਵਧਣਗੀਆਂ।
ਉਹ ਦੀ ਸ਼ਾਨ ਜ਼ੈਤੂਨ ਦੇ ਬਿਰਛ ਵਰਗੀ ਹੋਵੇਗੀ,
ਉਸਦੀ ਖੁਸ਼ਬੂ ਲਬਾਨੋਨ ਦੇ ਦਿਆਰ ਵਰਗੀ ਹੈ।
ਲੋਕ ਫੇਰ ਉਸ ਦੀ ਛਾਂ ਵਿੱਚ ਵੱਸਣਗੇ।
ਉਹ ਦਾਣੇ ਵਾਂਗ ਉੱਗਣਗੇ,
ਉਹ ਵੇਲ ਵਾਂਗ ਖਿੜਨਗੇ,
ਇਸਰਾਏਲ ਦੀ ਪ੍ਰਸਿੱਧੀ ਲਬਾਨੋਨ ਦੀ ਮੈ ਵਰਗੀ ਹੋਵੇਗੀ।
ਇਫ਼ਰਾਈਮ, ਮੂਰਤੀਆਂ ਨਾਲ ਹੋਰ ਕੀ ਲੈਣਾ ਹੈ?
ਮੈਂ ਉਸਨੂੰ ਉੱਤਰ ਦਿਆਂਗਾ ਅਤੇ ਉਸਦੀ ਦੇਖਭਾਲ ਕਰਾਂਗਾ।
ਮੈਂ ਇੱਕ ਵਧਦੇ ਫੁੱਲ ਵਰਗਾ ਹਾਂ;
ਤੇਰਾ ਫਲ ਮੇਰੇ ਵੱਲੋਂ ਆਉਂਦਾ ਹੈ।”
ਬੁੱਧਵਾਨ ਕੌਣ ਹੈ? ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਕਰਵਾਇਆ ਜਾਵੇ।
ਸਮਝਦਾਰ ਕੌਣ ਹੈ? ਉਨ੍ਹਾਂ ਨੂੰ ਸਮਝਣ ਦਿਓ।
ਯਾਹਵੇਹ ਦੇ ਮਾਰਗ ਸਹੀ ਹਨ;
ਧਰਮੀ ਉਨ੍ਹਾਂ ਵਿੱਚ ਚੱਲਦੇ ਹਨ,
ਪਰ ਬਾਗੀ ਉਨ੍ਹਾਂ ਵਿੱਚ ਠੋਕਰ ਖਾਂਦੇ ਹਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.