Skip to content
BibleKenya

Biblica® Open Punjabi Contemporary Version 2025

ਇਬਰਾਨੀਆਂ 12:1

Verse 1 is marked below, with the whole chapter around it. Read from the start

ਇਸ ਲਈ, ਕਿਉਂਕਿ ਅਸੀਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨਾਲ ਘਿਰੇ ਹੋਏ ਹਾਂ, ਆਓ ਅਸੀਂ ਹਰ ਉਹ ਚੀਜ਼ ਸੁੱਟ ਦੇਈਏ ਜੋ ਰੁਕਾਵਟ ਪਾਉਂਦੀ ਹੈ ਅਤੇ ਉਹ ਪਾਪ ਜੋ ਅਸਾਨੀ ਨਾਲ ਫਸਾ ਲੈਂਦਾ ਹੈ। ਅਤੇ ਆਓ ਅਸੀਂ ਜੋ ਸਾਡੇ ਲਈ ਨਿਰਧਾਰਤ ਦੌੜ ਹੈ ਉਸ ਨੂੰ ਦ੍ਰਿੜਤਾ ਨਾਲ ਦੌੜਦੇ ਰਹੀਏ। ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਜਿਸ ਨੇ ਸਾਹਮਣੇ ਰੱਖੀ ਖੁਸ਼ੀ ਨੂੰ ਛੱਡ ਕੇ ਸਲੀਬ ਦੇ ਦੁੱਖ ਨੂੰ ਸਹਿਣ ਕੀਤਾ, ਇਸ ਦੀ ਸ਼ਰਮ ਨੂੰ ਝੰਜੋੜਦਿਆਂ, ਅਤੇ ਪਰਮੇਸ਼ਵਰ ਦੇ ਸਿੰਘਾਸਣ ਦੇ ਸੱਜੇ ਹੱਥ ਪਾਸੇ ਬੈਠ ਗਿਆ।1 ਉਸ ਉੱਤੇ ਵਿਚਾਰ ਕਰੋ ਜਿਸ ਨੇ ਪਾਪੀਆਂ ਦੇ ਅਜਿਹੇ ਵਿਰੋਧ ਦਾ ਸਾਹਮਣਾ ਕੀਤਾ, ਤਾਂ ਜੋ ਤੁਸੀਂ ਥੱਕ ਕੇ ਹੌਂਸਲਾ ਨਾ ਹਾਰੋ।

ਪਰਮੇਸ਼ਵਰ ਆਪਣੇ ਬੱਚਿਆਂ ਨੂੰ ਅਨੁਸ਼ਾਸਿਤ ਕਰਦਾ ਹੈ

ਪਾਪ ਨਾਲ ਲੜਦੇ ਹੋਏ, ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਤੁਸੀਂ ਅਜੇ ਤੱਕ ਆਪਣਾ ਲਹੂ ਵਹਾਉਣ ਦੀ ਸਥਿਤੀ ਦਾ ਵਿਰੋਧ ਨਹੀਂ ਕੀਤਾ ਹੈ। ਅਤੇ ਕੀ ਤੁਸੀਂ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਸ਼ਬਦਾ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਜੋ ਤੁਹਾਨੂੰ ਆਪਣੇ ਪਿਤਾ ਦੇ ਪੁੱਤਰ ਦੇ ਰੂਪ ਵਿੱਚ ਸੰਬੋਧਿਤ ਕਰਦਾ ਹੈ? ਇਹ ਕਹਿੰਦਾ ਹੈ,

“ਹੇ ਮੇਰੇ ਪੁੱਤਰ, ਪ੍ਰਭੂ ਦੀ ਸਿੱਖਿਆ ਨੂੰ ਤੁੱਛ ਨਾ ਜਾਣ,

ਅਤੇ ਜਦੋਂ ਉਹ ਝਿੜਕੇ ਤਾਂ ਹੌਂਸਲਾ ਨਾ ਹਾਰ ਜਾਣਾ,

ਕਿਉਂਕਿ ਪ੍ਰਭੂ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,

ਅਤੇ ਉਹ ਉਹਨਾਂ ਸਾਰਿਆਂ ਨੂੰ ਤਾੜਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।”2

ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ? ਅਨੁਸ਼ਾਸਨ ਵਿੱਚੋਂ ਸਾਰੇ ਲੰਘਦੇ ਹਨ ਜੇ ਕੋਈ ਅਨੁਸ਼ਾਸਨ ਵਿੱਚੋਂ ਨਹੀਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ, ਨਾ ਹੀ ਸੱਚੇ ਪੁੱਤਰ ਅਤੇ ਧੀਆਂ ਹੋ। ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸ ਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ! ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਥੋੜ੍ਹੇ ਸਮੇਂ ਲਈ ਸਾਨੂੰ ਅਨੁਸ਼ਾਸਿਤ ਕੀਤਾ; ਪਰ ਪਰਮੇਸ਼ਵਰ ਸਾਡੇ ਭਲੇ ਲਈ ਸਾਨੂੰ ਤਾੜਦਾ ਹੈ, ਤਾਂ ਜੋ ਅਸੀਂ ਉਸ ਦੀ ਪਵਿੱਤਰਤਾਈ ਵਿੱਚ ਭਾਗੀ ਬਣੀਏ। ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।

ਇਸ ਲਈ, ਆਪਣੀਆਂ ਕਮਜ਼ੋਰ ਬਾਹਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ।3 “ਆਪਣੇ ਪੈਰਾਂ ਲਈ ਸਿੱਧਾ ਮਾਰਗ ਬਣਾਉ,” ਤਾਂ ਜੋ ਲੰਗੜਾ ਅਪਾਹਜ ਨਾ ਹੋਵੇ, ਬਲਕਿ ਚੰਗਾ ਹੋ ਜਾਵੇ।4

ਚੇਤਾਵਨੀ ਅਤੇ ਉਤਸ਼ਾਹ

ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।5 ਇਸ ਵੱਲ ਧਿਆਨ ਦਿਓ ਕਿ ਕੋਈ ਵੀ ਪਰਮੇਸ਼ਵਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਕੌੜੀ ਜੜ੍ਹ ਉੱਗ ਕੇ ਮੁਸੀਬਤਾਂ ਦਾ ਕਾਰਨ ਨਾ ਬਣੇ ਅਤੇ ਬਹੁਤਿਆਂ ਨੂੰ ਅਸ਼ੁੱਧ ਕਰੇ।6 ਵੇਖੋ ਕਿ ਕੋਈ ਵੀ ਵਿਭਚਾਰੀ ਨਾ ਹੋਵੇ, ਜਾਂ ਏਸਾਓ ਵਰਗਾ ਅਧਰਮੀ ਨਾ ਹੋਵੇ, ਜਿਸ ਨੇ ਇੱਕ ਰੋਟੀ ਲਈ ਆਪਣੇ ਜੇਠੇ ਪੁੱਤਰ ਹੋਣ ਵਜੋਂ ਵਿਰਾਸਤ ਦੇ ਅਧਿਕਾਰ ਨੂੰ ਵੇਚ ਦਿੱਤਾ।7 ਬਾਅਦ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਏਸਾਓ ਇਸ ਅਸੀਸ ਦਾ ਵਾਰਸ ਬਣਨਾ ਚਾਹੁੰਦਾ ਸੀ, ਉਸਨੂੰ ਰੱਦ ਕਰ ਦਿੱਤਾ ਗਿਆ। ਭਾਵੇਂ ਉਸ ਨੇ ਹੰਝੂਆਂ ਨਾਲ ਬਰਕਤਾਂ ਨੂੰ ਮੰਗਿਆ, ਉਹ ਆਪਣੇ ਕੀਤੇ ਨੂੰ ਨਹੀਂ ਬਦਲ ਸਕਿਆ।8

ਡਰ ਦਾ ਪਹਾੜ ਅਤੇ ਖੁਸ਼ੀ ਦਾ ਪਹਾੜ

ਤੁਸੀਂ ਉਸ ਪਹਾੜ ਤੇ ਨਹੀਂ ਆਏ ਜਿਸ ਨੂੰ ਛੂਹਿਆ ਜਾਂ ਸਕੇ ਅਤੇ ਜੋ ਅੱਗ ਨਾਲ ਸੜ ਰਿਹਾ ਹੋਵੇ; ਹਨੇਰੇ, ਕਾਲੀ ਘਟਾ ਅਤੇ ਤੂਫਾਨ ਲਈ;9 ਤੁਰ੍ਹੀ ਵਜਾਉਣ ਜਾਂ ਅਜਿਹੀ ਆਵਾਜ਼ ਬੋਲਣ ਵਾਲੇ ਸ਼ਬਦਾਂ ਲਈ ਜਿਨ੍ਹਾਂ ਇਸਰਾਏਲੀਆਂ ਨੇ ਇਹ ਸੁਣਿਆ ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਹੋਰ ਕੋਈ ਸ਼ਬਦ ਨਾ ਬੋਲਿਆ ਜਾਵੇ,10 ਕਿਉਂਕਿ ਉਹਨਾਂ ਲਈ ਪਰਮੇਸ਼ਵਰ ਦੀ ਇਹ ਆਗਿਆ ਸਹਿਣ ਜੋਗ ਨਹੀਂ ਸੀ: “ਕਿ ਜੇ ਕੋਈ ਪਸ਼ੂ ਵੀ ਪਹਾੜ ਨੂੰ ਛੂਹੇ, ਤਾਂ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।”11 ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮੋਸ਼ੇਹ ਨੇ ਕਿਹਾ, “ਮੈਂ ਡਰ ਨਾਲ ਕੰਬ ਰਿਹਾ ਹਾਂ।”12

ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ, ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ,13 ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।

ਇਸ ਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ? ਉਸ ਸਮੇਂ ਪਰਮੇਸ਼ਵਰ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ ਸੀ, ਪਰ ਹੁਣ ਉਸ ਨੇ ਵਾਅਦਾ ਕੀਤਾ ਹੈ, “ਮੈਂ ਇੱਕ ਵਾਰ ਫਿਰ ਸਿਰਫ ਧਰਤੀ ਨੂੰ ਹੀ ਨਹੀਂ, ਬਲਕਿ ਅਕਾਸ਼ ਨੂੰ ਵੀ ਹਿਲਾ ਦੇਵਾਂਗਾ।”14 ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਈਆਂ ਨਹੀਂ ਜਾਂਦੀਆਂ ਉਹ ਸਦਾ ਲਈ ਬਣੀਆਂ ਰਹਿਣ।15

ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੇ ਸਵੀਕਾਰ ਯੋਗ ਅਰਾਧਨਾ ਕਰੀਏ, ਕਿਉਂਕਿ ਸਾਡਾ “ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ।”16

Source notes (16)
  1. Footnote 1 ਪਤ 2:23-24; ਤੀਤੁ 2:13-14
  2. Footnote ਕਹਾ 3:11-12 (ਸੈਪਟੁਜਿੰਟ ਦੇਖੋ)
  3. Footnote ਯਸ਼ਾ 35:3
  4. Footnote ਕਹਾ 4:26
  5. Footnote 1 ਪਤ 3:11; ਜ਼ਬੂ 34:14
  6. Footnote 2 ਯੋਹ 1:8; ਬਿਵ 9:18
  7. Footnote ਉਤ 25:33-34; ਕੁਲੁੱ 3:5
  8. Footnote ਉਤ 27:30-40
  9. Footnote ਕੂਚ 10:21-22; 19:12-22; 20:18-21; ਬਿਵ 4:11-12; 5:22-27
  10. Footnote ਕੂਚ 20:18-21; ਬਿਵ 5:23-25
  11. Footnote ਕੂਚ 19:12-13; ਬਿਵ 5:23-25
  12. Footnote ਬਿਵ 9:19
  13. Footnote ਜ਼ਬੂ 50:6; ਕੁਲੁੱ 1:12
  14. Footnote ਹਾਗੱ 2:6
  15. Footnote ਹਾਗੱ 2:6
  16. Footnote ਬਿਵ 4:24; 9:3; ਯਸ਼ਾ 33:14

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.