Biblica® Open Punjabi Contemporary Version 2025
ਆਮੋਸ 7
ਟਿੱਡੀਆਂ, ਅੱਗ ਅਤੇ ਸਾਹਲ ਦਾ ਦਰਸ਼ਣ
ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਜਦੋਂ ਰਾਜੇ ਦੇ ਹਿੱਸੇ ਦੀ ਵਾਢੀ ਹੋ ਚੁੱਕੀ ਸੀ ਅਤੇ ਅਗਲੀ ਵਾਢੀ ਆਉਣ ਵਾਲੀ ਸੀ, ਤਾਂ ਯਾਹਵੇਹ ਟਿੱਡੀਆਂ ਦੀ ਭੀੜ ਤਿਆਰ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਧਰਤੀ ਨੂੰ ਸਾਫ਼ ਕਰ ਦਿੱਤਾ, ਤਾਂ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮਾਫ਼ ਕਰ! ਯਾਕੋਬ ਕਿਵੇਂ ਬਚ ਸਕਦਾ ਹੈ? ਉਹ ਬਹੁਤ ਛੋਟਾ ਹੈ!”
ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ।
ਉਸਨੇ ਨਹੀਂ ਕਿਹਾ, “ਇਹ ਨਹੀਂ ਹੋਵੇਗਾ।”
ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ। ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”
ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ।
ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”
ਇਹ ਉਹ ਹੈ ਜੋ ਉਸਨੇ ਮੈਨੂੰ ਵਿਖਾਇਆ: ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ। ਅਤੇ ਯਾਹਵੇਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?”
ਮੈਂ ਜਵਾਬ ਦਿੱਤਾ, “ਇੱਕ ਸਾਹਲ ਦੇਖਦਾ ਹਾਂ।”
ਫਿਰ ਯਾਹਵੇਹ ਨੇ ਆਖਿਆ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।
“ਇਸਹਾਕ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ,
ਅਤੇ ਇਸਰਾਏਲ ਦੇ ਪਵਿੱਤਰ ਅਸਥਾਨ ਤਬਾਹ ਹੋ ਜਾਣਗੇ।
ਅਤੇ ਮੈਂ ਆਪਣੀ ਤਲਵਾਰ ਲੈ ਕੇ ਯਾਰਾਬੁਆਮ ਦੇ ਘਰਾਣੇ ਉੱਤੇ ਹਮਲਾ ਕਰਾਂਗਾ।”
ਆਮੋਸ ਅਤੇ ਅਮਸਯਾਹ
ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੁਨੇਹਾ ਭੇਜਿਆ, “ਆਮੋਸ ਇਸਰਾਏਲ ਦੇ ਦਿਲ ਵਿੱਚ ਤੁਹਾਡੇ ਵਿਰੁੱਧ ਇੱਕ ਸਾਜ਼ਿਸ਼ ਰਚ ਰਿਹਾ ਹੈ। ਧਰਤੀ ਉਸਦੇ ਸਾਰੇ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਕਿਉਂਕਿ ਆਮੋਸ ਇਹ ਆਖ ਰਿਹਾ ਹੈ:
“ਯਾਰਾਬੁਆਮ ਤਲਵਾਰ ਨਾਲ ਮਰ ਜਾਵੇਗਾ,
ਅਤੇ ਇਸਰਾਏਲ ਜ਼ਰੂਰ ਗ਼ੁਲਾਮੀ ਵਿੱਚ ਜਾਵੇਗਾ,
ਆਪਣੇ ਦੇਸ਼ ਤੋਂ ਦੂਰ ਹੋ ਜਾਵੇਗਾ।”
ਤਦ ਅਮਸਯਾਹ ਨੇ ਆਮੋਸ ਨੂੰ ਆਖਿਆ, “ਹੇ ਦਰਸ਼ਣ ਦੇਖਣ ਵਾਲੇ ਬਾਹਰ ਨਿਕਲ ਜਾ! ਯਹੂਦਾਹ ਦੀ ਧਰਤੀ ਉੱਤੇ ਵਾਪਸ ਜਾਓ। ਉੱਥੇ ਆਪਣੀ ਰੋਟੀ ਕਮਾਓ ਅਤੇ ਉੱਥੇ ਆਪਣੀ ਭਵਿੱਖਬਾਣੀ ਕਰੋ। ਹੁਣ ਬੈਤਏਲ ਵਿੱਚ ਅਗੰਮਵਾਕ ਨਾ ਕਰੀ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਮੈਂ ਨਾ ਤਾਂ ਨਬੀ ਸੀ ਅਤੇ ਨਾ ਹੀ ਕਿਸੇ ਨਬੀ ਦਾ ਪੁੱਤਰ, ਸਗੋਂ ਮੈਂ ਇੱਕ ਆਜੜੀ ਸੀ ਅਤੇ ਮੈਂ ਗੁੱਲਰ ਦੇ ਰੁੱਖਾਂ ਦੀ ਵੀ ਦੇਖਭਾਲ ਕਰਨ ਵਾਲਾ ਸੀ। ਪਰ ਯਾਹਵੇਹ ਨੇ ਮੈਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਕੇ ਅਤੇ ਮੈਨੂੰ ਕਿਹਾ, ‘ਜਾ, ਮੇਰੀ ਪਰਜਾ ਇਸਰਾਏਲ ਨੂੰ ਅਗੰਮਵਾਕ ਕਰ।’ ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ,
“ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ,
ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’
“ਇਸ ਲਈ ਯਾਹਵੇਹ ਇਹ ਫ਼ਰਮਾਉਂਦਾ ਹੈ:
“ ‘ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ
ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ
ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ
ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ
ਅਤੇ ਇਸਰਾਏਲ ਆਪਣੇ ਦੇਸ਼ ਵਿੱਚੋਂ
ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.