Biblica® Open Punjabi Contemporary Version 2025
ਕੂਚ 26
ਤੰਬੂ
“ਤੂੰ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈ, ਕਰੂਬੀਆਂ ਨੂੂੰ ਕਾਰੀਗਰੀ ਦੇ ਕੰਮ ਨਾਲ ਬਣਾਈ। ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ1 ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਹੋਵੇ। ਪੰਜ ਪਰਦੇ ਇੱਕ ਦੂਸਰੇ ਨਾਲ ਜੁੜੇ ਹੋਏ ਹੋਣ, ਅਤੇ ਬਾਕੀ ਪੰਜਾਂ ਨਾਲ ਵੀ ਅਜਿਹਾ ਕਰੋ। ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਤੇ ਇਸ ਤਰ੍ਹਾਂ ਤੂੰ ਪਰਦੇ ਦੀ ਸੰਜਾਫ਼ ਦੇ ਦੂਸਰੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ। ਪੰਜਾਹ ਬੀੜੇ ਤੂੰ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ, ਅਤੇ ਉਹ ਬੀੜੇ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਣ। ਫਿਰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕਰੋ ਤਾਂ ਜੋ ਡੇਰਾ ਇੱਕੋ ਜਿਹਾ ਹੋ ਜਾਵੇ।
“ਡੇਰੇ ਦੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾ ਉਹ ਕੁੱਲ ਮਿਲਾ ਕੇ ਗਿਆਰਾਂ ਹੋਣ। ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ2 ਹੋਣ। ਪੰਜ ਪਰਦਿਆਂ ਨੂੰ ਵੱਖਰਾਂ ਜੋੜੀ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਅਤੇ ਤੰਬੂ ਦੇ ਅਗਲੇ ਪਾਸੇ ਛੇਵਾਂ ਪਰਦਾ ਲਪੇਟੀ। ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ। ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀ ਕਿ ਉਹ ਇੱਕ ਹੋ ਜਾਵੇ। ਤੰਬੂ ਦੇ ਪਰਦਿਆਂ ਦੀ ਵਾਧੂ ਲੰਬਾਈ ਲਈ, ਅੱਧਾ ਪਰਦਾ ਜਿਹੜਾ ਬਾਕੀ ਬਚਿਆ ਹੈ, ਡੇਰੇ ਦੇ ਪਿਛਲੇ ਪਾਸੇ ਲਟਕਦਾ ਰਹੇ। ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ। ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਈ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਈ।
“ਡੇਰੇ ਲਈ ਕਿੱਕਰ ਦੀ ਲੱਕੜ ਦੇ ਤੱਖਤੇ ਬਣਾਈ। ਹਰੇਕ ਤੱਖਤਾ (ਫੱਟਾ) ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ3 ਹੋਣਾ ਚਾਹੀਦਾ ਹੈ, ਅਤੇ ਹਰੇਕ ਤੱਖਤੇ ਨੂੰ ਇੱਕ ਸਮਾਨ ਜੋੜਨ ਲਈ ਦੋ ਚੂਲਾਂ ਹੋਣ। ਡੇਰੇ ਦੇ ਸਾਰੇ ਤੱਖਤੇ ਇਸ ਤਰ੍ਹਾਂ ਬਣਾਈ। ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਤੱਖਤੇ ਬਣਾਈ ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟਿਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੇ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਵੀਹ ਤੱਖਤੇ ਬਣਾਈ ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ ਅਤੇ ਦੂਜੇ ਤੱਖਤੇ ਹੇਠ ਦੋ ਚੀਥੀਆਂ ਪੱਛਮ ਵਾਲੇ ਪਾਸੇ ਵੱਲ ਡੇਰੇ ਦੇ ਸਿਰੇ ਤੇ ਛੇ ਤੱਖਤੇ ਬਣਾਈ। ਅਤੇ ਡੇਰੇ ਦੇ ਪਿਛਲੇ ਹਿੱਸੇ ਕੋਨਿਆਂ ਲਈ ਦੋ ਤੱਖਤੇ ਬਣਾਈ। ਦੋਨਾਂ ਕੋਨਿਆਂ ਨੂੰ ਇਕੱਠੇ ਜੋੜਿਆ ਜਾਣਾ ਚਾਹੀਦਾ ਹੈ ਅਤੇ ਦੋਵੇਂ ਹਿੱਸੇ ਸਿਖਰ ਤੇ ਜੁੜੇ ਹੋਣਗੇ ਅਤੇ ਹੇਠਾਂ ਦਾ ਹਿੱਸਾ ਵੱਖਰਾ ਹੋਵੇਗਾ। ਇਸ ਲਈ ਅੱਠ ਤੱਖਤੇ ਹੋਣ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਹੋਣ ਹਰੇਕ ਤੱਖਤੇ ਦੇ ਹੇਠਾਂ ਦੋ।
“ਤੂੰ ਕਿੱਕਰ ਦੀ ਲੱਕੜ ਦੇ ਹੋੜੇ ਬਣਾਈ ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ, ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ। ਪਿਛਲਾ ਹੋੜਾ ਤੱਖ਼ਤਿਆਂ ਦੇ ਵਿਚਕਾਰੋਂ ਸਿਰੇ ਤੋਂ ਸਿਰੇ ਤੱਕ ਫੈਲਾਉਣ। ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਕੜੇ ਦੇ ਉੱਤੇ ਵੀ ਸੋਨਾ ਲਗਾਵੀ। ਲੱਕੜ ਦੀਆਂ ਸੋਟੀਆਂ ਨੂੰ ਵੀ ਸੋਨੇ ਦੀ ਚਾਦਰ ਚੜ੍ਹਾਓ।
“ਪਹਾੜ ਉੱਤੇ ਤੁਹਾਨੂੰ ਦਿਖਾਈ ਗਈ ਯੋਜਨਾ ਦੇ ਅਨੁਸਾਰ ਤੰਬੂ ਦੀ ਸਥਾਪਨਾ ਕਰੋ।
“ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਓ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਹੋਣ। ਇਸ ਨੂੰ ਕਿੱਕਰ ਦੀ ਲੱਕੜੀ ਦੇ ਚਾਰ ਖੰਭਿਆਂ ਉੱਤੇ ਸੋਨੇ ਨਾਲ ਮੜ੍ਹੀ ਹੋਈ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਉੱਤੇ ਖੜ੍ਹੀ ਕਰਕੇ ਸੋਨੇ ਦੇ ਹੁੱਕਾਂ ਨਾਲ ਟੰਗ ਦਿਓ। ਪਕੜ ਤੋਂ ਪਰਦਾ ਲਟਕਾਓ ਅਤੇ ਨੇਮ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖੋ। ਪਰਦਾ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖ ਕਰ ਦੇਵੇਗਾ। ਪ੍ਰਾਸਚਿਤ ਦੇ ਢੱਕਣ ਨੂੰ ਅੱਤ ਪਵਿੱਤਰ ਸਥਾਨ ਵਿੱਚ ਨੇਮ ਦੇ ਸੰਦੂਕ ਉੱਤੇ ਰੱਖੋ। ਮੇਜ਼ ਨੂੰ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖੋ ਅਤੇ ਸ਼ਮਾਦਾਨ ਨੂੰ ਇਸਦੇ ਸਾਹਮਣੇ ਦੱਖਣ ਵਾਲੇ ਪਾਸੇ ਰੱਖੋ।
“ਤੰਬੂ ਦੇ ਪ੍ਰਵੇਸ਼ ਦੁਆਰ ਲਈ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਅਤੇ ਮਹੀਨ ਕਢਾਈ ਕੀਤੇ ਲਿਨਨ ਦਾ ਇੱਕ ਪਰਦਾ ਬਣਾਈ। ਤੂੰ ਪਰਦੇ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ।
Source notes (3)
- Footnote ਲੰਬਾਈ ਅਠਾਈ ਹੱਥ ਅੱਠ ਹੱਥ ਲੰਬੇ ਅਤੇ ਚਾਰ ਚੌੜਾ ਲਗਭਗ ਇਹ 42 ਫੁੱਟ ਲੰਬਾ ਅਤੇ 6 ਫੁੱਟ ਚੌੜਾ
- Footnote ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ ਲਗਭਗ 45 ਫੁੱਟ ਲੰਬਾ ਅਤੇ 6 ਫੁੱਟ ਚੌੜਾ
- Footnote ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਲਗਭਗ 15 ਫੁੱਟ ਲੰਬਾ ਅਤੇ 68 ਸੈਂਟੀਮੀਟਰ ਚੌੜਾ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.