Biblica® Open Punjabi Contemporary Version 2025
ਏਸਤੇਰ 10
ਮਾਰਦਕਈ ਦੀ ਮਹਾਨਤਾ
ਰਾਜਾ ਅਹਸ਼ਵੇਰੋਸ਼ ਨੇ ਪੂਰੇ ਸਾਮਰਾਜ ਵਿੱਚ, ਇਸ ਦੇ ਦੂਰ-ਦੁਰਾਡੇ ਦੇ ਕਿਨਾਰਿਆਂ ਤੱਕ ਸ਼ਰਧਾਂਜਲੀ ਦਿੱਤੀ। ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ? ਮਾਰਦਕਈ ਯਹੂਦੀ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਜੋ ਯਹੂਦੀਆਂ ਵਿੱਚ ਪ੍ਰਮੁੱਖ ਸੀ, ਅਤੇ ਉਸਦੇ ਬਹੁਤ ਸਾਰੇ ਸੰਗੀ ਯਹੂਦੀਆਂ ਦੁਆਰਾ ਉਸਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ, ਕਿਉਂਕਿ ਉਸਨੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਸਾਰੇ ਯਹੂਦੀਆਂ ਦੀ ਭਲਾਈ ਲਈ ਬੋਲਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.