Skip to content
BibleKenya

Biblica® Open Punjabi Contemporary Version 2025

ਆਮੋਸ 6

ਲਾਹਨਤ

ਹਾਏ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ,

ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਰਬਤ ਉੱਤੇ ਸੁੱਖ ਨਾਲ ਰਹਿੰਦੇ ਹਨ!

ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ,

ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ!

ਕਾਲਨੇਹ ਸ਼ਹਿਰ ਨੂੰ ਜਾ ਕੇ ਵੇਖੋ;

ਉੱਥੋਂ ਵੱਡੇ ਹਮਾਥ ਨੂੰ ਜਾਓ,

ਅਤੇ ਫ਼ਿਰ ਫ਼ਲਿਸਤੀਆ ਵਿੱਚ ਗਾਥ ਨੂੰ ਜਾਓ।

ਕੀ ਉਹ ਤੁਹਾਡੀਆਂ ਦੋਹਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ?

ਕੀ ਉਨ੍ਹਾਂ ਦੀ ਜ਼ਮੀਨ ਤੁਹਾਡੇ ਨਾਲੋਂ ਵੱਡੀ ਹੈ?

ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ

ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ।

ਤੁਸੀਂ ਹਾਥੀ ਦੰਦ ਨਾਲ ਸਜੇ ਹੋਏ ਬਿਸਤਰੇ

ਅਤੇ ਆਪਣੇ ਵਿਛਾਉਣਿਆਂ ਉੱਤੇ ਲੇਟਦੇ ਹੋ

ਤੁਸੀਂ ਮਨ ਪਸੰਦੀ ਦੇ ਲੇਲੇ

ਅਤੇ ਮੋਟੇ ਵੱਛਿਆਂ ਵਿੱਚੋਂ ਭੋਜਨ ਕਰਦੇ ਹੋ।

ਤੁਸੀਂ ਦਾਵੀਦ ਵਾਂਗ ਆਪਣੀਆਂ ਰਬਾਬੀਆਂ ਵਜਾਉਂਦੇ ਹੋ

ਅਤੇ ਸੰਗੀਤ ਦੇ ਸਾਜ਼ ਵਜਾਉਂਦੇ ਹੋ।

ਤੁਸੀਂ ਕਟੋਰੇ ਭਰ ਕੇ ਦਾਖ਼ਰਸ ਪੀਂਦੇ ਹੋ,

ਅਤੇ ਉੱਤਮ ਤੇਲ ਵਰਤਦੇ ਹੋ,

ਪਰ ਤੁਸੀਂ ਯੋਸੇਫ਼ ਦੀ ਬਰਬਾਦੀ ਦਾ ਸੋਗ ਨਹੀਂ ਕਰਦੇ।

ਇਸ ਲਈ ਤੁਸੀਂ ਗ਼ੁਲਾਮੀ ਵਿੱਚ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਹੋਵੋਗੇ।

ਤੁਹਾਡੀ ਦਾਅਵਤ ਅਤੇ ਆਰਾਮ ਖਤਮ ਹੋ ਜਾਣਗੇ।

ਯਾਹਵੇਹ ਇਸਰਾਏਲ ਦੇ ਹੰਕਾਰ ਨੂੰ ਨਫ਼ਰਤ ਕਰਦਾ ਹੈ

ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ:

“ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ

ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ।

ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”

ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ। ਅਤੇ ਜੇ ਕੋਈ ਰਿਸ਼ਤੇਦਾਰ ਜੋ ਘਰੋਂ ਲਾਸ਼ਾਂ ਨੂੰ ਸਾੜਨ ਲਈ ਬਾਹਰ ਲਿਜਾਣ ਲਈ ਆਉਂਦਾ ਹੈ, ਕਿਸੇ ਨੂੰ ਜੋ ਸ਼ਾਇਦ ਉੱਥੇ ਲੁਕਿਆ ਹੋਵੇ, ਪੁੱਛਦਾ ਹੈ, “ਕੀ ਤੇਰੇ ਨਾਲ ਕੋਈ ਹੋਰ ਹੈ?” ਅਤੇ ਉਹ ਕਹਿੰਦਾ ਹੈ, “ਨਹੀਂ,” ਫਿਰ ਉਹ ਆਖੇਗਾ, “ਚੁੱਪ! ਸਾਨੂੰ ਯਾਹਵੇਹ ਦਾ ਨਾਮ ਨਹੀਂ ਲੈਣਾ ਚਾਹੀਦਾ।”

ਕਿਉਂਕਿ ਯਾਹਵੇਹ ਨੇ ਹੁਕਮ ਦਿੱਤਾ ਹੈ,

ਅਤੇ ਉਹ ਵੱਡੇ ਘਰ ਨੂੰ ਤੋੜ ਦੇਵੇਗਾ

ਅਤੇ ਛੋਟੇ ਘਰ ਨੂੰ ਟੁਕੜੇ-ਟੁਕੜੇ ਕਰ ਦੇਵੇਗਾ।

ਕੀ ਘੋੜੇ ਪਥਰੀਲੇ ਚਟਾਨਾਂ ਉੱਤੇ ਦੌੜਦੇ ਹਨ?

ਕੀ ਕੋਈ ਬਲਦਾਂ ਨਾਲ ਸਮੁੰਦਰ ਵਾਹੁੰਦਾ ਹੈ?

ਪਰ ਤੁਸੀਂ ਇਨਸਾਫ਼ ਨੂੰ ਜ਼ਹਿਰ

ਅਤੇ ਧਰਮ ਦੇ ਫਲ ਨੂੰ ਕੁੜੱਤਣ ਵਿੱਚ ਬਦਲ ਦਿੱਤਾ ਹੈ।

ਤੁਸੀਂ ਜੋ ਲੋ-ਦੇਬਰ1 ਨੂੰ ਵੱਸ ਵਿੱਚ ਕਰ ਕੇ ਅਨੰਦ ਹੁੰਦੇ ਹੋ,

ਅਤੇ ਕਹਿੰਦੇ ਹੋ, “ਕੀ ਅਸੀਂ ਕਰਨਾਇਮ2 ਨੂੰ ਆਪਣੀ ਤਾਕਤ ਨਾਲ ਨਹੀਂ ਲਿਆ ਸੀ?”

ਕਿਉਂਕਿ ਯਾਹਵੇਹ ਸਰਬਸ਼ਕਤੀਮਾਨ ਦਾ ਵਾਕ ਹੈ,

“ਹੇ ਇਸਰਾਏਲ, ਮੈਂ ਇੱਕ ਕੌਮ ਨੂੰ ਤੇਰੇ ਵਿਰੁੱਧ ਭੜਕਾਵਾਂਗਾ,

ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ

ਅਰਾਬਾਹ ਦੀ ਵਾਦੀ ਤੱਕ ਤੁਹਾਨੂੰ ਸਤਾਏਗੀ।”

Source notes (2)
  1. Footnote ਲੋ-ਦੇਬਰ ਅਰਥ ਕੁਝ ਨਹੀਂ
  2. Footnote ਕਰਨਾਇਮ ਅਰਥ ਸਿੰਗ (ਸ਼ਕਤੀ ਦਾ ਪ੍ਰਤੀਕ)

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.