Biblica® Open Punjabi Contemporary Version 2025
ਕੂਚ 27
ਬਲਦੀ ਭੇਟ ਦੀ ਵੇਦੀ
“ਤਿੰਨ ਹੱਥ ਉੱਚੀ ਕਿੱਕਰ ਦੀ ਲੱਕੜ ਦੀ ਜਗਵੇਦੀ ਬਣਾਓ। ਇਹ ਚੌਰਸ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਹੋਣਾ ਚਾਹੀਦਾ ਹੈ। ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਉ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿਓ। ਜਗਵੇਦੀ ਤੋਂ ਸੁਆਹ ਇਕੱਠੀ ਕਰਨ ਲਈ ਭਾਂਡੇ, ਬੇਲਚੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਚੁੱਲੇ ਪਿੱਤਲ ਦੇ ਬਣਾਈ। ਇਸਦੇ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ। ਇਸ ਨੂੰ ਜਗਵੇਦੀ ਦੇ ਕਿਨਾਰੇ ਦੇ ਹੇਠਾਂ ਰੱਖੋ ਤਾਂ ਜੋ ਇਹ ਜਗਵੇਦੀ ਦੇ ਅੱਧੇ ਪਾਸੇ ਹੋਵੇ। ਜਗਵੇਦੀ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾਉ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹ ਦਿਓ। ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ। ਜਗਵੇਦੀ ਨੂੰ ਤੱਖਤਿਆਂ ਨਾਲ ਇਸ ਤਰਾਂ ਬਣਨਾ ਕਿ ਉਹ ਅੰਦਰੋਂ ਖਾਲੀ ਹੋਵੇ। ਇਹ ਉਸੇ ਤਰ੍ਹਾਂ ਬਣਾਈ ਜਾਵੇ ਜਿਸ ਦਾ ਜ਼ਿਕਰ ਪਹਾੜ ਉੱਤੇ ਕੀਤਾ ਗਿਆ ਸੀ।
ਵਿਹੜੇ ਦਾ ਨਿਰਮਾਣ
“ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ1 ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ। ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
“ਵਿਹੜੇ ਦਾ ਪੱਛਮੀ ਸਿਰਾ ਪੰਜਾਹ ਹੱਥ ਚੌੜਾ ਹੋਵੇਗਾ ਅਤੇ ਉਸ ਵਿੱਚ ਪਰਦੇ ਹੋਣ, ਦਸ ਥੰਮ੍ਹੀਆਂ ਅਤੇ ਦਸ ਚੀਥੀਆਂ ਹੋਣ। ਪੂਰਬ ਸਿਰੇ ਉੱਤੇ, ਸੂਰਜ ਚੜ੍ਹਨ ਵੱਲ, ਵਿਹੜਾ ਵੀ ਪੰਜਾਹ ਹੱਥ ਚੌੜਾ ਹੋਵੇ। ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ ਲੰਬੇ ਹੋਣ, ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ, ਅਤੇ ਦੂਜੇ ਪਾਸੇ ਦੇ ਪਰਦੇ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
“ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ। ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ। ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ,2 ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ। ਡੇਰੇ ਦੀ ਸੇਵਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ, ਜੋ ਵੀ ਉਹਨਾਂ ਦਾ ਕੰਮ ਹੈ, ਜਿਸ ਵਿੱਚ ਤੰਬੂ ਦੀਆਂ ਸਾਰੀਆਂ ਕਿੱਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।
ਸ਼ਮਾਦਾਨ ਲਈ ਤੇਲ
“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦੇ ਰਹਿਣ। ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਤੋਂ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੋਨ ਅਤੇ ਉਸ ਦੇ ਪੁੱਤਰ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਬਲਦਾ ਹੋਇਆ ਰੱਖਣ। ਇਹ ਸਦਾ ਲਈ ਇੱਕ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ।
Source notes (2)
- Footnote ਸੌ ਹੱਥ ਇਹ ਲਗਭਗ 150 ਫੁੱਟ
- Footnote ਇਹ ਲਗਭਗ 150 ਫੁੱਟ ਲੰਬਾ ਅਤੇ 75 ਫੁੱਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.