Skip to content
BibleKenya

Biblica® Open Punjabi Contemporary Version 2025

ਹੋਸ਼ੇਆ 12

ਇਫ਼ਰਾਈਮ ਹਵਾ ਨੂੰ ਆਪਣਾ ਭੋਜਨ ਬਣਾਉਂਦਾ ਹੈ;

ਉਹ ਸਾਰਾ ਦਿਨ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ

ਅਤੇ ਝੂਠ ਅਤੇ ਹਿੰਸਾ ਨੂੰ ਵਧਾਉਂਦਾ ਹੈ।

ਉਸ ਨੇ ਅੱਸ਼ੂਰ ਨਾਲ ਇੱਕ ਸੰਧੀ ਕੀਤੀ

ਅਤੇ ਮਿਸਰ ਨੂੰ ਜ਼ੈਤੂਨ ਦਾ ਤੇਲ ਭੇਜਿਆ।

ਯਾਹਵੇਹ ਯਹੂਦਾਹ ਦੇ ਵਿਰੁੱਧ ਲਿਆਉਣ ਦਾ ਦੋਸ਼ ਹੈ;

ਉਹ ਯਾਕੋਬ1 ਨੂੰ ਉਸ ਦੇ ਚਾਲ-ਚਲਣ ਦੇ ਅਨੁਸਾਰ ਸਜ਼ਾ ਦੇਵੇਗਾ

ਅਤੇ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।

ਗਰਭ ਵਿੱਚ ਉਸ ਨੇ ਆਪਣੇ ਭਰਾ ਦੀ ਅੱਡੀ ਨੂੰ ਫੜ ਲਿਆ।

ਇੱਕ ਆਦਮੀ ਦੇ ਰੂਪ ਵਿੱਚ ਉਸਨੇ ਪਰਮੇਸ਼ਵਰ ਨਾਲ ਸੰਘਰਸ਼ ਕੀਤਾ।

ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ।

ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ।

ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ

ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,

ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ,

ਯਾਹਵੇਹ ਉਸਦਾ ਨਾਮ ਹੈ!

ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ।

ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ,

ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।

ਵਪਾਰੀ ਬੇਈਮਾਨ ਤੱਕੜੀ

ਵਰਤਦਾ ਹੈ ਅਤੇ ਧੋਖਾ ਦੇਣਾ ਪਸੰਦ ਕਰਦਾ ਹੈ।

ਇਫ਼ਰਾਈਮ ਸ਼ੇਖ਼ੀ ਮਾਰਦਾ ਹੈ,

“ਮੈਂ ਬਹੁਤ ਅਮੀਰ ਹਾਂ; ਮੈਂ ਧਨਵਾਨ ਹੋ ਗਿਆ ਹਾਂ।

ਮੇਰੀ ਸਾਰੀ ਦੌਲਤ ਨਾਲ ਉਹ ਮੇਰੇ ਵਿੱਚ ਕੋਈ ਬਦੀ ਜਾਂ ਪਾਪ ਨਹੀਂ ਲੱਭਣਗੇ।”

“ਜਦੋਂ ਤੋਂ ਤੁਸੀਂ ਮਿਸਰ ਤੋਂ ਬਾਹਰ ਆਏ ਹੋ,

ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ

ਮੈਂ ਤੁਹਾਨੂੰ ਫੇਰ ਤੰਬੂਆਂ ਵਿੱਚ ਵਸਾਵਾਂਗਾ,

ਜਿਵੇਂ ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨਾਂ ਵਿੱਚ ਹੁੰਦਾ ਹੈ।

ਮੈਂ ਨਬੀਆਂ ਨਾਲ ਗੱਲ ਕੀਤੀ,

ਉਨ੍ਹਾਂ ਨੂੰ ਬਹੁਤ ਦਰਸ਼ਣ ਦਿੱਤੇ

ਅਤੇ ਉਨ੍ਹਾਂ ਰਾਹੀਂ ਦ੍ਰਿਸ਼ਟਾਂਤ ਸੁਣਾਏ।”

ਕੀ ਗਿਲਅਦ ਦੁਸ਼ਟ ਹੈ?

ਇਸ ਦੇ ਲੋਕ ਨਿਕੰਮੇ ਹਨ!

ਕੀ ਉਹ ਗਿਲਗਾਲ ਵਿੱਚ ਬਲਦਾਂ ਦੀ ਬਲੀ ਦਿੰਦੇ ਹਨ?

ਉਨ੍ਹਾਂ ਦੀਆਂ ਜਗਵੇਦੀਆਂ

ਇੱਕ ਹਲ ਵਾਲੇ ਖੇਤ ਵਿੱਚ ਪੱਥਰਾਂ ਦੇ ਢੇਰ ਵਾਂਗੂੰ ਹੋਣਗੀਆਂ।

ਯਾਕੋਬ ਅਰਾਮਕ ਦੇਸ਼ ਨੂੰ ਭੱਜ ਗਿਆ;

ਇਸਰਾਏਲ ਨੇ ਇੱਕ ਪਤਨੀ ਨੂੰ ਪ੍ਰਾਪਤ ਕਰਨ ਲਈ ਸੇਵਾ ਕੀਤੀ,

ਅਤੇ ਉਸ ਦੀ ਕੀਮਤ ਅਦਾ ਕਰਨ ਲਈ ਉਸਨੇ ਭੇਡਾਂ ਚਰਾਈਆਂ।

ਯਾਹਵੇਹ ਨੇ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਇੱਕ ਨਬੀ ਦੀ ਵਰਤੋਂ ਕੀਤੀ,

ਇੱਕ ਨਬੀ ਦੁਆਰਾ ਜੋ ਉਸਨੇ ਉਸਦੀ ਦੇਖਭਾਲ ਕੀਤੀ।

ਪਰ ਇਫ਼ਰਾਈਮ ਨੇ ਆਪਣਾ ਕੌੜਾ ਕ੍ਰੋਧ ਭੜਕਾਇਆ ਹੈ।

ਉਸ ਦਾ ਯਾਹਵੇਹ ਉਸ ਉੱਤੇ ਉਸ ਦੇ ਖੂਨ-ਖਰਾਬੇ ਦਾ ਦੋਸ਼ ਛੱਡ ਦੇਵੇਗਾ,

ਅਤੇ ਉਸ ਦੀ ਨਿਰਾਦਰੀ ਦਾ ਬਦਲਾ ਉਸ ਨੂੰ ਦੇਵੇਗਾ।

Source notes (1)
  1. Footnote ਯਾਕੋਬ ਅਰਥ ਉਹ ਅੱਡੀ ਨੂੰ ਫੜਦਾ ਹੈ ਅਰਥਾਤ ਉਹ ਧੋਖਾ ਦਿੰਦਾ ਹੈ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.