Biblica® Open Punjabi Contemporary Version 2025
ਕੂਚ 39
ਜਾਜਕਾਈ ਬਸਤਰ ਤਿਆਰ ਕਰਨਾ
ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਸੂਤ ਤੋਂ ਉਹਨਾਂ ਨੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਬੁਣੇ ਹੋਏ ਕੱਪੜੇ ਬਣਾਏ। ਉਹਨਾਂ ਨੇ ਹਾਰੋਨ ਲਈ ਪਵਿੱਤਰ ਬਸਤਰ ਵੀ ਬਣਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਏਫ਼ੋਦ
ਉਹਨਾਂ ਨੇ ਏਫ਼ੋਦ ਨੂੰ ਸੋਨੇ ਦਾ, ਨੀਲੇ ਬੈਂਗਣੀ ਅਤੇ ਕਿਰਮਚੀ ਧਾਗੇ ਦਾ ਅਤੇ ਬਾਰੀਕ ਉਣੇ ਹੋਵੇ ਵਧੀਆ ਸੂਤੀ ਦਾ ਬਣਾਇਆ। ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ। ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ। ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਕੱਸਣ ਲਈ ਸੀ ਉਸਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਉਹਨਾਂ ਨੇ ਸੁਲੇਮਾਨੀ ਪੱਥਰਾਂ ਨੂੰ ਸੋਨੇ ਦੇ ਖ਼ਾਨਿਆਂ ਇਸ ਤਰ੍ਹਾਂ ਜੜਿਆਂ ਅਤੇ ਉਹਨਾਂ ਬਾਰਾਂ ਉੱਤੇ ਇਸਰਾਏਲ ਦੇ ਬਾਰਾਂ ਪੁੱਤਰਾਂ ਦੇ ਨਾਮ ਨੂੰ ਉੱਕਰਿਆ। ਫਿਰ ਉਹਨਾਂ ਨੇ ਉਹਨਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਸੀਨਾ ਬੰਦ ਬਣਾਉਣਾ
ਉਹਨਾਂ ਨੇ ਸੀਨਾ ਬੰਦ ਬਣਾਇਆ ਜੋ ਇੱਕ ਹੁਨਰਮੰਦ ਕਾਰੀਗਰ ਦਾ ਕੰਮ ਸੀ। ਉਹਨਾਂ ਨੇ ਉਸ ਨੂੰ ਏਫ਼ੋਦ ਵਰਗਾ ਬਣਾਇਆ ਜੋ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦਾ ਬਣਿਆ ਸੀ। ਉਹਨਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸਦੀ ਲੰਬਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ। ਫਿਰ ਉਹਨਾਂ ਨੇ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਬਣਾਈਆਂ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਲੱਗੇ ਹੋਏ ਸਨ; ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ, ਅਤੇ ਇੱਕ ਹੀਰਾ ਸੀ; ਤੀਜੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਸੀ ਚੌਥੀ ਕਤਾਰ ਵਿੱਚ ਬੈਰੂਜ਼ ਸੁਲੇਮਾਨੀ ਅਤੇ ਯਸ਼ਬ,1 ਇਹ ਆਪੋ-ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੁੜੇ ਹੋਏ ਸਨ। ਉੱਥੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ।
ਉਨ੍ਹਾਂ ਨੇ ਸੀਨੇ ਬੰਦ ਉੱਤੇ ਸ਼ੁੱਧ ਸੋਨੇ ਦੀ ਇੱਕ ਜ਼ੰਜੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ। ਉਹਨਾਂ ਨੇ ਦੋ ਸੋਨੇ ਦੇ ਖਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਕੜਿਆਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹਿਆ। ਉਹਨਾਂ ਨੇ ਸੋਨੇ ਦੀਆਂ ਦੋ ਜੰਜ਼ੀਰਾਂ ਨੂੰ ਸੀਨੇ ਬੰਦ ਦੇ ਕੋਨਿਆਂ ਵਿੱਚ ਕੜਿਆਂ ਵਿੱਚ ਬੰਨ੍ਹ ਦਿੱਤੀਆਂ। ਅਤੇ ਦੂਸਰੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ। ਉਹਨਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੇ ਅੱਗੇ ਅੰਦਰਲੇ ਕਿਨਾਰੇ ਉੱਤੇ ਸੀਨੇ ਬੰਦ ਦੇ ਦੂਜੇ ਦੋਨਾਂ ਕੋਨਿਆਂ ਨਾਲ ਜੋੜਿਆ। ਫਿਰ ਉਹਨਾਂ ਨੇ ਦੋ ਹੋਰ ਸੋਨੇ ਦੇ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੀਆ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ। ਉਹਨਾਂ ਨੇ ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਿਆ, ਇਸ ਨੂੰ ਕਮਰਬੰਦ ਨਾਲ ਜੋੜਿਆ ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਹੋਰ ਜਾਜਕਾਂ ਦੇ ਕੱਪੜੇ
ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ, ਚੋਗੇ ਦੇ ਵਿਚਕਾਰ ਸਿਰ ਪਾਉਣ ਲਈ ਇੱਕ ਛੇਕ ਰੱਖਿਆ ਅਤੇ ਛੇਕ ਦੇ ਚੁਫੇਰੇ ਇੱਕ ਕੱਪੜੇ ਦੀ ਬੰਨੀ ਬਣਾਈ ਤਾਂ ਜੋ ਉਹ ਨਾ ਫਟੇ। ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ। ਅਤੇ ਉਹਨਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ ਅਤੇ ਉਹਨਾਂ ਨੂੰ ਅਨਾਰਾਂ ਦੇ ਵਿਚਕਾਰ ਟੋਏ ਦੇ ਦੁਆਲੇ ਜੋੜਿਆ। ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।
ਹਾਰੋਨ ਅਤੇ ਉਸ ਦੇ ਪੁੱਤਰਾਂ ਲਈ, ਵਧੀਆ ਸੂਤੀ ਦੇ ਕੁੜਤੇ ਬਣਾਏ। ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ। ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਉਹਨਾਂ ਨੇ ਸ਼ੁੱਧ ਸੋਨੇ ਦਾ ਮੱਥੇ ਤੇ ਬੰਨ੍ਹਣ ਲਈ ਇੱਕ ਤਾਜ ਬਣਾਇਆ, ਜਿਸ ਤੇ ਇਹ ਉੱਕਰਿਆ ਹੋਇਆ ਸੀ।
ਯਾਹਵੇਹ ਲਈ ਪਵਿੱਤਰ।
ਫਿਰ ਉਹਨਾਂ ਨੇ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਮੋਸ਼ੇਹ ਦੀ ਤੰਬੂ ਦੀ ਜਾਂਚ
ਇਸ ਤਰ੍ਹਾਂ ਡੇਰੇ ਦੀ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ। ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। ਤਦ ਉਹ ਡੇਰੇ ਨੂੰ ਮੋਸ਼ੇਹ ਕੋਲ ਲੈ ਆਏ:
ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸਦੇ ਤੱਖਤੇ, ਉਸਦੇ ਕੜੇ, ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ;
ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਛਿੱਲ ਦਾ ਢੱਕਣ ਅਤੇ ਇੱਕ ਹੋਰ ਟਿਕਾਊ ਚਮੜੇ ਦਾ ਢੱਕਣ ਅਤੇ ਢੱਕਣ ਵਾਲਾ ਪਰਦਾ;
ਨੇਮ ਦੇ ਸੰਦੂਕ ਨੂੰ ਇਸਦੇ ਖੰਭਿਆਂ ਅਤੇ ਪ੍ਰਾਸਚਿਤ ਦੇ ਢੱਕਣ ਨਾਲ;
ਮੇਜ਼ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ;
ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਇਸਦੇ ਦੀਵਿਆਂ ਦੀ ਕਤਾਰ ਅਤੇ ਉਸਦਾ ਸਾਰਾ ਸਮਾਨ, ਅਤੇ ਰੋਸ਼ਨੀ ਲਈ ਜ਼ੈਤੂਨ ਦਾ ਤੇਲ;
ਸੋਨੇ ਦੀ ਜਗਵੇਦੀ, ਮਸਹ ਕਰਨ ਵਾਲਾ ਤੇਲ, ਸੁਗੰਧਿਤ ਧੂਪ ਅਤੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਲਈ ਪਰਦਾ;
ਪਿੱਤਲ ਦੀ ਜਗਵੇਦੀ, ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ ਸਣੇ ਸਾਰਾ ਸਮਾਨ;
ਹੌਦ ਅਤੇ ਉਸ ਦੀ ਚੌਕੀ;
ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ, ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ;
ਵਿਹੜੇ ਲਈ ਰੱਸੇ ਅਤੇ ਤੰਬੂ ਦੀਆਂ ਕਿੱਲੀਆਂ;
ਡੇਰੇ, ਮੰਡਲੀ ਦੇ ਤੰਬੂ ਦਾ ਸਾਰਾ ਸਮਾਨ;
ਅਤੇ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਜਾਜਕ ਵਜੋਂ ਸੇਵਾ ਕਰਨ ਵੇਲੇ ਉਸਦੇ ਪੁੱਤਰਾਂ ਲਈ ਕੱਪੜੇ।
ਇਸਰਾਏਲੀਆਂ ਨੇ ਸਾਰਾ ਕੰਮ ਉਵੇਂ ਹੀ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। ਮੋਸ਼ੇਹ ਨੇ ਕੰਮ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਉਹਨਾਂ ਨੇ ਇਹ ਉਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਸੀ। ਇਸ ਲਈ ਮੋਸ਼ੇਹ ਨੇ ਉਹਨਾਂ ਨੂੰ ਅਸੀਸ ਦਿੱਤੀ।
Source notes (1)
- Footnote ਇਨ੍ਹਾਂ ਵਿੱਚੋਂ ਕੁਝ ਕੀਮਤੀ ਪੱਥਰਾਂ ਦੀ ਸਹੀ ਪਛਾਣ ਅਨਿਸ਼ਚਿਤ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.