Skip to content
BibleKenya

Biblica® Open Punjabi Contemporary Version 2025

ਇਬਰਾਨੀਆਂ 11

ਕਿਰਿਆ ਵਿੱਚ ਵਿਸ਼ਵਾਸ

ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਨਾ ਦਿਸਣ ਵਾਲੀਆਂ ਵਸਤੂਆਂ ਦਾ ਸਬੂਤ ਹੈ। ਅਤੇ ਵਿਸ਼ਵਾਸ ਦੇ ਹੀ ਕਾਰਨ ਸਾਡੇ ਪ੍ਰਾਚੀਨ ਦੀ ਪ੍ਰਸ਼ੰਸਾ ਕੀਤੀ ਗਈ।

ਵਿਸ਼ਵਾਸ ਦੁਆਰਾ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦਾ ਨਿਰਮਾਣ ਪਰਮੇਸ਼ਵਰ ਦੇ ਹੁਕਮ ਨਾਲ ਹੋਇਆ ਹੈ, ਇਸ ਲਈ ਜੋ ਕੁਝ ਦਿਖਾਈ ਦਿੰਦਾ ਹੈ ਉਹ ਉਸ ਤੋਂ ਰਚਿਆ ਗਿਆ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ।1

ਵਿਸ਼ਵਾਸ ਨਾਲ ਹੀ ਹਾਬਿਲ ਪਰਮੇਸ਼ਵਰ ਅੱਗੇ ਕਾਇਨ ਨਾਲੋਂ ਉੱਤਮ ਭੇਂਟ ਲੈ ਕੇ ਆਇਆ। ਅਤੇ ਵਿਸ਼ਵਾਸ ਨਾਲ ਹੀ ਉਹ ਧਰਮੀ ਮੰਨਿਆ ਗਿਆ, ਜਦੋਂ ਪਰਮੇਸ਼ਵਰ ਨੇ ਉਸ ਦੀਆਂ ਭੇਂਟਾਂ ਬਾਰੇ ਵਧੀਆ ਗੱਲ ਕੀਤੀ ਅਤੇ ਵਿਸ਼ਵਾਸ ਦੁਆਰਾ ਹਾਬਿਲ ਅਜੇ ਵੀ ਬੋਲਦਾ ਹੈ, ਭਾਵੇਂ ਉਹ ਮਰ ਗਿਆ ਹੈ।

ਵਿਸ਼ਵਾਸ ਨਾਲ ਹਨੋਖ ਨੂੰ ਪਰਮੇਸ਼ਵਰ ਦੁਆਰਾ ਉੱਪਰ ਉੱਠਾਇਆ ਗਿਆ ਸੀ, ਤਾਂ ਜੋ ਉਸ ਨੂੰ ਮੌਤ ਦਾ ਅਨੁਭਵ ਨਾ ਹੋਵੇ: “ਅਤੇ ਉਸ ਦਾ ਪਤਾ ਨਾਂ ਲੱਗਾ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਉੱਪਰ ਉਠਾ ਲਿਆ।” ਕਿਉਂਕਿ ਉਸ ਦੇ ਉੱਪਰ ਉੱਠਾਏ ਜਾਣ ਤੋਂ ਪਹਿਲਾਂ, ਉਸ ਦੀ ਪ੍ਰਸ਼ੰਸਾ ਕੀਤੀ ਗਈ ਜਿਸ ਨੇ ਪਰਮੇਸ਼ਵਰ ਨੂੰ ਖੁਸ਼ ਕੀਤਾ ਸੀ।2 ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸ ਦੀ ਭਾਲ ਕਰਦੇ ਹਨ।

ਵਿਸ਼ਵਾਸ ਦੁਆਰਾ ਨੋਹ ਨੇ, ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਪਰਮੇਸ਼ਵਰ ਕੋਲੋ ਚੇਤਾਵਨੀ ਪਾ ਕੇ, ਪਵਿੱਤਰ ਡਰ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਿਸ਼ਤੀ ਬਣਾਈ। ਆਪਣੇ ਵਿਸ਼ਵਾਸ ਦੁਆਰਾ ਉਸ ਨੇ ਸੰਸਾਰ ਦੀ ਨਿੰਦਾ ਕੀਤੀ ਅਤੇ ਧਾਰਮਿਕਤਾ ਦੇ ਵਾਰਸ ਬਣ ਗਏ ਜੋ ਵਿਸ਼ਵਾਸ ਦੇ ਅਨੁਸਾਰ ਹੈ।3

ਵਿਸ਼ਵਾਸ ਨਾਲ ਹੀ ਅਬਰਾਹਾਮ ਨੂੰ ਜਦੋਂ ਕਿਸੇ ਜਗ੍ਹਾ ਤੇ ਪਰਮੇਸ਼ਵਰ ਦੁਆਰਾ ਜਾਣ ਲਈ ਬੁਲਾਇਆ ਗਿਆ ਸੀ ਤਾਂ ਉਸ ਨੇ ਹੁਕਮ ਮੰਨਿਆ ਅਤੇ ਚਲਾ ਗਿਆ, ਜਦ ਕੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਿਹਾ ਸੀ ਜਿਸ ਕਾਰਨ ਉਸ ਨੂੰ ਬਾਅਦ ਵਿੱਚ ਉਹੀ ਜਗ੍ਹਾ ਵਿਰਾਸਤ ਕਰਕੇ ਪ੍ਰਾਪਤ ਹੋਈ ਸੀ।4 ਵਿਸ਼ਵਾਸ ਦੁਆਰਾ ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚ ਆਪਣਾ ਘਰ ਇੱਕ ਅਜਨਬੀ ਵਾਂਗ ਬਣਾਇਆ ਵਿਦੇਸ਼ੀ ਦੇਸ਼ ਵਿੱਚ; ਉਹ ਤੰਬੂਆਂ ਵਿੱਚ ਰਹਿੰਦਾ ਸੀ, ਜਿਵੇਂ ਕਿ ਇਸਹਾਕ ਅਤੇ ਯਾਕੋਬ, ਜੋ ਉਸ ਦੇ ਨਾਲ ਉਸੇ ਵਾਅਦੇ ਦੇ ਵਾਰਸ ਸਨ। ਕਿਉਂਕਿ ਉਹ ਬੁਨਿਆਦ ਵਾਲੇ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਬਣਾਉਂਣ ਵਾਲਾ ਅਤੇ ਨਿਰਮਾਣ ਕਰਨ ਵਾਲਾ ਪਰਮੇਸ਼ਵਰ ਹੈ। ਅਤੇ ਵਿਸ਼ਵਾਸ ਦੁਆਰਾ ਇੱਥੋਂ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸ ਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।5 ਅਤੇ ਇਸ ਲਈ ਇੱਕ ਅਬਰਾਹਮ ਤੋਂ ਜੋ ਮਰੇ ਹੋਇਆ ਜਿਹਾ ਸੀ, ਇੰਨੀ ਸੰਤਾਨ ਪੈਦਾ ਹੋਈ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਜਿੰਨੇ ਅਣਗਿਣਤ ਹਨ।6

ਵਿਸ਼ਵਾਸ ਵਿੱਚ ਰਹਿੰਦੇ ਹੋਇਆ ਹੀ ਇਹ ਸਾਰੇ ਮਰ ਗਏ। ਉਹਨਾਂ ਨੂੰ ਵਾਅਦਾ ਕੀਤੀਆਂ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ; ਉਹਨਾਂ ਨੇ ਸਿਰਫ ਉਹਨਾਂ ਨੂੰ ਵੇਖਿਆ ਅਤੇ ਦੂਰੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਮੰਨਿਆ ਕਿ ਉਹ ਧਰਤੀ ਉੱਤੇ ਵਿਦੇਸ਼ੀ ਅਤੇ ਅਜਨਬੀ ਸਨ।7 ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹ ਦਿਖਾਉਂਦੇ ਹਨ ਕਿ ਉਹ ਆਪਣੇ ਖੁਦ ਦੇ ਦੇਸ਼ ਦੀ ਤਲਾਸ਼ ਕਰ ਰਹੇ ਹਨ। ਜੇ ਉਹ ਉਸ ਦੇਸ਼ ਬਾਰੇ ਸੋਚ ਰਹੇ ਹੁੰਦੇ ਜੋ ਉਹ ਛੱਡ ਗਏ ਸਨ, ਤਾਂ ਉਹਨਾਂ ਕੋਲ ਵਾਪਸ ਆਉਣ ਦਾ ਮੌਕਾ ਵੀ ਹੁੰਦਾ। ਇਸ ਦੀ ਬਜਾਏ, ਉਹ ਇੱਕ ਬਿਹਤਰ ਦੇਸ਼ ਇੱਕ ਸਵਰਗੀ ਦੇਸ਼ ਲਈ ਤਰਸਦੇ ਸਨ। ਇਸ ਲਈ ਪਰਮੇਸ਼ਵਰ ਉਹਨਾਂ ਦਾ ਪਰਮੇਸ਼ਵਰ ਅਖਵਾਣ ਤੋਂ ਸ਼ਰਮਿੰਦਾ ਨਹੀਂ ਹੁੰਦਾ, ਕਿਉਂਕਿ ਉਸ ਨੇ ਉਹਨਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।8

ਵਿਸ਼ਵਾਸ ਦੁਆਰਾ ਅਬਰਾਹਾਮ ਨੇ ਇਸਹਾਕ ਨੂੰ ਬਲੀ ਵਜੋਂ ਭੇਂਟ ਕੀਤਾ ਜਦੋਂ ਪਰਮੇਸ਼ਵਰ ਨੇ ਉਸ ਨੂੰ ਪਰਖਿਆ। ਜਿਸ ਨੂੰ ਵਾਅਦੇ ਦਿੱਤੇ ਗਏ ਸਨ ਉਹ ਆਪਣੇ ਇੱਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਸੀ, ਭਾਵੇਂ ਕਿ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ, ਕਿ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।” ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।

ਵਿਸ਼ਵਾਸ ਨਾਲ ਹੀ ਇਸਹਾਕ ਨੇ ਯਾਕੋਬ ਅਤੇ ਏਸਾਓ ਨੂੰ ਉਹਨਾਂ ਦੇ ਭਵਿੱਖ ਦੇ ਸੰਬੰਧ ਵਿੱਚ ਅਸੀਸ ਦਿੱਤੀ।9

ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ, ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਝੁਕਦੇ ਹੋਏ ਮੱਥਾ ਟੇਕਿਆ।10

ਵਿਸ਼ਵਾਸ ਨਾਲ ਯੋਸੇਫ਼ ਨੇ, ਜਦੋਂ ਉਸ ਦਾ ਅੰਤ ਨੇੜੇ ਸੀ, ਮਿਸਰ ਤੋਂ ਇਸਰਾਏਲੀਆਂ ਦੇ ਕੂਚ ਦੇ ਬਾਰੇ ਗੱਲ ਕੀਤੀ ਅਤੇ ਉਸ ਦੀਆਂ ਹੱਡੀਆਂ ਨੂੰ ਦਫ਼ਨਾਉਣ ਸੰਬੰਧੀ ਆਦੇਸ਼ ਦਿੱਤੇ।11

ਵਿਸ਼ਵਾਸ ਨਾਲ ਮੋਸ਼ੇਹ ਦੇ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਸ ਨੂੰ ਛੁਪਾ ਕੇ ਰੱਖਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਹ ਕੋਈ ਆਮ ਬੱਚਾ ਨਹੀਂ ਸੀ, ਅਤੇ ਉਹ ਰਾਜੇ ਦੇ ਹੁਕਮ ਤੋਂ ਨਹੀਂ ਡਰੇ।12

ਵਿਸ਼ਵਾਸ ਨਾਲ ਮੋਸ਼ੇਹ ਨੇ, ਜਦੋਂ ਉਹ ਵੱਡਾ ਹੋ ਗਿਆ ਸੀ, ਮਿਸਰੀ ਦੇ ਰਾਜਾ ਫ਼ਿਰਾਊਨ ਦੀ ਧੀ ਦਾ ਪੁੱਤਰ ਅਖਵਾਉਂਣ ਤੋਂ ਇਨਕਾਰ ਕਰ ਦਿੱਤਾ।13 ਉਸ ਨੇ ਪਾਪ ਦੇ ਅਸਥਾਈ ਸੁੱਖਾਂ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਸਹਿਣ ਨੂੰ ਚੁਣਿਆ। ਉਹ ਮਸੀਹ ਦੀ ਖ਼ਾਤਰ ਬੇਇੱਜ਼ਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵਧੇਰਾ ਕੀਮਤੀ ਸਮਝਦਾ ਸੀ, ਕਿਉਂਕਿ ਉਹ ਆਪਣੇ ਸਵਰਗੀ ਇਨਾਮ ਦੀ ਉਡੀਕ ਕਰ ਰਿਹਾ ਸੀ।14 ਵਿਸ਼ਵਾਸ ਨਾਲ ਉਸ ਨੇ ਰਾਜੇ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ; ਉਹ ਦ੍ਰਿੜ ਰਿਹਾ ਕਿਉਂਕਿ ਉਸ ਨੇ ਉਸ ਨੂੰ ਵੇਖਿਆ ਜੋ ਅਦਿੱਖ ਪਰਮੇਸ਼ਵਰ ਹੈ।15 ਵਿਸ਼ਵਾਸ ਦੁਆਰਾ ਉਸ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਤਾਂ ਜੋ ਜੇਠੇ ਪੁੱਤਰਾਂ ਨੂੰ ਨਾਸ਼ ਕਰਨ ਵਾਲਾ ਮੌਤ ਦਾ ਦੂਤ ਇਸਰਾਏਲ ਦੇ ਜੇਠੇ ਪੁੱਤਰਾਂ ਨੂੰ ਨਾ ਛੂਹੇ।16

ਵਿਸ਼ਵਾਸ ਦੁਆਰਾ ਇਸਰਾਏਲੀ ਲਾਲ ਸਮੁੰਦਰ ਵਿੱਚੋਂ ਲੰਘਦੇ ਹੋਏ ਸੁੱਕੀ ਜ਼ਮੀਨ ਤੇ ਗਏ; ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਡੁੱਬ ਗਏ।17

ਵਿਸ਼ਵਾਸ ਦੁਆਰਾ ਯੇਰੀਖ਼ੋ ਸ਼ਹਿਰ ਦੀਆਂ ਕੰਧਾਂ ਢਹਿ ਗਈਆਂ, ਜਦੋਂ ਇਸਰਾਏਲੀਆਂ ਨੇ ਸੱਤ ਦਿਨਾਂ ਤੱਕ ਉਸ ਦੇ ਦੁਆਲੇ ਚੱਕਰ ਲਗਾਏ ਸਨ।18

ਵਿਸ਼ਵਾਸ ਦੁਆਰਾ ਵੇਸਵਾ ਰਾਹਾਬ, ਕਿਉਂਕਿ ਉਸ ਨੇ ਜਾਸੂਸਾਂ ਦਾ ਸਵਾਗਤ ਕੀਤਾ ਸੀ, ਉਹਨਾਂ ਲੋਕਾਂ ਦੇ ਨਾਲ ਨਹੀਂ ਮਾਰੀ ਗਈ ਜੋ ਅਣ-ਆਗਿਆਕਾਰੀ ਸਨ।

ਅਤੇ ਮੈਂ ਹੋਰ ਕੀ ਕਹਾਂ? ਮੇਰੇ ਕੋਲ ਗਿਦੌਨ, ਬਾਰਾਕ, ਸ਼ਿਮਸ਼ੋਨ, ਯਿਫ਼ਤਾਹ, ਦਾਵੀਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਦਾ ਸਮਾਂ ਨਹੀਂ ਹੈ, ਜਿਸ ਨੇ ਵਿਸ਼ਵਾਸ ਦੁਆਰਾ ਰਾਜਿਆਂ ਨੂੰ ਜਿੱਤਿਆ, ਧਾਰਮਿਕ ਕੰਮ ਕੀਤੇ ਅਤੇ ਉਹਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਪਤ ਕੀਤਾ; ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ, ਅੱਗ ਦੇ ਕਹਿਰ ਨੂੰ ਬੁਝਾਇਆ ਅਤੇ ਤਲਵਾਰ ਦੀ ਧਾਰ ਤੋਂ ਬਚ ਗਏ; ਜਿਸ ਦੀ ਕਮਜ਼ੋਰੀ ਤਾਕਤ ਵਿੱਚ ਬਦਲ ਗਈ ਸੀ; ਅਤੇ ਲੜਾਈ ਵਿੱਚ ਸ਼ਕਤੀਸ਼ਾਲੀ ਬਣੇ ਅਤੇ ਵਿਦੇਸ਼ੀ ਫੌਜਾਂ ਨੂੰ ਹਰਾ ਦਿੱਤਾ। ਵਿਸ਼ਵਾਸ ਦੁਆਰਾ ਔਰਤਾਂ ਨੇ ਆਪਣੇ ਮੁਰਦੇ ਵਾਪਸ ਪ੍ਰਾਪਤ ਕੀਤੇ ਜੋ ਦੁਬਾਰਾ ਜੀਉਂਦੇ ਕੀਤੇ ਗਏ। ਕੁਝ ਹੋਰ ਵੀ ਸਨ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਹੋਰ ਵੀ ਵਧੀਆ ਪੁਨਰ-ਉਥਾਨ ਮਿਲ ਸਕੇ। ਕਈਆਂ ਨੂੰ ਮਖੌਲ, ਕੋਰੜਿਆਂ, ਜ਼ੰਜੀਰਾਂ ਅਤੇ ਕੈਦ ਦਾ ਵੀ ਸਾਹਮਣਾ ਕਰਨਾ ਪਿਆ। ਉਹਨਾਂ ਵਿੱਚੋਂ ਕੁਝ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ; ਆਰਿਆ ਨਾਲ ਚੀਰੇ ਗਏ; ਉਹ ਤਲਵਾਰਾਂ ਨਾਲ ਮਾਰੇ ਗਏ। ਉਹ ਭੇਡਾਂ ਦੀਆਂ ਖੱਲਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਸਨ, ਬੇਸਹਾਰਾ, ਸਤਾਏ ਅਤੇ ਬਦਸਲੂਕੀ ਕੀਤੀ ਗਈ। ਦੁਨੀਆਂ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਵਿੱਚ ਭਟਕਦੇ ਸਨ, ਗੁਫ਼ਾਂਵਾਂ ਵਿੱਚ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਰਹਿੰਦੇ ਸਨ।

ਇਨ੍ਹਾਂ ਸਾਰਿਆਂ ਦੀ ਇਨ੍ਹਾਂ ਦੇ ਵਿਸ਼ਵਾਸ ਲਈ ਪ੍ਰਸ਼ੰਸਾ ਕੀਤੀ ਗਈ ਸੀ, ਫਿਰ ਵੀ ਇਨ੍ਹਾਂ ਵਿੱਚੋਂ ਕਿਸੇ ਨੂੰ ਉਹ ਨਹੀਂ ਮਿਲਿਆ ਜਿਸ ਦਾ ਪਰਮੇਸ਼ਵਰ ਦੁਆਰਾ ਵਾਅਦਾ ਕੀਤਾ ਗਿਆ ਸੀ, ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਕੁਝ ਬਿਹਤਰ ਯੋਜਨਾ ਬਣਾਈ ਸੀ ਤਾਂ ਜੋ ਸਿਰਫ ਸਾਡੇ ਨਾਲ ਹੀ ਉਹਨਾਂ ਨੂੰ ਸੰਪੂਰਨ ਬਣਾਇਆ ਜਾ ਸਕੇ।

Source notes (18)
  1. Footnote ਉਤ 1:1; ਜ਼ਬੂ 33:6,9
  2. Footnote ਉਤ 5:21-24
  3. Footnote ਉਤ 6:13-22; 7:1
  4. Footnote ਉਤ 12:1
  5. Footnote ਉਤ 17:19; 18:11; 21:2
  6. Footnote ਉਤ 15:5; 2:12
  7. Footnote ਉਤ 23:4; 1 ਇਤਿ 29:15
  8. Footnote ਕੂਚ 3:6; 3:15
  9. Footnote ਉਤ 27:27-40
  10. Footnote ਉਤ 47:31; 48:15-16
  11. Footnote ਉਤ 50:24-25; ਕੂਚ 13:19
  12. Footnote ਕੂਚ 1:22; 2:2
  13. Footnote ਕੂਚ 2:11
  14. Footnote 1 ਪਤ 4:14; ਮੱਤੀ 5:12
  15. Footnote ਕੂਚ 2:15; 10:28-29
  16. Footnote ਕੂਚ 12:21-29
  17. Footnote ਕੂਚ 14:21-31
  18. Footnote ਯੇਹੋ 6:12-21; ਜ਼ਬੂ 106:9-11

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.