Biblica® Open Punjabi Contemporary Version 2025
ਹਿਜ਼ਕੀਏਲ 40
ਮੰਦਰ ਖੇਤਰ ਨੂੰ ਬਹਾਲ ਕੀਤਾ ਗਿਆ ਹੈ
ਸਾਡੀ ਗ਼ੁਲਾਮੀ ਦੇ ਪੱਚੀਵੇਂ ਸਾਲ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੀ ਦਸਵੀਂ ਤਾਰੀਖ਼ ਨੂੰ, ਸ਼ਹਿਰ ਦੇ ਡਿੱਗਣ ਤੋਂ ਬਾਅਦ ਚੌਦ੍ਹਵੇਂ ਸਾਲ ਸੀ। ਉਸ ਦਿਨ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ। ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ ਅਤੇ ਮੈਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਬਿਠਾਇਆ, ਜਿਸ ਦੇ ਦੱਖਣ ਵਾਲੇ ਪਾਸੇ ਕੁਝ ਇਮਾਰਤਾਂ ਸਨ ਜੋ ਇੱਕ ਸ਼ਹਿਰ ਵਰਗੀਆਂ ਲੱਗਦੀਆਂ ਸਨ। ਉਹ ਮੈਨੂੰ ਉੱਥੇ ਲੈ ਗਿਆ, ਅਤੇ ਮੈਂ ਇੱਕ ਆਦਮੀ ਨੂੰ ਦੇਖਿਆ ਜਿਸਦਾ ਰੂਪ ਪਿੱਤਲ ਵਰਗਾ ਸੀ; ਉਹ ਦਰਵਾਜ਼ੇ ਵਿੱਚ ਇੱਕ ਲਿਨਨ ਦੀ ਰੱਸੀ ਅਤੇ ਹੱਥ ਵਿੱਚ ਇੱਕ ਮਾਪਣ ਵਾਲੀ ਡੰਡਾ ਲੈ ਕੇ ਖੜ੍ਹਾ ਸੀ। ਉਸ ਆਦਮੀ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਧਿਆਨ ਨਾਲ ਦੇਖ ਅਤੇ ਧਿਆਨ ਨਾਲ ਸੁਣ ਅਤੇ ਜੋ ਕੁਝ ਮੈਂ ਤੈਨੂੰ ਦਿਖਾਉਣ ਜਾ ਰਿਹਾ ਹਾਂ ਉਸ ਵੱਲ ਧਿਆਨ ਦੇ, ਇਸੇ ਲਈ ਤੈਨੂੰ ਇੱਥੇ ਲਿਆਂਦਾ ਗਿਆ ਹੈ। ਇਸਰਾਏਲ ਦੇ ਲੋਕਾਂ ਨੂੰ ਉਹ ਸਭ ਕੁਝ ਦੱਸੇ ਜੋ ਤੂੰ ਦੇਖਦਾ ਹੈ।”
ਬਾਹਰੀ ਦਰਬਾਰ ਦਾ ਪੂਰਬੀ ਦਵਾਰ
ਮੈਂ ਭਵਨ ਦੇ ਵਿਹੜੇ ਦੇ ਚਾਰ ਚੁਫੇਰੇ ਇੱਕ ਕੰਧ ਵੇਖੀ। ਉਸ ਆਦਮੀ ਦੇ ਹੱਥ ਵਿੱਚ ਮਾਪਣ ਵਾਲਾ ਇੱਕ ਡੰਡਾ ਸੀ ਜਿਹੜਾ ਛੇ ਹੱਥ1 ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਉਸਨੇ ਕੰਧ ਨੂੰ ਮਾਪਿਆ; ਉਹ ਇੱਕ ਡੰਡਾ ਹੋਈ ਅਤੇ ਉਚਾਈ ਵੀ ਇੱਕ ਡੰਡਾ ਸੀ।
ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਡੰਡਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਡੰਡਾ ਸੀ। ਪਹਿਰੇਦਾਰਾਂ ਲਈ ਕੋਠੜੀ ਇੱਕ ਡੰਡਾ ਲੰਬੀ ਅਤੇ ਇੱਕ ਡੰਡਾ ਚੌੜੀ ਸੀ ਅਤੇ ਕੋਠੜੀ ਦੇ ਵਿਚਕਾਰ ਦੀਆਂ ਕੰਧਾਂ ਲਗਭਗ ਪੰਜ-ਪੰਜ ਹੱਥ ਦਾ ਫਾਸਲਾ ਸੀ।2 ਭਵਨ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਦੇ ਨਾਲ ਵਾਲੇ ਦਰਵਾਜ਼ੇ ਦੀ ਥੜ੍ਹੀ ਇੱਕ ਡੰਡੇ ਦੀ ਡੂੰਘੀ ਸੀ।
ਫਿਰ ਉਸਨੇ ਦਰਵਾਜ਼ੇ ਦੇ ਥੜ੍ਹੇ ਨੂੰ ਮਾਪਿਆ; ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ3 ਮਿਣੀ, ਉਹ ਦੇ ਥੰਮ੍ਹ ਦੋ ਹੱਥ4 ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ।
ਪੂਰਬੀ ਦਰਵਾਜ਼ੇ ਦੇ ਅੰਦਰ ਹਰ ਪਾਸੇ ਤਿੰਨ ਕੋਠੜੀਆਂ ਸਨ; ਤਿੰਨਾਂ ਦੇ ਇੱਕੋ ਜਿਹੇ ਮਾਪ ਦੀਆ ਸਨ ਅਤੇ ਹਰ ਪਾਸੇ ਦੀਆਂ ਕੰਧਾਂ ਦੇ ਮੁੱਖ ਇੱਕੋ ਮਾਪ ਦੇ ਸਨ। ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ।5 ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇੱਧਰ ਅਤੇ ਇੱਕ ਹੱਥ ਉੱਧਰ ਸੀ ਅਤੇ ਕੋਠੜੀਆਂ ਛੇ ਹੱਥ ਇੱਧਰ ਤੇ ਛੇ ਹੱਥ ਉੱਧਰ ਸਨ। ਫਿਰ ਉਸ ਨੇ ਦਰਵਾਜ਼ੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਸਰੀ ਦੀ ਛੱਤ ਤੱਕ ਪੱਚੀ ਹੱਥ ਚੌੜਾ6 ਮਿਣਿਆ, ਦਰਵਾਜ਼ੇ ਦੇ ਸਾਹਮਣੇ ਦਰਵਾਜ਼ਾ। ਉਹ ਨੇ ਥੰਮ੍ਹ ਸੱਠ ਹੱਥ7 ਮਿਣੇ ਅਤੇ ਵੇਹੜੇ ਦੇ ਥੰਮ੍ਹ ਫਾਟਕ ਦੇ ਚਾਰ ਚੁਫ਼ੇਰੇ ਸਨ। ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਤੱਕ ਪੰਜਾਹ ਹੱਥ8 ਦਾ ਫਾਸਲਾ ਸੀ। ਕੋਠੜੀਆਂ ਵਿੱਚ ਅਤੇ ਉਹਨਾਂ ਦੇ ਥੰਮ੍ਹਾਂ ਵਿੱਚ ਫਾਟਕ ਦੇ ਅੰਦਰ ਚੁਫ਼ੇਰੇ ਝਰੋਖੇ ਸਨ, ਉਸੇ ਤਰ੍ਹਾਂ ਹੀ ਡਿਉੜ੍ਹੀ ਦੇ ਅੰਦਰ ਵੀ ਚੁਫ਼ੇਰੇ ਝਰੋਖੇ ਸਨ ਅਤੇ ਥੰਮ੍ਹਾਂ ਤੇ ਖਜ਼ੂਰ ਦੀਆਂ ਮੂਰਤਾਂ ਸਨ।
ਬਾਹਰੀ ਵੇਹੜਾ
ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਆਇਆ। ਉੱਥੇ ਮੈਂ ਕੁਝ ਕਮਰੇ ਅਤੇ ਇੱਕ ਫਰਸ਼ ਦੇਖਿਆ ਜੋ ਅਦਾਲਤ ਦੇ ਚਾਰੇ ਪਾਸੇ ਬਣਾਇਆ ਗਿਆ ਸੀ; ਫਰਸ਼ ਦੇ ਨਾਲ ਤੀਹ ਕਮਰੇ ਸਨ। ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ-ਨਾਲ ਬਰਾਬਰ ਲੱਗਾ ਹੋਇਆ ਸੀ। ਫਿਰ ਉਸਨੇ ਹੇਠਲੇ ਦਰਵਾਜ਼ੇ ਦੇ ਅੰਦਰ ਤੋਂ ਅੰਦਰਲੇ ਵੇਹੜੇ ਦੇ ਬਾਹਰ ਤੱਕ ਦੂਰੀ ਨੂੰ ਮਾਪਿਆ; ਇਹ ਪੂਰਬ ਅਤੇ ਉੱਤਰ ਵੱਲ ਸੌ ਹੱਥ9 ਸੀ।
ਉੱਤਰੀ ਫਾਟਕ
ਫਿਰ ਉਸਨੇ ਉੱਤਰੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਨੂੰ ਨਾਪਿਆ, ਬਾਹਰਲੇ ਵਿਹੜੇ ਵਿੱਚ ਜਾਣ ਲਈ। ਇਸ ਦੀਆਂ ਖੱਡਾਂ ਹਰ ਪਾਸੇ ਤਿੰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਦਾ ਮਾਪ ਪਹਿਲੇ ਦਰਵਾਜ਼ੇ ਦੇ ਸਮਾਨ ਸੀ। ਇਹ ਪੰਜਾਹ ਹੱਥ ਲੰਬਾ ਅਤੇ ਪੱਚੀ ਹੱਥ ਚੌੜਾ ਸੀ। ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।
ਦੱਖਣੀ ਫਾਟਕ
ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ। ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮ੍ਹਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ। ਅੰਦਰਲੇ ਵੇਹੜੇ ਦਾ ਇੱਕ ਫਾਟਕ ਵੀ ਦੱਖਣ ਵੱਲ ਸੀ ਅਤੇ ਉਸ ਨੇ ਇਸ ਫਾਟਕ ਤੋਂ ਬਾਹਰਲੇ ਦਰਵਾਜ਼ੇ ਤੱਕ ਦੱਖਣ ਵੱਲ ਨੂੰ ਮਿਣਿਆ; ਇਹ ਸੌ ਹੱਥ ਸੀ।
ਅੰਦਰੂਨੀ ਅਦਾਲਤ ਦੇ ਫਾਟਕ
ਫਿਰ ਉਹ ਮੈਨੂੰ ਦੱਖਣ ਦੇ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿੱਚ ਲੈ ਗਿਆ ਅਤੇ ਉਸਨੇ ਦੱਖਣੀ ਫ਼ਾਟਕ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ। ਉਹ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। (ਡਿਉੜ੍ਹੀ ਚਾਰ ਚੁਫ਼ੇਰਿਓਂ ਪੱਚੀ ਹੱਥ ਲੰਮੀ ਅਤੇ ਪੱਚੀ ਹੱਥ ਚੌੜੀ ਸੀ।) ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
ਫਿਰ ਉਹ ਮੈਨੂੰ ਪੂਰਬ ਵਾਲੇ ਪਾਸੇ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸਨੇ ਦਰਵਾਜ਼ੇ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ। ਉਹ ਦੀਆਂ ਕੋਠੜੀਆਂ, ਥੰਮ੍ਹਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।
ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਕੋਲ ਲਿਆਇਆ ਅਤੇ ਉਸਨੂੰ ਮਾਪਿਆ। ਇਸ ਦੇ ਮਾਪ ਹੋਰਾਂ ਦੇ ਸਮਾਨ ਸਨ, ਜਿਵੇਂ ਕਿ ਇਸ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫ਼ੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ। ਉਸ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮ੍ਹਾਂ ਤੇ ਇੱਧਰ ਉੱਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
ਕੁਰਬਾਨੀਆਂ ਦੀ ਤਿਆਰੀ ਲਈ ਕਮਰੇ
ਫਾਟਕਾਂ ਦੇ ਥੰਮ੍ਹਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ। ਦਰਵਾਜ਼ੇ ਦੀ ਡਿਉੜ੍ਹੀ ਵਿੱਚ ਹਰ ਪਾਸੇ ਦੋ ਮੇਜ਼ ਸਨ, ਜਿਨ੍ਹਾਂ ਉੱਤੇ ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ10 ਅਤੇ ਦੋਸ਼ ਦੀਆਂ ਭੇਟਾਂ ਨੂੰ ਵੱਢਿਆ ਜਾਂਦਾ ਸੀ। ਫਾਟਕ ਦੇ ਦਰਵਾਜ਼ੇ ਦੀ ਬਾਹਰਲੀ ਕੰਧ ਦੇ ਕੋਲ, ਉੱਤਰੀ ਫਾਟਕ ਦੇ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਦੇ ਕੋਲ ਦੋ ਮੇਜ਼ ਸਨ, ਅਤੇ ਪੌੜੀਆਂ ਦੇ ਦੂਜੇ ਪਾਸੇ ਦੋ ਮੇਜ਼ ਸਨ। ਇਸ ਲਈ ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ। ਹੋਮ ਦੀਆਂ ਭੇਟਾਂ ਲਈ ਪੱਥਰ ਦੀਆਂ ਚਾਰ ਮੇਜ਼ਾਂ ਵੀ ਸਨ, ਹਰ ਇੱਕ ਡੇਢ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਇੱਕ ਹੱਥ ਉੱਚਾ। ਉਹਨਾਂ ਉੱਤੇ ਹੋਮ ਦੀਆਂ ਭੇਟਾਂ ਅਤੇ ਹੋਰ ਬਲੀਆਂ ਨੂੰ ਕੱਟਣ ਲਈ ਭਾਂਡੇ ਰੱਖੇ ਗਏ ਸਨ। ਅਤੇ ਦੋ-ਪੱਖੀ ਹੁੱਕ, ਹਰ ਇੱਕ ਹੱਥ ਚੌੜਾਈ ਲੰਬੇ, ਚਾਰੇ ਪਾਸੇ ਕੰਧ ਨਾਲ ਜੁੜੇ ਹੋਏ ਸਨ। ਮੇਜ਼ਾਂ ਭੇਟਾਂ ਦੇ ਮਾਸ ਲਈ ਸਨ।
ਪੁਜਾਰੀਆਂ ਲਈ ਕਮਰੇ
ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ। ਉਹ ਨੇ ਮੈਨੂੰ ਆਖਿਆ, “ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ, ਅਤੇ ਉੱਤਰ ਵੱਲ ਮੂੰਹ ਕਰਨ ਵਾਲਾ ਕਮਰਾ ਉਹਨਾਂ ਜਾਜਕਾਂ ਲਈ ਹੈ ਜੋ ਜਗਵੇਦੀ ਦੀ ਰਾਖੀ ਕਰਦੇ ਹਨ। ਇਹ ਸਾਦੋਕ ਦੇ ਪੁੱਤਰ ਹਨ, ਜੋ ਸਿਰਫ ਉਹੀ ਲੇਵੀ ਹਨ ਜੋ ਉਸ ਦੇ ਅੱਗੇ ਸੇਵਾ ਕਰਨ ਲਈ ਯਾਹਵੇਹ ਦੇ ਨੇੜੇ ਆ ਸਕਦੇ ਹਨ।”
ਫਿਰ ਉਸਨੇ ਵਿਹੜੇ ਨੂੰ ਮਾਪਿਆ: ਇਹ ਚੌਰਸ ਸੀ ਸੌ ਹੱਥ ਲੰਬਾ ਅਤੇ ਸੌ ਹੱਥ ਚੌੜਾ ਸੀ ਅਤੇ ਜਗਵੇਦੀ ਭਵਨ ਦੇ ਸਾਮ੍ਹਣੇ ਸੀ।
ਨਵਾਂ ਮੰਦਰ
ਫਿਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇੱਧਰ ਅਤੇ ਪੰਜ ਹੱਥ ਉੱਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ। ਡਿਉੜ੍ਹੀ ਦੀ ਲੰਬਾਈ ਵੀਹ ਹੱਥ11 ਅਤੇ ਚੌੜਾਈ ਬਾਰਾਂ ਹੱਥ12 ਸੀ। ਉਸ ਪੌੜੀ ਦੇ ਡੰਡੇ ਕੋਲ ਜਿਹਨਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮ੍ਹਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।
Source notes (12)
- Footnote ਛੇ ਹੱਥ ਅਰਥਾਤ 11 ਫੁੱਟ
- Footnote ਇਹ ਲਗਭਗ 2.7 ਮੀਟਰ
- Footnote ਅੱਠ ਹੱਥ ਅਰਥਾਤ 14 ਫੁੱਟ
- Footnote ਦੋ ਹੱਥ ਅਰਥਾਤ ਮੀਟਰ
- Footnote ਇਹ ਲਗਭਗ 18 ਫੁੱਟ ਚੌੜਾ ਅਤੇ 23 ਫੁੱਟ ਲੰਮਾ
- Footnote ਹੱਥ ਚੌੜਾ ਅਰਥਾਤ 44 ਫੁੱਟ
- Footnote ਸੱਠ ਹੱਥ ਅਰਥਾਤ 105 ਫੁੱਟ
- Footnote ਪੰਜਾਹ ਹੱਥ ਅਰਥਾਤ 88 ਫੁੱਟ
- Footnote ਸੌ ਹੱਥ ਅਰਥਾਤ 175 ਫੁੱਟ
- Footnote ਪਾਪ ਦੀਆਂ ਭੇਟਾਂ ਅਰਥਾਤ ਸ਼ੁੱਧੀਕਰਨ ਦੀ ਭੇਟਾਂ
- Footnote ਵੀਹ ਹੱਥ ਅਰਥਾਤ 35 ਫੁੱਟ
- Footnote ਬਾਰਾਂ ਹੱਥ ਅਰਥਾਤ 21 ਫੁੱਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.