Biblica® Open Punjabi Contemporary Version 2025
ਕੂਚ 38
ਬਲਦੀ ਭੇਟ ਦੀ ਵੇਦੀ
ਉਹਨਾਂ ਨੇ ਕਿੱਕਰ ਦੀ ਲੱਕੜ ਦੀ ਹੋਮ ਬਲੀ ਦੀ ਜਗਵੇਦੀ ਬਣਾਈ, ਜੋ ਤਿੰਨ ਹੱਥ ਉੱਚੀ ਸੀ। ਇਹ ਚੌਰਸ ਸੀ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਸੀ ਉਹਨਾਂ ਨੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਇਆ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਉਹਨਾਂ ਨੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿੱਤਾ। ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ। ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ। ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ। ਉਹਨਾਂ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹਿਆ। ਉਹਨਾਂ ਨੇ ਚੋਬਾਂ ਨੂੰ ਕੜਿਆਂ ਵਿੱਚ ਪਾ ਦਿੱਤਾ ਤਾਂ ਜੋ ਉਹ ਇਸਨੂੰ ਚੁੱਕਣ ਲਈ ਜਗਵੇਦੀ ਦੇ ਪਾਸਿਆਂ ਉੱਤੇ ਹੋਣ। ਉਹਨਾਂ ਨੇ ਇਸ ਨੂੰ ਤੱਖਤਿਆਂ ਦੇ ਬਾਹਰ ਖਾਲੀ ਕਰ ਦਿੱਤਾ।
ਧੋਣ ਲਈ ਹੌਦ
ਉਸ ਨੇ ਪਿੱਤਲ ਦਾ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਦੇ ਸ਼ੀਸ਼ੇ ਤੋਂ ਬਣਾਇਆ ਗਿਆ।
ਡੇਰੇ ਦਾ ਵਿਹੜਾ ਬਣਾਉਣਾ
ਅੱਗੇ ਉਹਨਾਂ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਸੌ ਹੱਥ1 ਲੰਮਾ ਅਤੇ ਉਣੇ ਹੋਏ ਵਧੀਆ ਸੂਤੀ ਦੇ ਪਰਦੇ ਸਨ। ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਬਣਾਈਆਂ, ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ। ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
ਪੱਛਮ ਦਾ ਸਿਰਾ ਪੰਜਾਹ ਹੱਥ ਚੌੜਾ2 ਸੀ ਅਤੇ ਉਸ ਵਿੱਚ ਪਰਦੇ ਸਨ, ਉਨ੍ਹਾਂ ਦੀਆਂ ਦਸ ਥੰਮ੍ਹੀਆਂ ਉਨ੍ਹਾਂ ਦੀਆਂ ਦਸ ਚੀਥੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। ਪੂਰਬੀ ਸਿਰਾ, ਸੂਰਜ ਚੜ੍ਹਨ ਵੱਲ, ਵੀ ਪੰਜਾਹ ਹੱਥ ਚੌੜਾ ਸੀ। ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ3 ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆ ਤਿੰਨ ਸਨ। ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੇ ਪਰਦੇ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ। ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦੇ ਸਨ। ਅਤੇ ਥੰਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। ਥੰਮ੍ਹੀਆਂ ਉੱਤੇ ਕੁੰਡੀਆਂ ਚਾਂਦੀ ਦੇ ਸਨ, ਅਤੇ ਉਹਨਾਂ ਦੇ ਸਿਖਰ ਚਾਂਦੀ ਨਾਲ ਮੜ੍ਹੇ ਹੋਏ ਸਨ; ਇਸ ਲਈ ਵਿਹੜੇ ਦੀਆਂ ਸਾਰੀਆਂ ਚੌਂਕਾਂ ਉੱਤੇ ਚਾਂਦੀ ਦੀਆਂ ਪੱਟੀਆਂ ਸਨ।
ਵਿਹੜੇ ਦੇ ਦਰਵਾਜ਼ੇ ਲਈ ਪਰਦਾ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਬਣਿਆ ਹੋਇਆ ਸੀ, ਅਤੇ ਉਸ ਉੱਪਰ ਕਢਾਈ ਹੋਈ ਸੀ। ਉਹ ਵੀਹ ਹੱਥ ਲੰਮਾ ਸੀ ਅਤੇ ਵਿਹੜੇ ਦੇ ਪਰਦਿਆਂ ਵਾਂਗ ਪੰਜ ਹੱਥ ਉੱਚਾ ਸੀ। ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਹਨਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ, ਅਤੇ ਉਹਨਾਂ ਦੇ ਸਿਰੇ ਚਾਂਦੀ ਦੇ ਮੜੇ ਹੋਏ ਅਤੇ ਉਹਨਾਂ ਦੇ ਕੜੇ ਵੀ ਚਾਂਦੀ ਦੇ ਸਨ। ਡੇਰੇ ਅਤੇ ਆਲੇ-ਦੁਆਲੇ ਦੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆ ਸਨ।
ਵਰਤੀ ਗਈ ਸਮੱਗਰੀ ਦਾ ਵੇਰਵਾ
ਇਹ ਤੰਬੂ, ਨੇਮ ਦੇ ਤੰਬੂ ਲਈ ਵਰਤੀ ਗਈ ਸਮੱਗਰੀ ਦੀ ਮਾਤਰਾ ਹੈ, ਜੋ ਮੋਸ਼ੇਹ ਦੇ ਹੁਕਮ ਅਨੁਸਾਰ ਲੇਵੀਆਂ ਦੁਆਰਾ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਸੋ ਹੂਰ ਦੇ ਪੋਤਰੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਬਣਾਇਆ। ਉਸ ਦੇ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦਾ ਪੁੱਤਰ ਆਹਾਲੀਆਬ ਸੀ, ਉਹ ਨਿਪੁੰਨ ਕਾਰੀਗਰ, ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਵਿੱਚ ਇੱਕ ਕਢਾਈ ਕਰਨ ਵਾਲਾ ਸੀ। ਪਵਿੱਤਰ ਸਥਾਨ ਦੀ ਉਸਾਰੀ ਲਈ ਦਾਨ ਕੀਤੇ ਗਏ ਸੋਨੇ ਦੀ ਮਾਤਰਾ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਇੱਕ ਹਜ਼ਾਰ ਦੋ ਕਿਲੋਗ੍ਰਾਮ ਸੀ।
ਇਸਰਾਏਲੀਆਂ ਨੇ ਪਵਿੱਤਰ ਸਥਾਨ ਲਈ ਜੋ ਚਾਂਦੀ ਦਾਨ ਕੀਤੀ ਸੀ, ਉਹ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਲਗਭਗ ਤਿੰਨ ਹਜ਼ਾਰ ਪੰਜ ਸੌ ਵੀਹ ਕਿਲੋਗ੍ਰਾਮ ਸੀ। ਇਸਰਾਏਲੀਆਂ ਨੇ, ਜੋ ਵੀਹ ਸਾਲਾਂ ਤੋਂ ਵੱਧ ਉਮਰ ਦੇ ਸਨ, ਕੁੱਲ 6,03,550 ਵਿਅਕਤੀਆਂ ਨੇ ਪਵਿੱਤਰ ਸਥਾਨ ਦੇ ਭਾਰ ਅਨੁਸਾਰ ਅੱਧਾ ਸ਼ੈਕੇਲ, ਜਾਂ ਛੇ ਗ੍ਰਾਮ ਦਾ ਤੋਲ ਦਿੱਤਾ। ਪਵਿੱਤਰ ਸਥਾਨ ਅਤੇ ਅੰਦਰ ਦੇ ਪਰਦਿਆਂ ਲਈ ਲਗਭਗ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਤੋਂ ਇੱਕ ਸੌ ਕੁਰਸੀਆਂ ਬਣਾਈਆਂ ਗਈਆਂ ਸਨ ਇੱਕ ਕੁਰਸੀ ਲਈ ਲਗਭਗ ਪੈਂਤੀ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ। ਬਚਾਈ ਗਈ ਵੀਹ ਕਿਲੋ ਚਾਂਦੀ ਦੀ ਵਰਤੋਂ ਮੀਨਾਰ ਦੀਆਂ ਕੜੀਆਂ ਬਣਾਉਣ ਅਤੇ ਉੱਪਰਲੇ ਹਿੱਸੇ ਲਈ ਪੱਟੀਆਂ ਬਣਾਉਣ ਲਈ ਕੀਤੀ ਗਈ ਸੀ।
ਤੋਹਫ਼ੇ ਵਜੋਂ ਭੇਟ ਕੀਤੇ ਗਏ ਪਿੱਤਲ ਦਾ ਭਾਰ ਲਗਭਗ ਦੋ ਹਜ਼ਾਰ ਚਾਰ ਸੌ ਪੱਚੀ ਕਿਲੋਗ੍ਰਾਮ ਸੀ। ਜਿਸ ਨਾਲ ਤੰਬੂ ਦੇ ਪ੍ਰਵੇਸ਼ ਦੁਆਰ ਲਈ ਕੁਰਸੀਆਂ, ਪਿੱਤਲ ਦੀ ਜਗਵੇਦੀ ਇਸਦੀ ਜਾਲੀ ਸਮੇਤ ਅਤੇ ਜਗਵੇਦੀ ਦਾ ਸਾਰਾ ਸਮਾਨ, ਵਿਹੜੇ ਦੇ ਆਲੇ-ਦੁਆਲੇ ਕੁਰਸੀਆਂ ਬਣਾਈਆਂ ਗਈਆਂ ਅਤੇ ਇਸਦੇ ਪ੍ਰਵੇਸ਼ ਦੁਆਰ ਤੇ ਕੁਰਸੀਆਂ ਲਗਾਈਆਂ ਗਈਆਂ ਸਨ, ਨਾਲ ਹੀ ਰਿਹਾਇਸ਼ ਅਤੇ ਵਿਹੜੇ ਦੇ ਆਲੇ-ਦੁਆਲੇ ਕਿੱਲੇ ਵੀ ਬਣਾਏ ਗਏ ਸਨ।
Source notes (3)
- Footnote ਸੌ ਹੱਥ ਲਗਭਗ 150 ਫੁੱਟ
- Footnote ਪੰਜਾਹ ਹੱਥ ਚੌੜਾ ਇਹ ਲਗਭਗ 75 ਫੁੱਟ
- Footnote ਪੰਦਰਾਂ ਹੱਥ ਇਹ ਲਗਭਗ 22 ਫੁੱਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.