Skip to content
BibleKenya

Biblica® Open Punjabi Contemporary Version 2025

ਹਿਜ਼ਕੀਏਲ 41

ਫਿਰ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮ੍ਹਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ। ਪ੍ਰਵੇਸ਼ ਦੁਆਰ ਦੀ ਚੌੜਾਈ ਦਸ ਹੱਥ1 ਸੀ। ਉਹ ਦਾ ਇੱਕ ਪਾਸਾ ਪੰਜ ਹੱਥ2 ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ3 ਮਿਣੀ।

ਫਿਰ ਉਹ ਅੰਦਰਲੇ ਪਵਿੱਤਰ ਸਥਾਨ ਵਿੱਚ ਗਿਆ ਅਤੇ ਦਰਵਾਜ਼ੇ ਦੇ ਥੰਮ੍ਹਾਂ ਨੂੰ ਮਿਣਿਆ; ਹਰ ਇੱਕ ਦੋ ਹੱਥ4 ਚੌੜਾ ਸੀ। ਦਰਵਾਜ਼ਾ ਛੇ ਹੱਥ ਚੌੜਾ ਸੀ, ਅਤੇ ਇਸਦੇ ਹਰ ਪਾਸੇ ਦੀਆਂ ਬਾਹਰਲੀਆਂ ਕੰਧਾਂ ਸੱਤ ਹੱਥ ਚੌੜੀਆਂ ਸਨ। ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ, “ਕਿ ਇਹ ਅੱਤ ਪਵਿੱਤਰ ਸਥਾਨ ਹੈ।”

ਫਿਰ ਉਸ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ। ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ। ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ।

ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਹੱਥ5 ਦੇ ਪੂਰੇ ਕਾਨੇ ਜਿੰਨੀ ਸੀ। ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ6 ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ। ਜਾਜਕਾਂ ਦੀਆਂ ਕੋਠੜੀਆਂ ਦੇ ਵਿਚਕਾਰ ਖੁੱਲੀ ਜਗ੍ਹਾ ਭਵਨ ਦੇ ਚਾਰੇ ਪਾਸੇ ਲਗਭਗ ਵੀਹ ਹੱਥ7 ਚੌੜੀ ਸੀ। ਖੁੱਲੇ ਖੇਤਰ ਤੋਂ ਪਾਸੇ ਦੀਆਂ ਕੋਠੜੀਆਂ ਦੇ ਪ੍ਰਵੇਸ਼ ਦੁਆਰ ਸਨ, ਇੱਕ ਉੱਤਰ ਵੱਲ ਅਤੇ ਦੂਜਾ ਦੱਖਣ ਵੱਲ; ਅਤੇ ਖੁੱਲੇ ਖੇਤਰ ਦੇ ਨਾਲ ਲੱਗਦੀ ਨੀਂਹ ਚਾਰੇ ਪਾਸੇ ਪੰਜ ਹੱਥ8 ਚੌੜੀ ਸੀ।

ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ9 ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ10 ਮੋਟੀ ਅਤੇ ਨੱਬੇ ਹੱਥ11 ਫੁੱਟ ਲੰਮੀ ਸੀ।

ਫਿਰ ਉਸਨੇ ਭਵਨ ਨੂੰ ਮਾਪਿਆ; ਉਹ ਸੌ ਹੱਥ12 ਲੰਮਾ ਸੀ ਅਤੇ ਭਵਨ ਦਾ ਵਿਹੜਾ ਅਤੇ ਉਸ ਦੀਆਂ ਕੰਧਾਂ ਵਾਲੀ ਇਮਾਰਤ ਵੀ ਸੌ ਹੱਥ13 ਲੰਮੀ ਸੀ। ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।

ਫਿਰ ਉਸਨੇ ਮੰਦਰ ਦੇ ਪਿਛਲੇ ਪਾਸੇ ਵਿਹੜੇ ਦੇ ਸਾਹਮਣੇ ਵਾਲੀ ਇਮਾਰਤ ਦੀ ਲੰਬਾਈ ਨੂੰ ਮਿਣਿਆ, ਜਿਸ ਵਿੱਚ ਉਸ ਦੇ ਬਰਾਂਡੇ ਵੀ ਹਰ ਪਾਸੇ ਸਨ; ਇਹ ਸੌ ਹੱਥ ਸੀ।

ਮੁੱਖ ਹਾਲ, ਅੰਦਰਲਾ ਅਸਥਾਨ ਅਤੇ ਦਰਬਾਰ ਦਾ ਸਾਮ੍ਹਣਾ ਵਾਲਾ ਦਰਵਾਜ਼ਾ, ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ। ਅੰਦਰਲੇ ਪਵਿੱਤਰ ਅਸਥਾਨ ਦੇ ਪ੍ਰਵੇਸ਼ ਦੁਆਰ ਦੇ ਬਾਹਰਲੇ ਪਾਸੇ ਅਤੇ ਅੰਦਰਲੇ ਅਤੇ ਬਾਹਰਲੇ ਅਸਥਾਨ ਦੇ ਚਾਰੇ ਪਾਸੇ ਨਿਯਮਤ ਅੰਤਰਾਲਾਂ ਤੇ ਕੰਧਾਂ ਉੱਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ: ਮਨੁੱਖ ਦਾ ਚਿਹਰਾ ਇੱਕ ਪਾਸੇ ਖਜ਼ੂਰ ਦੇ ਰੁੱਖ ਵੱਲ ਅਤੇ ਦੂਜੇ ਪਾਸੇ ਖਜ਼ੂਰ ਦੇ ਰੁੱਖ ਵੱਲ ਸ਼ੇਰ ਦਾ ਚਿਹਰਾ। ਉਹ ਸਾਰੇ ਮੰਦਰ ਦੇ ਚਾਰੇ ਪਾਸੇ ਉੱਕਰੀਆਂ ਹੋਈਆਂ ਸਨ। ਫਰਸ਼ ਤੋਂ ਲੈ ਕੇ ਪ੍ਰਵੇਸ਼ ਦੁਆਰ ਦੇ ਉੱਪਰਲੇ ਹਿੱਸੇ ਤੱਕ, ਮੁੱਖ ਹਾਲ ਦੀ ਕੰਧ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਰੁੱਖ ਉੱਕਰੇ ਹੋਏ ਸਨ।

ਮੁੱਖ ਹਾਲ ਦਾ ਇੱਕ ਆਇਤਾਕਾਰ ਦਰਵਾਜ਼ਾ ਸੀ, ਅਤੇ ਅੱਤ ਪਵਿੱਤਰ ਸਥਾਨ ਦੇ ਸਾਹਮਣੇ ਵਾਲਾ ਦਰਵਾਜ਼ਾ ਸਮਾਨ ਸੀ। ਉੱਥੇ ਇੱਕ ਲੱਕੜ ਦੀ ਜਗਵੇਦੀ ਸੀ ਜਿਸਦੀ ਉਚਾਈ ਤਿੰਨ ਹੱਥ14 ਸੀ ਅਤੇ ਲੰਬਾਈ ਦੋ ਹੱਥ ਸੀ। ਇਸ ਦੇ ਕੋਨੇ, ਉਸ ਦੀ ਕੁਰਸੀ ਅਤੇ ਉਸ ਦੀਆ ਕੰਧਾਂ ਲੱਕੜ ਦੀਆ ਸਨ। ਆਦਮੀ ਨੇ ਮੈਨੂੰ ਕਿਹਾ, “ਇਹ ਉਹ ਮੇਜ਼ ਹੈ ਜੋ ਯਾਹਵੇਹ ਦੇ ਸਾਹਮਣੇ ਹੈ।” ਮੁੱਖ ਹਾਲ ਅਤੇ ਅੱਤ ਪਵਿੱਤਰ ਸਥਾਨ ਦੋਵਾਂ ਦੇ ਦੋਹਰੇ ਦਰਵਾਜ਼ੇ ਸਨ। ਹਰ ਦਰਵਾਜ਼ੇ ਦੇ ਦੋ ਪੱਤੇ ਸਨ ਹਰ ਦਰਵਾਜ਼ੇ ਲਈ ਦੋ ਕੜੇ ਵਾਲੇ ਪੱਤੇ। ਅਤੇ ਮੁੱਖ ਹਾਲ ਦੇ ਦਰਵਾਜ਼ਿਆਂ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਦਰਖ਼ਤ ਉੱਕਰੇ ਹੋਏ ਸਨ ਜਿਵੇਂ ਕਿ ਕੰਧਾਂ ਉੱਤੇ ਉੱਕਰੀਆਂ ਹੋਈਆਂ ਸਨ, ਅਤੇ ਦਰਵਾਜ਼ੇ ਦੇ ਅੱਗੇ ਇੱਕ ਲੱਕੜੀ ਦਾ ਢੱਕਣ ਸੀ। ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।

Source notes (14)
  1. Footnote ਦਸ ਹੱਥ ਅਰਥਾਤ 18 ਫੁੱਟ
  2. Footnote ਪੰਜ ਹੱਥ ਅਰਥਾਤ 2.7 ਮੀਟਰ
  3. Footnote ਲਗਭਗ 70 ਫੁੱਟ ਲੰਮਾ ਅਤੇ 35 ਫੁੱਟ ਚੌੜਾ
  4. Footnote ਦੋ ਹੱਥ ਅਰਥਾਤ 3 ½ ਫੁੱਟ
  5. Footnote ਛੇ ਹੱਥ ਅਰਥਾਤ 10 ½ ਫੁੱਟ
  6. Footnote ਪੰਜ ਹੱਥ ਅਰਥਾਤ 8 ਫੁੱਟ
  7. Footnote ਵੀਹ ਹੱਥ ਅਰਥਾਤ 35 ਫੁੱਟ
  8. Footnote ਪੰਜ ਹੱਥ ਅਰਥਾਤ 8 ਫੁੱਟ
  9. Footnote ਸੱਤਰ ਹੱਥ ਅਰਥਾਤ 122 ½ ਫੁੱਟ
  10. Footnote ਪੰਜ ਹੱਥ ਅਰਥਾਤ 8 ½ ਫੁੱਟ
  11. Footnote ਨੱਬੇ ਹੱਥ ਅਰਥਾਤ 157 ½
  12. Footnote ਸੌ ਹੱਥ ਅਰਥਾਤ 175 ਫੁੱਟ ਲੰਮਾ
  13. Footnote ਸੌ ਹੱਥ ਅਰਥਾਤ 175 ਫੁੱਟ ਲੰਮਾ
  14. Footnote ਦੋ ਹੱਥ ਅਰਥਾਤ 1.5 ਮੀਟਰ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.